ETV Bharat / state

Ludhiana Accident: ਸ਼ਰਾਬੀ ਡਰਾਈਵਰ ਨੇ ਕੀਤਾ ਹੰਗਾਮਾ, ਕਈ ਗੱਡੀਆਂ ਨੂੰ ਮਾਰੀ ਟੱਕਰ ਮਾਰੀ, ਲੱਗਾ ਜਾਮ

author img

By ETV Bharat Punjabi Team

Published : Sep 4, 2023, 11:22 AM IST

Drunk driver collided with vehicle, 3 people were injured in Ludhiana
Ludhiana Accident: ਲੁਧਿਆਣਾ ਦੇ ਦੁੱਗਰੀ 'ਚ 4 ਗੱਡੀਆਂ ਦੀ ਹੋਈ ਆਪਸੀ ਟੱਕਰ, 3 ਲੋਕ ਹੋਏ ਜਖਮੀ, ਸ਼ਰਾਬ ਦੇ ਨਸ਼ੇ 'ਚ ਵਾਪਰਿਆ ਹਾਦਸਾ

ਲੁਧਿਆਣਾ ਦੇ ਦੁੱਗਰੀ ਰੋਡ ਉੱਤੇ ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਦੀ ਟੱਕਰ ਹੋ ਗਈ, ਜਿਸ ਤੋਂ ਬਾਅਦ ਟ੍ਰੈਫਿਕ ਜਾਮ ਹੋ ਗਿਆ ਤੇ ਉਸ ਤੋਂ ਬਾਅਦ ਲੋਕਾਂ ਦੇ ਆਪਸੀ ਬਹਿਸ ਬਾਜ਼ੀ ਦਾ ਹੰਗਾਮਾ ਵੀ ਹੋ ਗਿਆ। ਜਾਣਕਾਰੀ ਮੁਤਾਬਿਕ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾਉਣ ਵਾਲੇ ਇੱਕ ਵਿਅਕਤੀ ਕਾਰਨ ਇਹ ਹਾਦਸਾ ਵਾਪਰਿਆ ਹੈ, ਜਿਸ ਨੂੰ ਮੌਕੇ ਉੱਤੇ ਹੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

ਲੁਧਿਆਣਾ ਵਿੱਚ ਸ਼ਰਾਬੀ ਡਰਾਈਵਰ ਨੇ ਕੀਤਾ ਹੰਗਾਮਾ

ਲੁਧਿਆਣਾ : ਲੁਧਿਆਣਾ ਦੇ ਦੁੱਗਰੀ 'ਚ 4 ਗੱਡੀਆਂ ਦੀ ਹੋਈ ਆਪਸੀ ਟੱਕਰ ਕਾਰਨ ਕਈ ਲੋਕਾਂ ਦਾ ਮਾਲੀ ਨੁਕਸਾਨ ਹੋ ਗਿਆ, ਇਨਾਂ ਹੀ ਨਹੀਂ ਇਸ ਟੱਕਰ ਕਾਰਨ 3 ਲੋਕ ਹੋਏ ਜਖਮੀ ਵੀ ਹੋ ਗਏ। ਦਰਅਸਲ ਜਿਥੇ ਇਹ ਟੱਕਰ ਹੋਈ ਉਸ ਜਗ੍ਹਾ ਉਤੇ ਹੀ ਪਹਿਲਾਂ ਹੀ 2 ਗੱਡੀਆਂ ਦਾ ਐਕਸੀਡੈਂਟ ਹੋਇਆ ਸੀ, ਇਸ ਦੌਰਾਨ ਇੱਕ ਹਰਿਆਣਾ ਨੰਬਰ ਕਾਰ ਚਾਲਕ ਨੇ ਪਿੱਛੇ ਤੋਂ ਆ ਕੇ ਗੱਡੀ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਨਾਲ ਇੱਕ ਹੋਰ ਗੱਡੀ ਵੀ ਨੁਕਸਾਨੀ ਗਈ ਤੇ ਇਸ ਤੋਂ ਬਾਅਦ ਮੌਕੇ 'ਤੇ ਹੰਗਾਮਾ ਹੋ ਗਿਆ।

ਜਾਣਕਾਰੀ ਮੁਤਾਬਿਕ ਇਹ ਸਾਰੀ ਘਟਨਾ ਦੀ ਵਜ੍ਹਾ ਬਣੇ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਸ਼ਰਾਬ ਦੇ ਨਸ਼ੇ 'ਚ ਹੀ ਗੱਡੀ ਦਾ ਸੰਤੁਲਨ ਗੁਆ ਬੈਠਾ, ਇਸ ਗੱਲ ਨੂੰ ਉਸ ਡਰਾਈਵਰ ਨੇ ਆਪ ਵੀ ਮੰਨਿਆ ਹੈ ਕਿ ਉਸ ਨੇ ਸ਼ਰਾਬ ਪੀਤੀ ਸੀ ਤਾਂ ਉਸ ਤੋਂ ਬ੍ਰੇਕ ਨਹੀਂ ਲੱਗੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 3 ਲੋਕਾਂ ਨੂੰ ਸੱਟਾਂ ਵੀ ਲੱਗੀਆਂ ਹਨ, ਜਿਸ ਨੂੰ ਲੈਕੇ ਲੋਕ ਆਪਸ ਵਿੱਚ ਲੜਦੇ ਨਜ਼ਰ ਆਏ। ਉਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਉਨ੍ਹਾਂ ਨੂੰ ਹਟਾਇਆ ਤੇ ਪੁਲਿਸ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।


ਮਾਹੌਲ ਤਣਾਅਪੂਰਨ ਹੋ ਗਿਆ: ਇਸ ਹਾਦਸੇ ਵਿੱਚ 1 ਇਨੋਵਾ ਕਾਰ ਦਾ ਜਿਆਦਾ ਨੁਕਸਾਨ ਹੋਇਆ ਹੈ। ਜੋਕਿ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋਈ ਸੀ। ਹਾਦਸੇ ਦਾ ਸ਼ਿਕਾਰ ਹੋਈ ਕਾਰ ਦੇ ਪਿੱਛੇ ਇੱਕ ਹੋਰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਕਾਰ ਚਾਲਕ ਨੇ ਕਿਹਾ ਕਿ ਉਹ ਬਹੁਤ ਘੱਟ ਰਫਤਾਰ 'ਚ ਸੀ, ਪਰ ਉਸ ਤੋਂ ਬ੍ਰੇਕ ਨਹੀਂ ਲੱਗੀ ਕਿਉਂਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ।

ਰਾਹਗੀਰ ਖੱਜਲ ਖੁਆਰ: ਮੌਕੇ 'ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ, ਉਨ੍ਹਾਂ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਮਾਮਲੇ ਨੂੰ ਆਪਣੇ ਡਿਊਟੀ ਇੰਚਾਰਜ ਨੂੰ ਦੱਸ ਦਿੱਤਾ ਹੈ ਜੋਕਿ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਨਗੇ। ਹਾਲਾਂਕਿ ਇਸ ਹਾਦਸੇ ਕਾਰਨ ਟਰੈਫਿਕ ਜਰੂਰ ਕਾਫੀ ਦੇਰ ਤੱਕ ਰੁਕਿਆ ਰਿਹਾ ਅਤੇ ਹੋਰ ਰਾਹਗੀਰ ਖੱਜਲ ਖੁਆਰ ਹੁੰਦੇ ਵਿਖਾਈ ਦਿੱਤੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.