ਕੇਜਰੀਵਾਲ ਦੇ ਰੋਡ ਸ਼ੋਅ ਤੋਂ ਪਹਿਲਾਂ ਜਬਰਦਸਤੀ ਬੰਦ ਕਰਵਾਈਆਂ ਦੁਕਾਨਾਂ, ਦੁਕਾਨਦਾਰ ਨੇ ਰੋ-ਰੋ ਕੇ ਦੱਸਿਆ ਹਾਲ - Kejriwal road show in Punjab

By ETV Bharat Punjabi Team

Published : May 16, 2024, 9:49 PM IST

thumbnail
ਕੇਜਰੀਵਾਲ ਦੇ ਰੋਡ ਸ਼ੋਅ ਤੋਂ ਪਹਿਲਾਂ ਜਬਰਦਸਤੀ ਬੰਦ ਕਰਵਾਈਆਂ ਦੁਕਾਨਾਂ (ETV Bharat Amritsar)

ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਵਿਖੇ ਕੇਜਰੀਵਾਲ ਦਾ ਰੋਡ ਸ਼ੋਅ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਰੋਡ ਸ਼ੋਅ ਤੋਂ ਪਹਿਲਾਂ ਪੁਲਿਸ ਵੱਲੋਂ ਦੁਕਾਨਦਾਰਾਂ ਦੀਆਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ। ਇਸ ਮੌਕੇ ਪੀੜਤ ਦੁਕਾਨਦਾਰ ਨੇ ਕਿਹਾ ਕਿ ਗਰੀਬ ਲੋਕ ਕਿੱਥੇ ਜਾਣ ਉਹਨਾਂ ਦਾ ਤੇ ਕਾਰੋਬਾਰ ਬੰਦ ਕਰਕੇ ਰੱਖ ਦਿੱਤਾ ਹੈ, ਜੇਕਰ ਅੱਜ ਆਮ ਆਦਮੀ ਪਾਰਟੀ ਵਾਲੇ ਆਏ ਹਨ ਤੇ ਕੱਲ ਨੂੰ ਬੀਜੇਪੀ ਵਾਲੇ ਆਣਗੇ ਫਿਰ ਕਾਂਗਰਸ ਵਾਲੇ ਆਉਣਗੇ ਫਿਰ ਅਕਾਲੀ ਦਲ ਵਾਲੇ ਆਉਣਗੇ ਦੁਕਾਨਦਾਰ ਤਾਂ ਭੁੱਖੇ ਮਰ ਜਾਣਗੇ। ਉਹਨਾਂ ਕਿਹਾ ਕਿ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਸਾਡੇ ਕਾਰੋਬਾਰ ਦਾ ਵੀ ਖਿਆਲ ਕੀਤਾ ਜਾਵੇ ਨਹੀਂ ਤਾਂ ਅਸੀਂ ਕਿਸੇ ਨੂੰ ਵੀ ਵੋਟ ਨਹੀਂ ਪਾਵਾਂਗੇ।  

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.