ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 355 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਜ਼ਿਕਰਯੋਗ ਹੈ ਕਿ 13 ਲੋਕ ਸਭਾ ਸੀਟਾਂ ਲਈ 7 ਮਈ ਤੋਂ 14 ਮਈ ਤੱਕ ਸੂਬੇ ਵਿੱਚ ਕੁੱਲ 466 ਉਮੀਦਵਾਰਾਂ ਨੇ 598 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।
-
Any Election related Query, Suggestion or Complaint?
— Chief Electoral Officer, Punjab (@TheCEOPunjab) May 15, 2024
Join our Facebook Live 17 May 2024 @11AM & get the answer directly from Chief Electoral Officer, Punjab Shri Sibin C#LokSabhaElections2024 #ChunavKaParv #YouAreTheOne #ivoteforsure #PunjabVotesOn1June #IssVaar70Par@ECISVEEP pic.twitter.com/f4fle8s9YA
ਇਸ ਸਬੰਧ ਜਾਣਕਾਰੀ ਦਿੰਦਿਆ ਸਿਬਿਨ ਸੀ ਨੇ ਦੱਸਿਆ ਕਿ ਗੁਰਦਾਸਪੁਰ ਤੋਂ 40 ਉਮੀਦਵਾਰਾਂ ਨੇ 60 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 29 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
- ਅੰਮ੍ਰਿਤਸਰ ਤੋਂ 43 ਉਮੀਦਵਾਰਾਂ ਨੇ 53 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 33 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
- ਖਡੂਰ ਸਾਹਿਬ ਤੋਂ 35 ਉਮੀਦਵਾਰਾਂ ਨੇ 43 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 30 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
- ਜਲੰਧਰ ਤੋਂ 27 ਉਮੀਦਵਾਰਾਂ ਨੇ 35 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 20 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਹੋਏ ਹਨ।
- ਹੁਸ਼ਿਆਰਪੁਰ ਤੋਂ 23 ਉਮੀਦਵਾਰਾਂ ਨੇ 27 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 19 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਹੋਏ ਹਨ।
- ਆਨੰਦਪੁਰ ਸਾਹਿਬ ਤੋਂ 41 ਉਮੀਦਵਾਰਾਂ ਨੇ 56 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 29 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
- ਲੁਧਿਆਣਾ ਤੋਂ 57 ਉਮੀਦਵਾਰਾਂ ਨੇ 70 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 44 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
- ਫਤਿਹਗੜ੍ਹ ਸਾਹਿਬ ਤੋਂ 23 ਉਮੀਦਵਾਰਾਂ ਨੇ 33 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 15 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਹੋਏ ਹਨ।
- ਫਰੀਦਕੋਟ ਤੋਂ 34 ਉਮੀਦਵਾਰਾਂ ਨੇ 41 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 30 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
- ਫਿਰੋਜ਼ਪੁਰ ਤੋਂ 41 ਉਮੀਦਵਾਰਾਂ ਨੇ 48 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 33 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
- ਬਠਿੰਡਾ ਤੋਂ 30 ਉਮੀਦਵਾਰਾਂ ਨੇ 40 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 20 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
- ਸੰਗਰੂਰ ਤੋਂ 38 ਉਮੀਦਵਾਰਾਂ ਨੇ 43 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 26 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
- ਪਟਿਆਲਾ ਤੋਂ 34 ਉਮੀਦਵਾਰਾਂ ਨੇ 49 ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ 27 ਉਮੀਦਵਾਰਾਂ ਦੇ ਪੱਤਰ ਮਨਜ਼ੂਰ ਕੀਤੇ ਗਏ ਹਨ।
ਸਿਬਿਨ ਸੀ ਨੇ ਦੱਸਿਆ ਕਿ 17 ਮਈ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਉਸ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ 13 ਲੋਕ ਸਭਾ ਸੀਟਾਂ ਲਈ ਕਿੰਨੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ।