ETV Bharat / entertainment

VIDEO: ਨਿਮਰਤ ਖਹਿਰਾ ਦਾ ਪੁਰਾਣਾ ਵੀਡੀਓ ਆਇਆ ਸਾਹਮਣੇ, 21 ਸਾਲ ਦੀ ਉਮਰ 'ਚ ਕੁੱਝ ਇਸ ਤਰ੍ਹਾਂ ਦੀ ਦਿਖਦੀ ਸੀ ਗਾਇਕਾ - Nimrat Khaira Old Singing Video

author img

By ETV Bharat Entertainment Team

Published : May 16, 2024, 8:03 PM IST

Nimrat Khaira Old Singing Video: ਹਾਲ ਹੀ ਵਿੱਚ ਗਾਇਕਾ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਗਾਇਕਾ ਗਾਉਂਦੀ ਨਜ਼ਰ ਆ ਰਹੀ ਹੈ, ਇਹ ਵੀਡੀਓ 10 ਸਾਲ ਪਹਿਲਾਂ ਦੀ ਹੈ।

Nimrat Khaira Old Singing Video
Nimrat Khaira Old Singing Video (instagram)

ਚੰਡੀਗੜ੍ਹ: ਪੰਜਾਬੀ ਗਾਇਕਾ ਨਿਮਰਤ ਖਹਿਰਾ ਇੱਕ ਦਹਾਕੇ ਤੋਂ ਵੱਧ ਦੇ ਆਪਣੇ ਅਦਾਕਾਰੀ ਕਰੀਅਰ ਲਈ ਜਾਣੀ ਜਾਂਦੀ ਹੈ। ਆਪਣੀ ਸੰਗੀਤਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਉਸਨੇ ਪਲੇਬੈਕ ਗਾਇਕੀ ਵਿੱਚ ਕਦਮ ਰੱਖਿਆ ਸੀ, ਹੁਣ ਗਾਇਕਾ ਆਪਣੇ ਹਿੱਟ ਗੀਤਾਂ ਲਈ ਪੰਜਾਬੀ ਸੰਗੀਤ ਜਗਤ ਵਿੱਚ ਜਾਣੀ ਜਾਂਦੀ ਹੈ।

ਹਾਲ ਹੀ ਵਿੱਚ ਗਾਇਕਾ ਦਾ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਸੰਗੀਤ ਨਾਲ ਉਨ੍ਹਾਂ ਦਾ ਪਿਆਰ ਕਾਫੀ ਪੁਰਾਣਾ ਹੈ। ਉਸ ਦਾ ਸੰਗੀਤਕ ਸਫ਼ਰ ਅੱਲ੍ਹੜ ਉਮਰ ਤੋਂ ਹੀ ਚੱਲ ਰਿਹਾ ਹੈ। ਦਰਅਸਲ, ਉਨ੍ਹਾਂ ਵੱਲੋਂ ਇੱਕ ਗੀਤ ਗਾਉਂਦੇ ਹੋਏ ਇੱਕ ਪੁਰਾਣੀ ਵੀਡੀਓ ਦੀ ਇੱਕ ਕਲਿੱਪ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

ਇਸ ਵੀਡੀਓ 'ਚ ਗਾਇਕਾ "ਤੇਰੇ ਬਿਨ੍ਹਾਂ ਰਾਂਝਿਆ ਵੇ ਹੀਰ ਕਿਹੜੇ ਕੰਮ ਦੀ..." ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿੱਚ ਗਾਇਕਾ ਨੂੰ ਸਿੱਧੇ ਹੇਅਰ ਸਟਾਈਲ ਦੇ ਨਾਲ ਇੱਕ ਚਿੱਟੀ ਸ਼ਰਟ ਅਤੇ ਪੈਂਟ ਪਹਿਨੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਕੈਪਸ਼ਨ ਲਿਖਿਆ, '10 ਸਾਲ ਪਹਿਲਾਂ, MAGICAL (ਅਗਲੀ ਐਲਬਮ)।'

ਹੁਣ ਜਿਉਂ ਹੀ ਗਾਇਕਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਪ੍ਰਸ਼ੰਸਕਾਂ ਦੇ ਕਮੈਂਟ ਆਉਣੇ ਸ਼ੁਰੂ ਹੋ ਗਏ। ਉਹ ਗਾਇਕਾ ਦੀ ਇਸ ਵੀਡੀਓ ਉਤੇ ਪਿਆਰ ਲੁਟਾਉਣ ਲੱਗੇ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਮਾਸੂਮ ਚਿਹਰਾ ਮਾਸੂਮ ਆਵਾਜ਼।' ਇੱਕ ਹੋਰ ਨੇ ਲਿਖਿਆ, 'ਤੁਹਾਡੀ ਆਵਾਜ਼ ਬਹੁਤ ਚੰਗੀ ਹੈ।'

ਇਸ ਦੌਰਾਨ ਗਾਇਕਾ ਬਾਰੇ ਗੱਲ ਕਰੀਏ ਤਾਂ ਨਿਮਰਤ ਖਹਿਰਾ ਇੱਕ ਪੰਜਾਬੀ ਗਾਇਕਾ ਅਤੇ ਅਦਾਕਾਰਾ ਹੈ। ਉਸਨੇ 2012 ਵਿੱਚ 'ਵਾਇਸ ਆਫ਼ ਪੰਜਾਬ ਸੀਜ਼ਨ 3' ਵਿੱਚ ਹਿੱਸਾ ਲਿਆ ਅਤੇ ਉਸਨੂੰ ਸ਼ੋਅ ਦਾ ਜੇਤੂ ਐਲਾਨਿਆ ਗਿਆ। ਉਸਨੇ ਸਾਲ 2015 ਵਿੱਚ "ਰੱਬ ਕਰਕੇ" ਨਾਲ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ। ਉਸਨੇ ਆਪਣਾ ਪਹਿਲਾਂ ਸਿੰਗਲ "ਇਸ਼ਕ ਕਚਹਿਰੀ" ਸਾਲ 2016 ਵਿੱਚ ਰਿਲੀਜ਼ ਕੀਤਾ ਸੀ। ਹੁਣ ਤੱਕ ਗਾਇਕਾ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਇਸ ਦੇ ਨਾਲ ਹੀ ਗਾਇਕਾ ਨੇ ਦਿਲਜੀਤ ਦੁਸਾਂਝ, ਸਰਗੁਣ ਮਹਿਤਾ ਅਤੇ ਅੰਬਰਦੀਪ ਵਰਗੇ ਫਿਲਮੀ ਕਲਾਕਾਰਾਂ ਨਾਲ ਵੀ ਫਿਲਮਾਂ ਕੀਤੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.