ETV Bharat / state

Sahil Sofat won the bronze medal: ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਸਾਹਿਲ ਸੋਫਤ ਨੇ ਜਿੱਤਿਆ ਕਾਂਸੀ ਦਾ ਮੈਡਲ

author img

By ETV Bharat Punjabi Team

Published : Aug 31, 2023, 8:33 PM IST

ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਸਾਹਿਲ ਸੋਫਤ ਨੇ ਵਿਸ਼ਵ ਚੈਪੀਅਨਸ਼ਿਪ ਪਾਵਰ ਲਿਫਟਿੰਗ ਵਿੱਚ ਕਾਂਸੇ ਦਾ ਮੈਡਲ ਜਿੱਤ ਕੇ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਪਰਿਵਾਰ ਵੀ ਸਾਹਿਲ ਦੀ ਇਸ ਪ੍ਰਾਪਤੀ ਉੱਤੇ ਫਖ਼ਰ ਮਹਿਸੂਸ ਕਰ ਰਿਹਾ ਹੈ। (World Championship Power Lifting)

Sahil Sofat of Mandi Gobindgarh won bronze medal in World Championship Power Lifting.
World Championship Power Lifting : ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਸਾਹਿਲ ਸੋਫਤ ਨੇ ਜਿੱਤਿਆ ਕਾਂਸੀ ਦਾ ਮੈਡਲ

ਖਿਡਾਰੀ ਸਾਹਿਲ ਸੋਫਤ, ਕੋਚ ਅਤੇ ਪਿਤਾ ਜਾਣਕਾਰੀ ਦਿੰਦੇ ਹੋਏ।

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ : ਸੰਨਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਸ਼ਹਿਰ ਦੇ ਸਾਹਿਲ ਸੋਫਤ ਨੇ ਵਿਸ਼ਵ ਚੈਪੀਅਨਸ਼ਿਪ ਪਾਵਰ ਲਿਫਟਿੰਗ ਵਿੱਚ ਕਾਂਸੀ ਪਦਕ ਜਿੱਤ ਕੇ ਸ਼ਹਿਰ ਅਤੇ ਜ਼ਿਲ੍ਹੇ ਦਾ ਹੀ ਨਹੀਂ ਬਲਕਿ ਪੰਜਾਬ ਦਾ ਨਾਂ ਦੁਨੀਆਂ ਵਿੱਚ ਚਮਕਾਇਆ। ਸਾਹਿਲ ਇਕੱਲਾ ਹੀ ਅਜਿਹਾ ਖਿਡਾਰੀ ਸੀ ਜੋਂ ਪੰਜਾਬ ਵਿੱਚੋ ਚੁਣਿਆ ਗਿਆ ਸੀ। ਇਸ ਜਿੱਤ ਤੋਂ ਬਾਅਦ ਸ਼ਹਿਰ ਵਾਪਿਸ ਪਰਤੇ ਸਾਹਿਲ ਸੋਫਤ ਦਾ ਸ਼ਹਿਰ ਵਾਸੀਆਂ ਵਲੋਂ ਕੀਤਾ ਗਿਆ ਭਰਵਾਂ ਸਵਾਗਤ ਕੀਤਾ ਹੈ।,ਇਸ ਮੌਕੇ ਨਗਰ ਕੌਂਸਲ ਮੰਡੀ ਗੋਬਿਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਸਮੇਤ ਸ਼ਹਿਰ ਦੀਆਂ ਧਾਰਮਿਕ ਅਤੇ ਸਿਆਸੀ ਜੱਥੇਬੰਦੀਆਂ ਵਲੋਂ ਸਾਹਿਲ ਸੋਫਤ ਦੀ ਇਸ ਵੱਡੀ ਕਾਮਯਾਬੀ ਲਈ ਜਿੱਥੇ ਉਸਦਾ ਸਵਾਗਤ ਕੀਤਾ ਗਿਆ।

ਰੋਮਾਨੀਆਂ ਵਿੱਚ ਹੋਈ ਚੈਂਪੀਅਨਸ਼ਿਪ : ਜਾਣਕਾਰੀ ਮੁਤਾਬਿਕ ਇਹ ਚੈਂਪੀਅਨਸ਼ਿਪ ਰੋਮਾਨੀਆ ਵਿਖੇ ਹੋਈ ਹੈ। ਸਾਹਿਲ ਨੇ ਦੱਸਿਆ ਕਿ ਸਬ ਜੂਨੀਅਰ ਅਤੇ ਜੂਨੀਅਰ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2023 ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਤੀਜਾ ਸਥਾਨ ਹਾਸਿਲ ਕਰ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਉਸਨੇ ਦੱਸਿਆ ਕਿ ਇਸ ਵਿੱਚ 55 ਤੋਂ ਵੀ ਵੱਧ ਦੇਸ਼ ਦੇ ਖਿਡਾਰੀਆਂ ਨੇ ਭਾਗ ਲਿਆ ਅਤੇ ਭਾਰਤ ਵਲੋਂ ਅਸੀ ਕੁੱਲ 25 ਖਿਡਾਰੀ ਗਏ ਸੀ ਜਿਨ੍ਹਾਂ ਵਿਚੋਂ ਪੰਜਾਬ ਦਾ ਮੈਂ ਇਕੱਲਾ ਖਿਡਾਰੀ ਸੀ। ਉਸਨੇ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਸਬ ਜੂਨੀਅਰ ਅਤੇ 93 ਕਿਲੋ ਸ਼੍ਰੇਣੀ ਵਿੱਚ ਭਾਗ ਲੈਂਦਿਆਂ ਸੁਕੈਡ 275 ਕਿਲੋ, ਬੈਂਚ ਪ੍ਰੈੱਸ 150 ਕਿਲੋ ਅਤੇ ਡੈਡ ਲਿਫ਼ਟ 222.5 ਕਿਲੋ ਵਜ਼ਨ ਚੁੱਕਦਿਆਂ ਕੁੱਲ 647.5 ਕਿਲੋ ਵਜ਼ਨ ਚੁੱਕ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ।


ਉੱਥੇ ਹੀ ਸਾਹਿਲ ਸੋਫਤ ਦੇ ਕੋਚ ਹਰਵਿਨੇ ਭਾਰਦਵਾਜ਼ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਮੇਰੇ ਲਈ ਫ਼ਕਰ ਗੱਲ ਹੀ ਕਿ ਸਾਹਿਲ ਪੰਜਾਬ ਦਾ ਇਕਲੌਤਾ ਖਿਡਾਰੀ ਹੈ ਜਿਸਨੇ ਸਬ ਜੂਨੀਅਰ ਪਾਵਰ ਲਿਫਟਿੰਗ ਵਿੱਚ ਇਹ ਮਾਨ ਖੱਟਿਆ ਹੈ ਅਤੇ ਇਹ ਮੈਡਲ ਜਿੱਤਕੇ ਆਇਆ ਹੈ।


ਇਸ ਦੌਰਾਨ ਸਾਹਿਲ ਦੇ ਪਿਤਾ ਰਾਕੇਸ਼ ਸੋਫਤ ਅਤੇ ਦਾਦਾ ਰਾਜਿੰਦਰ ਕੁਮਾਰ ਟੀਟੂ ਨੇ ਕਿਹਾ ਕਿ ਇਸ ਸਾਹਿਲ ਅਤੇ ਉਸਦੇ ਕੋਚ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਸਾਹਿਲ ਨੇ ਇਹ ਕਾਂਸੀ ਪਦਕ ਹਾਸਿਲ ਕਰ ਦੇਸ਼ ਅਤੇ ਪੰਜਾਬ ਦਾ ਨਾਂ ਦੁਨੀਆ ਵਿਚ ਰੌਸਨ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.