ETV Bharat / state

Scrap traders upset: ਮੰਡੀ ਗੋਬਿੰਦਗੜ੍ਹ ਦੇ ਸਕਰੈਪ ਵਪਾਰੀ ਜੀਐੱਸਟੀ ਵਿਭਾਗ ਤੋਂ ਪਰੇਸ਼ਾਨ, ਕੰਮ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਕੀਤਾ ਐਲਾਨ

author img

By ETV Bharat Punjabi Team

Published : Aug 31, 2023, 4:35 PM IST

Scrap traders of Tehsil Mandi Gobindgarh of Sri Fatehgarh are upset with the GST department
Scrap traders upset: ਮੰਡੀ ਗੋਬਿੰਦਗੜ੍ਹ ਦੇ ਸਕਰੈਪ ਵਪਾਰੀ ਜੀਐੱਸਟੀ ਵਿਭਾਗ ਤੋਂ ਪਰੇਸ਼ਾਨ, ਕੰਮ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਕੀਤਾ ਐਲਾਨ

ਮੰਡੀ ਗੋਬਿੰਦਗੜ੍ਹ ਦੇ ਸਕਰੈਪ ਵਪਾਰੀ ਜੀਐੱਸਟੀ ਵਿਭਾਗ ਦੀਆਂ ਕਾਰਵਾਈਆਂ ਤੋਂ ਇੰਨੇ ਜ਼ਿਆਦਾ ਪਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਨੇ ਅਣਮਿੱਥੇ ਸਮੇਂ ਲਈ ਕੰਮ ਬੰਦ ਕਰਕੇ ਹੜਤਾਲ ਉੱਤੇ ਜਾਣ ਦਾ ਐਲਾਨ ਕੀਤਾ ਹੈ। (scrap policy PUNJAB)

ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਐਲਾਨ

ਸ੍ਰੀ ਫਤਹਿਗੜ੍ਹ ਸਾਹਿਬ: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਪੈਂਦੀ ਏਸ਼ੀਆ ਦੀ ਪ੍ਰਸਿੱਧ ਲੋਹਾ ਨਗਰੀ, ਮੰਡੀ ਗੋਬਿੰਦਗੜ੍ਹ ਦੇ ਸਕਰੈਪ ਵਪਾਰੀਆਂ ਵੱਲੋਂ ਜੀਐਸਟੀ ਵਿਭਾਗ ਉੱਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਉਂਦੇ (Scrap policy ) ਹਨ। ਪਰੇਸ਼ਾਨ ਹੋਏ ਸਕਰੈਪ ਵਪਾਰੀਆਂ ਨੇ ਲੋਹਾ-ਸਕਰੈਪ ਦੀ ਖਰੀਦ ਬੰਦ ਕਰਨ ਅਤੇ 4 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਉੱਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਇਸ ਸੰਬਧੀ ਸਕਰੈਪ ਵਪਾਰੀਆਂ ਦੀ ਐਸੋਸੀਏਸ਼ਨ ਦੀ ਆਇਰਨ ਸਕਰੈਪ ਟਰੇਡਰਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਥਾਨਕ ਕਲੱਬ ਵਿੱਚ ਮੀਟਿੰਗ ਸੱਦੀ ਗਈ, ਜਿਸ ਵਿੱਚ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸਾਰਿਆਂ ਦੇ ਵਿਚਾਰ ਸੁਣਨ ਤੋਂ ਬਾਅਦ ਸਮੂਹ ਸਕਰੈਪ ਵਪਾਰੀਆਂ ਨੇ 4 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਉੱਤੇ ਜਾਣ ਦਾ ਫੈਸਲਾ ਲਿਆ।

ਜੀਐੱਸਟੀ ਵਿਭਾਗ ਦੀ ਧੱਕੇਸ਼ਾਹੀ: ਹੜਤਾਲ ਦਾ ਐਲਾਨ ਕਰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਤੇ ਵਪਾਰੀ ਆਪਣਾ ਪਰ ਕੁਝ ਸ਼ਰਾਰਤੀ ਲੋਕ ਆਪਣਾ ਫ਼ਾਇਦਾ ਲੈਣ ਲਈ ਗਲਤ ਕੰਮ ਕਰ ਰਹੇ ਹਨ, ਜਿਨ੍ਹਾਂ ਉੱਤੇ ਲਗਾਮ ਲਗਾਉਣ ਲਈ ਜੀਐੱਸਟੀ ਵਿਭਾਗ ਵੱਲੋਂ ਸਖਤ ਕਦਮ ਚੁੱਕੇ ਗਏ ਹਨ ਪਰ ਇਸ ਚੱਕਰ ਵਿੱਚ ਸਹੀ ਕੰਮ ਕਰਨ ਵਾਲੇ ਵੀ ਪਿਸ ਰਹੇ ਹਨ। ਜੀਐੱਸਟੀ ਵਿਭਾਗ ਦੀ ਧੱਕੇਸ਼ਾਹੀ ਕਾਰਣ ਅੱਜ ਸਕਰੈਪ ਵਪਾਰੀ ਆਪਣਾ ਕੰਮ ਬੰਦ ਕਰਨ ਲਈ ਮਜਬੂਰ ਹਨ, ਜਦੋਂ ਕਿ ਵਪਾਰੀਆਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਹੈ, ਬਾਵਜੂਦ ਇਸ ਦੇ ਉਨ੍ਹਾਂ ਦੀਆ ਗੱਡੀਆਂ ਰੋਕੀਆਂ ਜਾ ਰਹੀਆਂ ਹਨ ਅਤੇ ਭਾਰੀ ਜੁਰਮਾਨੇ ਲਗਾਏ ਜਾ ਰਹੇ ਹਨ।

ਅਣਮਿੱਥੇ ਸਮੇਂ ਲਈ ਹੜਤਾਲ: ਅਮਨਦੀਪ ਸ਼ਰਮਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਰੇਵਨਿਊ ਵਧਾਉਣ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਕੇ ਕੰਮ ਬੰਦ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਿਸ ਗੱਡੀ ਦਾ ਬਿਲ ਅਤੇ ਸਾਰੇ ਕਾਗਜ਼ ਪੂਰੇ ਹੁੰਦੇ ਹਨ ਕਈ ਵਾਰ ਮਹਿਕਮੇ ਵਾਲੇ ਉਸ ਗੱਡੀ ਨੂੰ ਵੀ ਫਰਨਸ਼ ਵਿੱਚੋਂ ਲੈ ਜਾਂਦੇ ਹਨ। ਜਿਸ ਨਾਲ ਉਹਨਾਂ ਦਾ ਬਹੁਤ ਨੁਕਸਾਨ (Proceedings of the GST Department) ਹੁੰਦਾ ਹੈ। ਉਹਨਾਂ ਨੇ ਕਿਹਾ ਜੋ ਲੋਕ ਗਲਤ ਕੰਮ ਕਰਦੇ ਹਨ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਪਰ ਜੋ ਸਰਕਾਰ ਦੀਆ ਹਦਾਇਤਾਂ ਮੁਤਾਬਿਕ ਕੰਮ ਕਰ ਰਹੇ ਹਨ, ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਦਾ ਉਹ ਵਿਰੋਧ ਕਰਦੇ ਹਨ ਅਤੇ ਇਸੇ ਵਿਰੋਧ ਦੇ ਚੱਲਦੇ ਉਹ ਕੰਮਕਾਰ ਠੱਪ ਕਰਕੇ ਹੜਤਾਲ ਉੱਤੇ ਜਾ ਰਹੇ ਨੇ।


ETV Bharat Logo

Copyright © 2024 Ushodaya Enterprises Pvt. Ltd., All Rights Reserved.