ਗੂਗਲ ਨੇ ਆਪਣੇ Google I/O 2024 ਇਵੈਂਟ ਦੀ ਡੇਟ ਦਾ ਕੀਤਾ ਐਲਾਨ, ਜਾਣੋ ਕਿਹੜੀਆਂ ਡਿਵਾਈਸਾਂ ਹੋ ਸਕਦੀਆਂ ਨੇ ਲਾਂਚ

author img

By ETV Bharat Tech Team

Published : Mar 15, 2024, 3:32 PM IST

Updated : Mar 15, 2024, 4:58 PM IST

Google I/O 2024

Google I/O 2024: ਗੂਗਲ ਨੇ ਆਪਣੇ ਮੈਂਗਾ ਇਵੈਂਟ ਦੀ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਇਵੈਂਟ 'ਚ ਕੰਪਨੀ ਐਂਡਰਾਈਡ ਦੇ ਨਵੇਂ ਆਪਰੇਟਿੰਗ ਸਿਸਟਮ Android 15 ਅਤੇ ਗੂਗਲ ਪਿਕਸਲ 8a ਵਰਗੇ ਕਈ ਪ੍ਰੋਡਕਟਾਂ ਨੂੰ ਲਾਂਚ ਕਰ ਸਕਦੀ ਹੈ।

ਹੈਦਰਾਬਾਦ: ਗੂਗਲ ਨੇ ਆਪਣੇ ਆਉਣ ਵਾਲੇ ਮੈਂਗਾ ਇਵੈਂਟ Google I/O 2024 ਦੀ ਡੇਟ ਦਾ ਐਲਾਨ ਕਰ ਦਿੱਤਾ ਹੈ। ਸੈਮਸੰਗ ਅਤੇ ਐਪਲ ਦੀ ਤਰ੍ਹਾਂ ਗੂਗਲ ਵੀ ਹਰ ਸਾਲ ਆਪਣਾ ਇਵੈਂਟ ਆਯੋਜਿਤ ਕਰਦਾ ਹੈ, ਜਿਸ 'ਚ ਉਹ ਆਪਣੇ ਨਵੇਂ ਪ੍ਰੋਡਕਟਾਂ ਨੂੰ ਲਾਂਚ ਅਤੇ ਆਉਣ ਵਾਲੇ ਪ੍ਰੋਡਕਟਾਂ ਨੂੰ ਪੇਸ਼ ਕਰਦਾ ਹੈ। ਇਸ ਸਾਲ ਵੀ ਗੂਗਲ ਆਪਣੇ ਇਵੈਂਟ 'ਚ ਐਂਡਰਾਈਡ ਦੇ ਨਵੇਂ ਆਪਰੇਟਿੰਗ ਸਿਸਟਮ ਦੇ ਨਾਲ-ਨਾਲ ਪਿਕਸਲ ਫੋਨ ਅਤੇ ਕਈ ਹੋਰ ਪ੍ਰੋਡਕਟਸ ਨੂੰ ਲਾਂਚ ਕਰ ਸਕਦਾ ਹੈ।

ਇਸ ਦਿਨ ਹੋਵੇਗਾ ਗੂਗਲ ਦਾ ਮੈਂਗਾ ਇਵੈਂਟ: ਗੂਗਲ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀ ਇਸ ਇਵੈਂਟ ਦਾ ਐਲਾਨ ਕਰ ਦਿੱਤਾ ਹੈ। ਇਸ ਇਵੈਂਟ ਦਾ ਆਯੋਜਨ 14 ਮਈ 2024 ਨੂੰ ਕੀਤਾ ਜਾਵੇਗਾ। ਗੂਗਲ ਆਪਣੇ ਮੈਂਗਾ ਇਵੈਂਟ ਨੂੰ ਕੁਝ ਚੁਣੇ ਹੋਏ ਲਾਈਵ ਦਰਸ਼ਕਾਂ ਦੇ ਸਾਹਮਣੇ ਆਯੋਜਿਤ ਕਰੇਗਾ। ਇਸ ਤੋਂ ਇਲਾਵਾ, ਦੁਨੀਆਭਰ ਦੇ ਬਾਕੀ ਯੂਜ਼ਰਸ ਗੂਗਲ ਦੇ ਇਸ ਇਵੈਂਟ ਦੀ ਲਾਈਵ ਸਟ੍ਰੀਮਿੰਗ ਦੇਖ ਸਕਣਗੇ। ਗੂਗਲ ਆਪਣੇ Youtube ਚੈਨਲ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਇਸ ਮੈਂਗਾ ਇਵੈਂਟ ਦੀ ਲਾਈਵ ਸਟ੍ਰੀਮਿੰਗ ਆਯੋਜਿਤ ਕਰੇਗਾ।

ਗੂਗਲ ਨੇ ਸ਼ੇਅਰ ਕੀਤੀ ਪੋਸਟ: ਕੰਪਨੀ ਨੇ ਆਪਣੇ ਇਸ ਇਵੈਂਟ ਲਈ ਇੱਕ ਅਧਿਕਾਰਿਤ ਪੇਜ਼ ਵੀ ਲਾਈਵ ਕਰ ਦਿੱਤਾ ਹੈ, ਜਿਸ 'ਚ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਆਪਣੇ ਇਸ ਕਾਊਂਟਡਾਊਨ ਪੇਜ਼ 'ਤੇ ਗੂਗਲ ਨੇ ਯੂਜ਼ਰਸ ਲਈ ਇੱਕ ਗੇਮ ਵੀ ਪੇਸ਼ ਕੀਤਾ ਹੈ, ਜਿਸਦਾ ਨਾਮ ਬ੍ਰੇਕ ਦ ਲੂਪ ਹੈ। ਇਹ ਇੱਕ ਪਜਲ ਗੇਮ ਹੈ, ਜਿਸਨੂੰ ਦੁਨੀਆਭਰ ਦਾ ਕੋਈ ਵੀ ਯੂਜ਼ਰ ਖੇਡ ਸਕਦਾ ਹੈ।

Google I/O 2024 ਇਵੈਂਟ 'ਚ ਲਾਂਚ ਹੋਣ ਵਾਲੇ ਪ੍ਰੋਡਕਟ: ਗੂਗਲ ਦਾ ਇਹ ਇਵੈਂਟ ਉਨ੍ਹਾਂ ਦੀ ਸਾਲਾਨਾ ਡਿਵੈਲਪਰ ਕਾਨਫਰੰਸ ਹੁੰਦੀ ਹੈ, ਜਿਸਨੂੰ ਉਹ ਹਰ ਸਾਲ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸਥਿਤ ਕੰਪਨੀ ਦੇ ਮੁੱਖ ਦਫਤਰ ਵਿਖੇ ਆਯੋਜਿਤ ਕਰਦੀ ਹੈ। ਇਸ ਇਵੈਂਟ 'ਚ ਕੰਪਨੀ ਹਰ ਸਾਲ ਆਪਣੇ ਆਉਣ ਵਾਲੇ ਨਵੇਂ ਸੌਫਟਵੇਅਰ, ਪ੍ਰੋਡਕਟ ਨੂੰ ਲਾਂਚ ਕਰਦੀ ਹੈ ਅਤੇ ਭਵਿੱਖ 'ਚ ਆਉਣ ਵਾਲੇ ਨਵੇਂ ਪ੍ਰੋਡਕਟਾਂ ਦੀ ਝਲਕ ਵੀ ਦਿਖਾਈ ਜਾਂਦੀ ਹੈ। ਇਸ ਵਾਰ ਗੂਗਲ ਇਵੈਂਟ 'ਚ ਕੀ ਲਾਂਚ ਕਰਨ ਵਾਲਾ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, ਗੂਗਲ ਆਪਣੇ ਇਸ ਇਵੈਂਟ 'ਚ ਐਂਡਰਾਈਡ ਦੇ ਨਵੇਂ ਸੌਫਟਵੇਅਰ Android 15 ਨੂੰ ਲਾਂਚ ਕਰ ਸਕਦੀ ਹੈ। ਇਸਦੀ ਚਰਚਾ ਕਾਫ਼ੀ ਸਮੇਂ ਤੋਂ ਚਲ ਰਹੀ ਹੈ। ਇਸ ਤੋਂ ਇਲਾਵਾ, ਗੂਗਲ ਪਿਕਸਲ 8a ਸਮਾਰਟਫੋਨ ਵੀ ਲਾਂਚ ਕੀਤਾ ਜਾ ਸਕਦਾ ਹੈ। ਗੂਗਲ ਇਸ ਇਵੈਂਟ 'ਚ Wear OS 5 ਅਤੇ AI ਨਾਲ ਜੁੜੇ ਹੋਏ ਕਿਸੇ ਪ੍ਰੋਡਕਟ ਦਾ ਐਲਾਨ ਵੀ ਕਰ ਸਕਦੀ ਹੈ।

Last Updated :Mar 15, 2024, 4:58 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.