ETV Bharat / health

ਕੁੱਤੇ ਦੇ ਵੱਢਣ ਨਾਲ ਰੇਬੀਜ਼ ਦੀ ਬਿਮਾਰੀ ਦਾ ਹੋ ਸਕਦੈ ਖਤਰਾ, ਜਾਣੋ ਲੱਛਣ ਅਤੇ ਬਚਾਅ ਦੇ ਤਰੀਕੇ - How to Prevent Rabies Disease

author img

By ETV Bharat Health Team

Published : May 26, 2024, 5:15 PM IST

How to Prevent Rabies Disease: ਜੇਕਰ ਕੁੱਤੇ ਦੇ ਵੱਢਣ 'ਤੇ ਸਹੀ ਸਾਵਧਾਨੀਆਂ ਨਾ ਵਰਤੀਆਂ ਜਾਣ, ਤਾਂ ਰੇਬੀਜ਼ ਦੀ ਗੰਭੀਰ ਬਿਮਾਰੀ ਹੋ ਸਕਦੀ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੁੱਤੇ ਦੇ ਵੱਢਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ।

How to Prevent Rabies Disease
How to Prevent Rabies Disease (Getty Images)

ਹੈਦਰਾਬਾਦ: ਕੁੱਤਾ ਇੱਕ ਵਫ਼ਾਦਾਰ ਜਾਨਵਰ ਹੈ। ਪਰ ਕਈ ਵਾਰ ਕੁੱਤੇ ਵੱਢ ਵੀ ਲੈਂਦੇ ਹਨ। ਇਸ ਲਈ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੁੱਤੇ ਦੇ ਵੱਢਣ ਤੋਂ ਬਾਅਦ ਸਮੇਂ ਸਹੀ 'ਤੇ ਸਾਵਧਾਨੀਆਂ ਨਾ ਵਰਤਣ 'ਤੇ ਰੇਬੀਜ਼ ਬਿਮਾਰੀ ਅਤੇ ਮੌਤ ਦਾ ਖਤਰਾ ਹੋ ਸਕਦਾ ਹੈ। ਇਸ ਲਈ ਕੁਝ ਸਾਵਧਾਨੀਆਂ ਅਪਣਾ ਕੇ ਤੁਸੀਂ ਰੇਬੀਜ਼ ਦੀ ਸਮੱਸਿਆ ਤੋਂ ਬਚ ਸਕਦੇ ਹੋ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੁੱਤੇ ਦੇ ਵੱਢਣ ਤੋਂ ਬਾਅਦ ਕੀ ਕਰਨਾ ਸਹੀ ਹੈ।

ਕੁੱਤੇ ਦੇ ਵੱਢਣ 'ਤੇ ਕੀ ਕਰਨਾ ਚਾਹੀਦਾ?:

  1. ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਕੁੱਤਾ ਮਨੁੱਖੀ ਸਰੀਰ ਨੂੰ ਚੱਟਦਾ ਹੈ, ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੁੰਦੀ। ਜਿੱਥੇ ਤੁਹਾਨੂੰ ਕੁੱਤੇ ਨੇ ਚੱਟਿਆ ਹੈ, ਉਸ ਥਾਂ ਨੂੰ ਸਾਫ਼ ਪਾਣੀ ਨਾਲ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ।
  2. ਜੇ ਕੋਈ ਕੁੱਤਾ ਤੁਹਾਨੂੰ ਕੱਟਦਾ ਹੈ, ਤਾਂ ਜਿੰਨੀ ਜਲਦੀ ਹੋ ਸਕੇ ਜ਼ਖ਼ਮ ਨੂੰ 10-15 ਮਿੰਟਾਂ ਲਈ ਸਾਬਣ ਨਾਲ ਧੋਵੋ।
  3. ਜ਼ਖ਼ਮ ਨੂੰ ਸਿੱਧਾ ਨਾ ਛੂਹੋ।
  4. ਜ਼ਖ਼ਮ ਨੂੰ ਦਸਤਾਨੇ ਪਾ ਕੇ ਧੋਣਾ ਬਿਹਤਰ ਹੈ।
  5. ਜ਼ਖ਼ਮ 'ਤੇ ਐਂਟੀਸੈਪਟਿਕ ਲੋਸ਼ਨ ਲਗਾ ਕੇ ਛੱਡ ਦਿਓ। ਅਜਿਹਾ ਕਰਨ ਤੋਂ ਬਾਅਦ ਡਾਕਟਰ ਦੀ ਸਲਾਹ ਲਓ ਅਤੇ ਐਂਟੀ-ਰੇਬੀਜ਼ ਟੀਕੇ ਲਗਵਾਓ।

ਰੇਬੀਜ਼ ਦੇ ਲੱਛਣ ਕੀ ਹਨ?:

  1. ਕੁੱਤੇ ਦੇ ਵੱਢਣ ਤੋਂ ਬਾਅਦ 7 ਤੋਂ 10 ਦਿਨਾਂ ਵਿੱਚ ਰੇਬੀਜ਼ ਦੇ ਲੱਛਣ ਨਜ਼ਰ ਆਉਣ ਲੱਗਦੇ ਹਨ।
  2. ਪੀੜਤ ਥਕਾਵਟ ਮਹਿਸੂਸ ਕਰਦਾ ਹੈ ਅਤੇ ਕੁਝ ਨਹੀਂ ਖਾਂਦਾ।
  3. ਬੁਖਾਰ, ਸਿਰ ਦਰਦ ਅਤੇ ਮਾਸਪੇਸ਼ੀਆਂ 'ਚ ਦਰਦ ਹੋਣ ਲੱਗਦਾ ਹੈ।
  4. ਜਿੱਥੇ ਕੁੱਤੇ ਨੇ ਵੱਢਿਆ ਹੈ, ਉਸ ਜਗ੍ਹਾਂ ਜਲਣ, ਖੁਜਲੀ, ਦਰਦ ਜਾਂ ਸੁੰਨ ਹੋਣ ਵਰਗੇ ਲੱਛਣ ਨਜ਼ਰ ਆਉਣ ਲੱਗਦੇ ਹਨ।
  5. ਪੀੜਿਤ ਵਿਅਕਤੀ ਨੂੰ ਪਾਣੀ ਤੋਂ ਡਰ ਲੱਗਣ ਲੱਗਦਾ ਹੈ।
  6. ਪੀੜਿਤ ਵਿਅਕਤੀ ਵਿੱਚ ਖੰਘ, ਭੁੱਲਣਾ, ਗਲੇ ਵਿੱਚ ਖਰਾਸ਼, ਜੀਅ ਕੱਚਾ ਹੋਣਾ, ਉਲਟੀਆਂ ਅਤੇ ਦਸਤ ਵਰਗੇ ਲੱਛਣ ਦਿਖਾਈ ਦਿੰਦੇ ਹਨ।

ਨੋਟ: ਇੱਥੇ ਤੁਹਾਨੂੰ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣਾ ਬਿਹਤਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.