ETV Bharat / entertainment

ਦਿਓਲ ਤੋਂ ਲੈ ਕੇ ਖਾਨ ਤੱਕ, ਬਾਲੀਵੁੱਡ ਵਿੱਚ ਹਿੱਟ ਹੈ ਇਹਨਾਂ ਭਰਾਵਾਂ ਦੀ ਜੋੜੀ - National Brothers Day 2024

author img

By ETV Bharat Entertainment Team

Published : May 24, 2024, 1:06 PM IST

National Brother's Day 2024: ਅੱਜ ਦੇਸ਼ ਵਿੱਚ ਰਾਸ਼ਟਰੀ ਭਰਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਅਸੀਂ ਬਾਲੀਵੁੱਡ ਸਿਤਾਰਿਆਂ ਦੇ ਭਰਾਵਾਂ ਦੀ ਹਿੱਟ ਜੋੜੀ ਬਾਰੇ ਜਾਣਾਂਗੇ।

National Brother's Day 2024
National Brother's Day 2024 (instagram)

ਹੈਦਰਾਬਾਦ: ਅੱਜ 24 ਮਈ ਨੂੰ ਦੇਸ਼ ਭਰ ਵਿੱਚ ਰਾਸ਼ਟਰੀ ਭਰਾ ਦਿਵਸ ਮਨਾਇਆ ਜਾ ਰਿਹਾ ਹੈ। ਚਾਹੇ ਉਹ ਵੱਡਾ ਹੋਵੇ ਜਾਂ ਛੋਟਾ ਭਰਾ...ਝਗੜਾ ਅਤੇ ਪਿਆਰ ਕਦੇ ਖਤਮ ਨਹੀਂ ਹੁੰਦਾ। ਹੋ ਸਕਦਾ ਹੈ ਕਿ ਜ਼ਿੰਦਗੀ ਦੀਆਂ ਕੁਝ ਚੀਜ਼ਾਂ ਕਾਰਨ ਉਹ ਇੱਕਠੇ ਨਾ ਰਹਿ ਪਾਉਣ, ਪਰ ਭਰਾ ਕਦੇ ਵੀ ਦਿਲ ਤੋਂ ਵੱਖ ਨਹੀਂ ਹੁੰਦੇ।

ਜਦੋਂ ਵੀ ਛੋਟੇ ਭਰਾ ਨੂੰ ਕੋਈ ਮੁਸ਼ਕਲ ਆਉਂਦੀ ਹੈ, ਤਾਂ ਵੱਡਾ ਭਰਾ ਕਹਿੰਦਾ ਹੈ, 'ਚਿੰਤਾ ਨਾ ਕਰ, ਮੈਂ ਹੈਗਾ' ਅਤੇ ਜਿਸ ਨੂੰ ਭਰਾ ਦੋਸਤ ਵਜੋਂ ਮਿਲਦਾ ਹੈ, ਉਹ ਮੁਸੀਬਤ ਦੀ ਸਥਿਤੀ ਵਿੱਚ ਕਹਿੰਦਾ ਹੈ, 'ਤੇਰਾ ਭਰਾ ਹੈਗਾ ਇਸ ਦਾ ਧਿਆਨ ਰੱਖ'। ਭਰਾ ਦੇ ਇਸ ਖਾਸ ਦਿਨ 'ਤੇ ਅੱਜ ਈਟੀਵੀ ਭਾਰਤ ਦੇ ਜ਼ਰੀਏ ਅਸੀਂ ਬਾਲੀਵੁੱਡ ਦੇ ਭਰਾਵਾਂ ਦੀਆਂ ਹਿੱਟ ਜੋੜੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਵਿੱਚ ਪਿਆਰ ਬਹੁਤ ਜਿਆਦਾ ਹੈ।

ਦਿਓਲ ਬ੍ਰਦਰਜ਼: ਪਿਆਰ ਦੇ ਮਾਮਲੇ ਵਿੱਚ ਦਿਓਲ ਬ੍ਰਦਰਜ਼ ਦੀ ਜੋੜੀ ਬਾਲੀਵੁੱਡ ਵਿੱਚ ਸਭ ਤੋਂ ਹਿੱਟ ਹੈ। ਸੰਨੀ ਅਤੇ ਬੌਬੀ ਦਿਓਲ ਦੇ ਪਿਆਰ ਨੂੰ ਪੂਰਾ ਭਾਰਤ ਜਾਣਦਾ ਹੈ। ਸੰਨੀ ਅਤੇ ਬੌਬੀ ਦੋਵੇਂ ਬਾਲੀਵੁੱਡ ਵਿੱਚ ਹਿੱਟ ਹਨ ਅਤੇ ਕਈ ਮੌਕਿਆਂ 'ਤੇ ਉਨ੍ਹਾਂ ਦੇ ਹੰਝੂ ਇਹ ਦਰਸਾਉਂਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕਿੰਨਾ ਪਿਆਰ ਹੈ।

ਖਾਨ ਬ੍ਰਦਰਜ਼: ਸਲਮਾਨ ਖਾਨ ਦੇ ਦੋ ਛੋਟੇ ਭਰਾ ਹਨ, ਅਰਬਾਜ਼ ਅਤੇ ਸੁਹੇਲ ਖਾਨ, ਜਿਨ੍ਹਾਂ ਨਾਲ 'ਭਾਈਜਾਨ' ਦਾ ਬਹੁਤ ਪਿਆਰ ਹੈ। ਸਲਮਾਨ ਖੁਦ ਆਪਣੇ ਛੋਟੇ ਭਰਾਵਾਂ ਲਈ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਲਈ ਫਿਲਮਾਂ ਕਰਕੇ ਕਾਫੀ ਪੈਸਾ ਕਮਾਉਂਦੇ ਹਨ ਅਤੇ ਸਾਰੇ ਇਕੱਠੇ ਬਹੁਤ ਖੁਸ਼ ਹਨ। ਖਾਨ ਭਰਾਵਾਂ ਦੀ ਤਿੱਕੜੀ ਅਕਸਰ ਹੀ ਪਾਰਟੀਆਂ ਵਿੱਚ ਇੱਕਠੀ ਨਜ਼ਰ ਆਉਂਦੀ ਹੈ।

ਕਪੂਰ ਬ੍ਰਦਰਜ਼: ਬੋਨੀ ਕਪੂਰ, ਅਨਿਲ ਕਪੂਰ ਅਤੇ ਸੰਜੇ ਕਪੂਰ ਤਿੰਨ ਭਰਾ ਹਨ। ਬੌਨੀ ਇੱਕ ਨਿਰਮਾਤਾ ਦੇ ਰੂਪ ਵਿੱਚ ਅਤੇ ਅਨਿਲ ਕਪੂਰ ਇੱਕ ਅਦਾਕਾਰ ਵਜੋਂ ਬਾਲੀਵੁੱਡ ਵਿੱਚ ਹਿੱਟ ਹਨ। ਇਸ ਦੇ ਨਾਲ ਹੀ ਸੰਜੇ ਕਪੂਰ ਫਿਲਮਾਂ 'ਚ ਥੋੜ੍ਹਾ ਸੀਮਤ ਹਨ ਪਰ ਉਨ੍ਹਾਂ ਨੂੰ ਆਪਣੇ ਦੋ ਵੱਡੇ ਭਰਾਵਾਂ ਦਾ ਪੂਰਾ ਸਮਰਥਨ ਹੈ। ਅਜਿਹੇ 'ਚ ਕਪੂਰ ਭਰਾਵਾਂ ਦਾ ਪਿਆਰ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਪ੍ਰਸ਼ੰਸਕਾਂ ਤੱਕ ਪਹੁੰਚ ਦਾ ਰਹਿੰਦਾ ਹੈ।

ਖੁਰਾਣਾ ਬ੍ਰਦਰਜ਼: ਸਖਤ ਸੰਘਰਸ਼ ਤੋਂ ਬਾਅਦ ਬਾਲੀਵੁੱਡ 'ਚ ਪਹੁੰਚੇ ਖੁਰਾਣਾ ਬ੍ਰਦਰਜ਼ (ਆਯੁਸ਼ਮਾਨ ਖੁਰਾਣਾ ਅਤੇ ਅਪਾਰਸ਼ਕਤੀ ਖੁਰਾਣਾ) ਵਿਚਕਾਰ ਕਿੰਨਾ ਪਿਆਰ ਹੈ, ਇਹ ਸੋਸ਼ਲ ਮੀਡੀਆ 'ਤੇ ਦੇਖਿਆ ਜਾ ਸਕਦਾ ਹੈ। ਆਯੁਸ਼ਮਾਨ ਅਤੇ ਅਪਾਰਸ਼ਕਤੀ ਆਪਣੀ ਸਾਂਝ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਫਿਲਮਾਂ 'ਚ ਆਉਣ ਤੋਂ ਬਾਅਦ ਆਯੁਸ਼ਮਾਨ ਨੇ ਆਪਣੇ ਛੋਟੇ ਭਰਾ ਲਈ ਬਾਲੀਵੁੱਡ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਕੌਸ਼ਲ ਬ੍ਰਦਰਜ਼: ਵਿੱਕੀ ਕੌਸ਼ਲ ਅਤੇ ਸੰਨੀ ਕੌਸ਼ਲ ਵਿਚਕਾਰ ਭਾਈਚਾਰਾ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਤੋਂ ਲੁਕਿਆ ਨਹੀਂ ਹੈ। ਵਿੱਕੀ ਕੌਸ਼ਲ ਨੇ ਹਾਲ ਹੀ ਵਿੱਚ ਆਪਣੇ ਛੋਟੇ ਭਰਾ ਸੰਨੀ ਦੀਆਂ ਬਚਪਨ ਦੀਆਂ ਸ਼ਰਾਰਤਾਂ ਦਾ ਖੁਲਾਸਾ ਕੀਤਾ ਸੀ ਅਤੇ ਦੱਸਿਆ ਸੀ ਕਿ ਬਚਪਨ ਵਿੱਚ ਸੰਨੀ ਅਕਸਰ ਡਿੱਗ ਜਾਂਦਾ ਸੀ। ਵਿੱਕੀ ਦੇ ਇਸ ਖੁਲਾਸੇ ਤੋਂ ਬਾਅਦ ਸੰਨੀ ਬੁਰਾ ਮਹਿਸੂਸ ਕਰਨ ਦੀ ਬਜਾਏ ਸ਼ਾਂਤ ਹੋ ਗਿਆ। ਇਸਦੇ ਨਾਲ ਹੀ ਤੁਸੀਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਮਸਤੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਦੇਖ ਸਕਦੇ ਹੋ।

ਸ਼ਾਹਿਦ ਕਪੂਰ ਅਤੇ ਈਸ਼ਾਨ ਖੱਟਰ: ਸ਼ਾਹਿਦ ਕਪੂਰ ਅਤੇ ਈਸ਼ਾਨ ਖੱਟਰ ਦਾ ਜਨਮ ਭਾਵੇਂ ਵੱਖੋ-ਵੱਖਰੇ ਪਿਤਾ ਦੇ ਘਰ ਹੋਇਆ ਹੋਵੇ, ਪਰ ਉਨ੍ਹਾਂ ਵਿਚਕਾਰ ਪਿਆਰ ਕਦੇ ਖਤਮ ਨਹੀਂ ਹੋਵੇਗਾ। ਸ਼ਾਹਿਦ ਅਤੇ ਈਸ਼ਾਨ ਇੱਕ ਦੂਜੇ ਨੂੰ ਅਸਲੀ ਭਰਾਵਾਂ ਨਾਲੋਂ ਵੱਧ ਪਿਆਰ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਾਹਿਦ ਕਪੂਰ ਪੰਕਜ ਕਪੂਰ ਦੇ ਬੇਟੇ ਹਨ ਅਤੇ ਈਸ਼ਾਨ ਖੱਟਰ ਅਦਾਕਾਰ ਰਾਜੇਸ਼ ਖੱਟਰ ਦੇ ਬੇਟੇ ਹਨ। ਸ਼ਾਹਿਦ ਅਤੇ ਈਸ਼ਾਨ ਦੀ ਇੱਕੋ ਮਾਂ ਹੈ ਅਤੇ ਉਹ ਅਦਾਕਾਰਾ ਨੀਲਿਮਾ ਅਜ਼ੀਮ ਹੈ, ਜੋ ਅੱਜ ਆਪਣੇ ਦੋਵਾਂ ਪੁੱਤਰਾਂ ਨੂੰ ਬਰਾਬਰ ਦਾ ਪਿਆਰ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.