ETV Bharat / entertainment

ਇਸ ਫਿਲਮ ਨਾਲ ਮੁੜ ਚਰਚਾ 'ਚ ਆਈ ਅਦਾਕਾਰਾ ਰਾਜਵੀਰ ਕੌਰ, ਅਹਿਮ ਭੂਮਿਕਾ 'ਚ ਆਵੇਗੀ ਨਜ਼ਰ - Rode College

author img

By ETV Bharat Entertainment Team

Published : May 26, 2024, 3:27 PM IST

Rode College: ਅਦਾਕਾਰਾ ਰਾਜਵੀਰ ਕੌਰ ਜਲਦ ਹੀ ਆਪਣੀ ਨਵੀਂ ਪੰਜਾਬੀ ਫਿਲਮ 'ਰੋਡੇ ਕਾਲਜ' ਦੇ ਨਾਲ ਦਰਸ਼ਕਾਂ ਸਨਮੁੱਖ ਹੋਵੇਗੀ। ਇਸ ਫਿਲਮ 'ਚ ਅਦਾਕਾਰ ਮਹੱਤਵਪੂਰਨ ਭੂਮਿਕਾ ਨਿਭਾਉਦੀ ਨਜ਼ਰ ਆਵੇਗੀ।

Rode College
Rode College (Etv Bharat)

ਫਰੀਦਕੋਟ: ਪੰਜਾਬੀ ਸਿਨੇਮਾਂ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫਲ ਰਹੀ ਅਦਾਕਾਰਾ ਰਾਜਵੀਰ ਕੌਰ ਹੁਣ ਰਿਲੀਜ਼ ਹੋਣ ਜਾ ਰਹੀ ਆਪਣੀ ਨਵੀਂ ਪੰਜਾਬੀ ਫਿਲਮ 'ਰੋਡੇ ਕਾਲਜ' ਨੂੰ ਲੈ ਕੇ ਇੰਨੀ ਦਿਨੀ ਮੁੜ ਸੁਰਖੀਆਂ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ। ਅਦਾਕਾਰਾ ਰਾਜਵੀਰ ਕੌਰ ਇਸ ਅਰਥ-ਭਰਪੂਰ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਰਾਜਸ਼ੂ ਫ਼ਿਲਮਜ, ਸਟੂਡਿਓ ਆਰਟ ਸੋਰਸ ਵੱਲੋਂ ਤਹਿਜ਼ੀਬ ਫ਼ਿਲਮਜ ਅਤੇ ਬਲਕਾਰ ਮੋਸ਼ਨਜ ਪਿਕਚਰਜ਼ ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਹੈਪੀ ਰੋਡੇ ਵੱਲੋ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਥਾਨਾ ਸਦਰ ਦਾ ਲੇਖਣ ਵੀ ਕਰ ਚੁੱਕੇ ਹਨ।

ਸਟੂਡੈਂਟ ਪੋਲਟਿਕਸ ਅਤੇ ਸਿੱਖਿਆ ਖੇਤਰ ਵਿੱਚ ਜੜਾਂ ਡੂੰਘੀਆਂ ਕਰ ਚੁੱਕੇ ਰਾਜਨੀਤਿਕ ਢਾਂਚੇ 'ਤੇ ਕੇਂਦਰਿਤ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ, ਤਾਂ ਇਸ ਵਿੱਚ ਯੋਗਰਾਜ ਸਿੰਘ, ਮਾਨਵ ਵਿਜ, ਇਸ਼ਾ ਰਿੱਖੀ, ਸ਼ਵਿੰਦਰ ਵਿੱਕੀ, ਬਲਵਿੰਦਰ ਧਾਲੀਵਾਲ, ਕਵੀ ਸਿੰਘ, ਰਾਜ ਜੋਧਾਂ ਅਤੇ ਰਾਹੁਲ ਜੇਟਲੀ, ਰਾਹੁਲ ਜੁਗਰਾਲ ਲੀਡਿੰਗ ਕਿਰਦਾਰ 'ਚ ਨਜ਼ਰ ਆਉਣਗੇ। ਇੰਨਾਂ ਤੋਂ ਇਲਾਵਾ ਕਲਾ ਖੇਤਰ ਨਾਲ ਜੁੜੇ ਕਈ ਉਭਰਦੇ ਚਿਹਰਿਆਂ ਨੂੰ ਵੀ ਇਸ ਫ਼ਿਲਮ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿੰਨਾਂ ਵਿੱਚ ਧਨਵੀਰ ਸਿੰਘ, ਅਰਵਿੰਦਰ ਕੌਰ, ਵਿਸ਼ਾਲ ਬਰਾੜ, ਮਨਪ੍ਰੀਤ ਡੋਲੀ, ਰਾਜਵੀਰ ਕੌਰ ਸ਼ਾਮਲ ਹਨ, ਜੋ ਇਸ ਅਲਹਦਾ ਕੰਟੈਂਟ ਅਤੇ ਰਿਅਲਸਿਟਕ 'ਤੇ ਆਧਾਰਿਤ ਫਿਲਮ ਦੁਆਰਾ ਪੰਜਾਬੀ ਸਿਨੇਮਾਂ ਖਿੱਤੇ 'ਚ ਅਪਣੇ ਨਵੇਂ ਅਤੇ ਪ੍ਰਭਾਵੀ ਸਫ਼ਰ ਦਾ ਆਗਾਜ਼ ਕਰਨਗੇ।

ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦੇ ਜਿਲ੍ਹਾ ਮੋਗਾ ਨੇੜਲੇ ਇਲਾਕਿਆਂ ਵਿੱਚ ਫਿਲਮਾਂਈ ਗਈ ਇਸ ਫ਼ਿਲਮ ਵਿੱਚ ਅਦਾਕਾਰਾ ਰਾਜਵੀਰ ਕੌਰ ਬੇਹੱਦ ਚੁਣੋਤੀਪੂਰਨ ਰੋਲ ਪਲੇ ਕਰਦੀ ਨਜ਼ਰ ਆਵੇਗੀ, ਜੋ ਇੰਨੀ ਦਿਨੀ ਕਈ ਹੋਰ ਬਹੁ-ਚਰਚਿਤ ਪ੍ਰੋਜੋਕਟਸ ਦਾ ਵੀ ਹਿੱਸਾ ਬਣੀ ਹੋਈ ਹੈ।

ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਕਾਲਜ ਬਾਘਾ ਪੁਰਾਣਾ ਤੋਂ ਸਿੱਖਿਆ ਹਾਸਲ ਕਰਨ ਵਾਲੀ ਅਦਾਕਾਰਾ ਰਾਜਵੀਰ ਕੌਰ ਕਈ ਯੂਨੀਵਰਸਿਟੀ ਮੁਕਾਬਲਿਆਂ ਅਤੇ ਫੈਸਟੀਵਲਜ ਵਿੱਚ ਅਪਣੀ ਸ਼ਾਨਦਾਰ ਭਾਗੀਦਾਰੀ ਦਰਜ਼ ਕਰਵਾ ਚੁੱਕੀ ਹੈ। ਉਨ੍ਹਾਂ ਦੀ ਸਫ਼ਲਤਾ ਵਿੱਚ ਹਾਲ ਹੀ ਸਮੇਂ ਦੌਰਾਨ ਕੀਤੀ ਪੰਜਾਬੀ ਵੈਬ ਸੀਰੀਜ਼ 'ਯਾਰ ਚੱਲੇ ਬਾਹਰ' ਅਤੇ ਪੀ ਟੀ ਸੀ ਕਾਮੇਡੀ ਸ਼ੋਅ 'ਜੀ ਜਨਾਬ' ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ, ਜੇਕਰ ਇਸ ਅਦਾਕਾਰਾ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕੀਤੀ ਜਾਵੇ, ਤਾਂ ਇੰਨ੍ਹਾਂ ਵਿੱਚ ਪੰਜਾਬੀ ਫ਼ਿਲਮ 'ਸਿਕਸ ਈਚ' ਅਤੇ ਵੈਬ ਸੀਰੀਜ਼ 'ਟ੍ਰੇਡਿੰਗ ਟੋਲੀ ਯਾਰਾਂ' ਦੀ ਆਦਿ ਸ਼ਾਮਿਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.