ETV Bharat / state

ਬਰਨਾਲਾ ਵਿੱਚ ਭਰਾਵਾਂ 'ਤੇ ਚੱਲੀ ਗੋਲੀ, ਇੱਕ ਦੀ ਮੌਤ - Shots fired at brothers in Barnala

author img

By ETV Bharat Punjabi Team

Published : May 26, 2024, 10:16 PM IST

Shots fired at brothers in Barnala : ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਚੱਲੀ ਗੋਲੀ, ਇੱਕ ਦੀ ਮੌਤ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਘਟਨਾ ਪਿੰਡ ਵਿੱਚ ਦਿਨ ਦਿਹਾੜੇ ਵਾਪਰੀ।

SHOTS FIRED AT BROTHERS IN BARNALA
ਬਰਨਾਲਾ ਵਿੱਚ ਭਰਾਵਾਂ 'ਤੇ ਚੱਲੀ ਗੋਲੀ (Etv Bharat Barnala Repoter)

ਬਰਨਾਲਾ ਵਿੱਚ ਭਰਾਵਾਂ 'ਤੇ ਚੱਲੀ ਗੋਲੀ (ETV Bharat Barnala)

ਬਰਨਾਲਾ : ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਚੱਲੀ ਗੋਲੀ, ਇੱਕ ਦੀ ਮੌਤ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਘਟਨਾ ਪਿੰਡ ਵਿੱਚ ਦਿਨ ਦਿਹਾੜੇ ਵਾਪਰੀ। ਪਿੰਡ ਦੇ ਹੀ ਨੌਜਵਾਨਾਂ ਨੇ ਘੇਰ ਕੇ ਮ੍ਰਿਤਕ ਅਤੇ ਜਖ਼ਮੀ ਨੌਜਵਾਨ ਉਪਰ ਹਮਲਾ ਕੀਤਾ। ਪਿੰਡ ਦੀ ਨੈਸ਼ਨਲ ਬੈਂਕ ਨੇੜੇ 15-20 ਨੌਜਵਾਨਾਂ ਨੇ ਕਿਰਪਾਨਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਬਾਅਦ ਵਿੱਚ ਗੋਲੀਆਂ ਚਲਾਈਆਂ। ਮ੍ਰਿਤਕ ਦੇ ਇੱਕ ਗੋਲੀ ਸਿਰ ਤੇ ਲੱਤ ਵਿੱਚ ਲੱਗੀ ਅਤੇ ਜ਼ਖ਼ਮੀ ਦੇ ਬਾਂਹ ਵਿੱਚ ਗੋਲੀ ਲੱਗੀ।

ਜ਼ਖ਼ਮੀਆਂ ਨੂੰ ਪਹਿਲਾਂ ਸਰਕਾਰੀ ਹਸਪਤਾਲ ਧਨੌਲਾ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਨੌਜਵਾਨ ਰੁਪਿੰਦਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਮ੍ਰਿਤਕ ਦੀ ਡੈਡਬਾਡੀ ਸਰਕਾਰੀ ਹਸਪਤਾਲ ਬਰਨਾਲਾ ਦੇ ਮੋਰਚਰੀ ਵਿੱਚ ਰੱਖੀ ਗਈ ਹੈ। ਜਦਕਿ ਜ਼ਖ਼ਮੀ ਵੀ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਹੈ। ਜ਼ਖ਼ਮੀ ਵਿਅਕਤੀ ਜਸਪਾਲ ਸਿੰਘ ਅਨੁਸਾਰ ਨੇ ਹਮਲਾਵਰਾਂ ਦੀ ਮ੍ਰਿਤਕ ਰੁਪਿੰਦਰ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ 10 ਦਿਨ ਪਹਿਲਾਂ ਵੀ ਉਸਦੀ ਕੁੱਟਮਾਰ ਕੀਤੀ ਗਈ ਸੀ। ਇਸ ਘਟਨਾ ਉਪਰੰਤ ਬਰਨਾਲਾ ਦੇ ਥਾਣਾ ਧਨੌਲਾ ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ ਅਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।‌

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਨੌਜਵਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਰੁਪਿੰਦਰ ਸ਼ਰਮਾ ਪਿੰਡ ਦੀ ਪੰਜਾਬ ਨੈਸ਼ਨਲ ਬੈਂਕ ਕੋਲ ਖੜੇ ਸਨ। ਜਿੱਥੇ ਪਿੰਡ ਦੇ ਹੀ 15-20 ਨੌਜਵਾਨਾਂ ਨੇ ਤੇਜ਼ਧਾਰਾ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸਿੱਧਾ ਆਉਣ ਸਾਰ ਉਹਨਾਂ ਉਪਰ ਫ਼ਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਪਹਿਲੀ ਗੋਲੀ ਸਿੱਧੀ ਉਸਦੇ ਵੱਜੀ। ਉਸਤੇ ਭਰਾ ਦੇ ਵੀ ਸਿਰ ਵਿੱਚ ਗੋਲੀ ਲੱਗੀ ਹੈ, ਜਿਸ ਨਾਲ ਉਸਦੀ ਮੌਤ ਹੋ ਗਈ। ਗੋਲੀਆਂ ਮਾਰੀਆਂ ਗਈਆਂ। ਉਹਨਾਂ ਦੱਸਿਆ ਕਿ ਮ੍ਰਿਤਕ ਰੁਪਿੰਦਰ ਨਾਲ ਹਮਲਾਵਾਰਾਂ ਦੀ ਰੰਜਿਸ਼ ਸੀ ਅਤੇ ਕੁੱਝ ਦਿਨ ਪਹਿਲਾਂ ਧਨੌਲਾ ਵਿਖੇ ਵੀ ਉਸਦੀ ਕੁੱਟਮਾਰ ਕੀਤੀ ਸੀ।

ਇਸ ਸਬੰਧੀ ਪਿੰਡ ਦੇ ਐਂਬੂਲੈਂਸ ਡਰਾਇਵਰ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਨੌਜਵਾਨਾਂ ਦੀ ਆਪਸੀ ਰੰਜਿਸ਼ ਸੀ, ਜਿਸਦੇ ਚੱਲਦਿਆਂ ਪਿੰਡ ਵਿੱਚ ਗੋਲੀ ਚੱਲੀ। ਇਸ ਲੜਾਈ ਤੋਂ ਬਾਅਦ ਉਸਨੂੰ ਪਿੰਡ ਵਿੱਚੋਂ ਕਿਸੇ ਵਿਅਕਤੀ ਨੇ ਫ਼ੋਨ ਤੇ ਜਾਣਕਾਰੀ ਦਿੱਤੀ, ਜਿਸਤੋਂ ਬਾਅਦ ਉਸਨੇ ਐਂਬੂਲੈਂਸ ਵਿੱਚ ਦੋਵੇਂ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਧਨੌਲਾ ਲਿਆਂਦਾ ਗਿਆ। ਉਹਨਾਂ ਦੱਸਿਆ ਕਿ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.