ETV Bharat / state

ਈਦ ਮੌਕੇ ਦੇਸ਼ ਦੇ ਹੁਕਮਰਾਨਾਂ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਵਧਾਈ, ਰਾਸ਼ਟਰਪਤੀ, ਪੀਐੱਮ ਤੇ ਸੀਐੱਮ ਮਾਨ ਨੇ ਕੀਤਾ ਟਵੀਟ

author img

By

Published : Apr 22, 2023, 9:44 AM IST

On the occasion of Eid, the rulers of the country congratulated the Muslim community
ਈਦ ਮੌਕੇ ਦੇਸ਼ ਦੇ ਹੁਕਮਰਾਨਾਂ ਨੇ ਮੁਸਲਮਾਨ ਭਾਈਚਾਰੇ ਨੂੰ ਦਿੱਤੀ ਵਧਾਈ, ਵਧਾਈ ਦੇਣ ਵਾਲਿਆਂ 'ਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸੀਐੱਮ ਮਾਨ ਦਾ ਨਾਂਅ ਸ਼ਾਮਿਲ

ਈਦ ਉਲ ਫਿਤਰ ਦਾ ਤਿਉਹਾਰ ਅੱਜ ਪੂਰੇ ਭਾਰਤ ਸਮੇਤ ਦੇਸ਼-ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਮੌਕੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।

ਚੰਡੀਗੜ੍ਹ: ਈਦ ਉਲ ਫਿਤਰ ਦਾ ਤਿਉਹਾਰ ਅੱਜ ਭਾਰਤ ਦੇ ਕਈ ਸੂਬਿਆਂ ਵਿੱਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਇਸ ਤੋਂ ਇਲਾਵਾ ਦੁਨੀਆਂ ਵਿੱਚ ਵੀ ਤਿਉਹਾਰ ਦੀ ਗੁੰਜ ਹੈ। ਇਸ ਤੋਂ ਪਹਿਲਾਂ ਰਮਜ਼ਾਨ ਦੇ ਮਹੀਨੇ ਦੌਰਾਨ ਮੁਸਲਮਾਨ ਭਾਈਚਾਰੇ ਵੱਲੋਂ ਆਪਣੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨਾਲ ਰੋਜ਼ਾ ਰੱਖਦੇ ਹਨ। ਇਸ ਦੌਰਾਨ ਮੁਸਲਮਾਨ ਵਿਸ਼ੇਸ਼ ਨਮਾਜ਼ ਵੀ ਅਦਾ ਕਰਦੇ ਹਨ। ਦੂਜੇ ਪਾਸੇ ਇਸ ਮੌਕੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ਵਾਸੀਆਂ ਨੂੰ ਟਵੀਟ ਕਰਕੇ ਵਧਾਈਆ ਦਿੱਤੀਆਂ ਨੇ।

ਰਾਸ਼ਟਰਪਤੀ ਨੇ ਦਿੱਤੀ ਵਧਾਈ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ,' ਮੈਂ ਈਦ-ਉਲ-ਫਿਤਰ 'ਤੇ ਸਾਰੇ ਦੇਸ਼ਵਾਸੀਆਂ ਖਾਸ ਕਰਕੇ ਮੁਸਲਿਮ ਭਰਾਵਾਂ ਅਤੇ ਭੈਣਾਂ ਨੂੰ ਵਧਾਈ ਦਿੰਦਾ ਹਾਂ। ਈਦ, ਪਿਆਰ ਅਤੇ ਦਇਆ ਦਾ ਤਿਉਹਾਰ, ਸਾਨੂੰ ਦੂਜਿਆਂ ਦੀ ਮਦਦ ਕਰਨ ਦਾ ਸੰਦੇਸ਼ ਦਿੰਦਾ ਹੈ। ਆਓ, ਇਸ ਸ਼ੁਭ ਅਵਸਰ 'ਤੇ ਅਸੀਂ ਸਾਰੇ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਆਪਸੀ ਸਦਭਾਵਨਾ ਨੂੰ ਵਧਾਉਣ ਦੇ ਮਾਰਗ 'ਤੇ ਅੱਗੇ ਵਧਣ ਦਾ ਪ੍ਰਣ ਕਰੀਏ।

  • ईद-उल-फ़ित्र पर सभी देशवासियों विशेष रूप से मुस्लिम भाइयों-बहनों को मैं बधाई देती हूं। प्रेम और करुणा का पर्व ईद हमें दूसरों की मदद करने का संदेश देता है। आइए, जश्न के इस मुबारक मौके पर हम सभी समाज में भाईचारा और आपसी सौहार्द को बढ़ाने की राह पर आगे बढ़ने का संकल्प लें।

    — President of India (@rashtrapatibhvn) April 22, 2023 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਵੱਲੋਂ ਵਧਾਈ: ਇਸ ਤੋਂ ਮਗਰੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਈਦ-ਉੱਲ-ਫ਼ਿਤਰ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਲਿਖਿਆ ਹੈ ਕਿ,'ਈਦ-ਉੱਲ-ਫ਼ਿਤਰ ਦੇ ਪਵਿੱਤਰ ਅਵਸਰ ਮੌਕੇ ਦੇਸ਼-ਵਿਦੇਸ਼ਾਂ ‘ਚ ਵੱਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ… ਅੱਲ੍ਹਾ ਸਭਨਾਂ ‘ਤੇ ਆਪਣੀਆਂ ਬੇਸ਼ੁਮਾਰ ਰਹਿਮਤਾਂ ਬਖ਼ਸ਼ਿਸ਼ ਕਰਨ…ਈਦ ਮੁਬਾਰਕ !

  • Greetings on Eid-ul-Fitr. May the spirit of harmony and compassion be furthered in our society. I also pray for everyone’s wonderful health and well-being. Eid Mubarak!

    — Narendra Modi (@narendramodi) April 22, 2023 " class="align-text-top noRightClick twitterSection" data=" ">

ਮੁੱਖ ਮੰਤਰੀ ਪੰਜਾਬ ਨੇ ਦਿੱਤੀ ਵਧਾਈ: ਇਦ ਮੌਕੇ ਵਧਾਈ ਦੇਣ ਵਾਲਿਆਂ ਦੀ ਲੰਬੀ ਲਿਸਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਨਾਂਅ ਸ਼ਾਮਿਲ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਲਿਖਿਆ ਕਿ,' ਈਦ-ਉਲ-ਫਿਤਰ ਦੀਆਂ ਵਧਾਈਆਂ। ਸਾਡੇ ਸਮਾਜ ਵਿੱਚ ਸਦਭਾਵਨਾ ਅਤੇ ਦਇਆ ਦੀ ਭਾਵਨਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਮੈਂ ਸਾਰਿਆਂ ਦੀ ਸ਼ਾਨਦਾਰ ਸਿਹਤ ਅਤੇ ਤੰਦਰੁਸਤੀ ਲਈ ਵੀ ਪ੍ਰਾਰਥਨਾ ਕਰਦਾ ਹਾਂ। ਈਦ ਮੁਬਾਰਕ!

  • ਈਦ-ਉੱਲ-ਫ਼ਿਤਰ ਦੇ ਪਵਿੱਤਰ ਅਵਸਰ ਮੌਕੇ ਦੇਸ਼-ਵਿਦੇਸ਼ਾਂ ‘ਚ ਵੱਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ…

    ਅੱਲ੍ਹਾ ਸਭਨਾਂ ‘ਤੇ ਆਪਣੀਆਂ ਬੇਸ਼ੁਮਾਰ ਰਹਿਮਤਾਂ ਬਖ਼ਸ਼ਿਸ਼ ਕਰਨ…ਈਦ ਮੁਬਾਰਕ! pic.twitter.com/KA9kost5co

    — Bhagwant Mann (@BhagwantMann) April 22, 2023 " class="align-text-top noRightClick twitterSection" data=" ">

ਦੱਸ ਦਈਏ ਹੋਲੀ, ਦੀਵਾਲੀ ਵਾਂਗ ਈਦ-ਉਲ-ਫਿਤਰ ਮਨਾਉਣ ਦੀ ਤਾਰੀਖ ਵੀ ਹਰ ਸਾਲ ਬਦਲ ਜਾਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਹਿਜਰੀ ਕੈਲੰਡਰ ਇੱਕ ਚੰਦਰ ਕੈਲੰਡਰ ਹੈ ਅਤੇ ਇਹ ਚੰਦਰਮਾ ਦੇ ਵੱਖ-ਵੱਖ ਪੜਾਵਾਂ 'ਤੇ ਨਿਰਭਰ ਕਰਦਾ ਹੈ। ਮੁਸਲਮਾਨਾਂ ਲਈ ਇੱਕ ਨਵਾਂ ਮਹੀਨਾ ਚੰਦਰਮਾ ਦੇ ਦਰਸ਼ਨ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ ਅਤੇ ਇਹ ਚੰਦਰਮਾ ਦੀ ਸਥਿਤੀ ਦੇ ਆਧਾਰ 'ਤੇ ਹਰ ਸਾਲ ਬਦਲ ਸਕਦਾ ਹੈ। ਈਦ-ਉਲ-ਫਿਤਰ ਦਾ ਤਿਉਹਾਰ ਪੂਰੀ ਦੁਨੀਆਂ ਦੇ ਮੁਸਲਿਮ ਭਾਈਚਾਰੇ ਵੱਲੋਂ ਮਨਾਇਆ ਜਾਂਦਾ ਹੈ। ਇਸ ਦੌਰਾਨ ਮੁਸਲਮਾਨ ਨਮਾਜ਼ ਵਿੱਚ ਹਿੱਸਾ ਲੈਂਦੇ ਹਨ। ਇਸ ਦਿਨ ਨੂੰ ਮਨਾਉਣ ਲਈ ਮੁਸਲਮਾਨ ਨਵੇਂ ਕੱਪੜੇ ਪਾ ਕੇ ਇੱਕ ਦੂਜੇ ਨੂੰ 'ਈਦ ਮੁਬਾਰਕ' ਦੀ ਸ਼ੁਭਕਾਮਨਾਵਾਂ ਦਿੰਦੇ ਹਨ। ਇਸ ਦੇ ਨਾਲ ਹੀ 'ਈਦੀ' ਦੇ ਰੂਪ 'ਚ ਬਜ਼ੁਰਗਾਂ ਵੱਲੋਂ ਛੋਟਿਆਂ ਨੂੰ ਤੋਹਫੇ ਵੀ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ: Happy Eid-ul-Fitr 2023: ਆਪਸੀ ਭਾਈਚਾਰੇ ਦਾ ਤਿਉਹਾਰ ਈਦ, ਜਾਣੋ ਇਸ ਦੀ ਮਹੱਤਤਾ ਅਤੇ ਇਤਿਹਾਸ

ETV Bharat Logo

Copyright © 2024 Ushodaya Enterprises Pvt. Ltd., All Rights Reserved.