ETV Bharat / technology

ਇੰਤਜ਼ਾਰ ਹੋਇਆ ਖਤਮ! Motorola Edge 50 Fusion ਸਮਾਰਟਫੋਨ ਲਾਂਚ ਹੋਣ 'ਚ ਕੁਝ ਹੀ ਸਮੇਂ ਬਾਕੀ - Motorola Edge 50 Fusion Launch

author img

By ETV Bharat Features Team

Published : May 16, 2024, 12:03 PM IST

Motorola Edge 50 Fusion Launch: Motorola ਆਪਣੇ ਗ੍ਰਾਹਕਾਂ ਲਈ ਅੱਜ Motorola Edge 50 Fusion ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸਮਾਰਟਫੋਨ ਨੂੰ ਅੱਜ ਭਾਰਤ 'ਚ ਪੇਸ਼ ਕੀਤਾ ਜਾਵੇਗਾ।

Motorola Edge 50 Fusion Launch
Motorola Edge 50 Fusion Launch (Twitter)

ਹੈਦਰਾਬਾਦ: Motorola ਆਪਣੇ ਗ੍ਰਾਹਕਾਂ ਲਈ Motorola Edge 50 Fusion ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਕਾਫ਼ੀ ਸਮੇਂ ਤੋਂ ਇਸ ਫੋਨ ਨੂੰ ਟੀਜ਼ ਕਰ ਰਹੀ ਹੈ। ਹੁਣ ਯੂਜ਼ਰਸ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਇਹ ਸਮਾਰਟਫੋਨ ਅੱਜ ਦੁਪਹਿਰ 12 ਵਜੇ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। ਲਾਂਚ ਤੋਂ ਬਾਅਦ ਹੀ ਇਸ ਫੋਨ ਦੀ ਕੀਮਤ ਬਾਰੇ ਖੁਲਾਸਾ ਹੋਵੇਗਾ। ਹਾਲਾਂਕਿ, ਇਸ ਫੋਨ ਦੇ ਫੀਚਰਸ ਬਾਰੇ ਪਹਿਲਾ ਹੀ ਜਾਣਕਾਰੀ ਸਾਹਮਣੇ ਆ ਗਈ ਹੈ।

Motorola Edge 50 Fusion ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ pOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਡਿਸਪਲੇ ਨੂੰ ਕਾਰਨਿੰਗ ਗੋਰਿਲਾ ਗਲਾਸ 5 ਦਾ ਪ੍ਰੋਟੈਕਸ਼ਨ ਵੀ ਮਿਲੇਗਾ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ Sony LYTIA 700C ਦੇ ਨਾਲ 50MP ਦਾ ਕੈਮਰਾ, 13MP ਦਾ ਅਲਟ੍ਰਾ ਵਾਈਡ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 68ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਫੋਨ ਨੂੰ Marshmallow Blue, Forest Blue ਅਤੇ Hot Pink ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

Motorola Edge 50 Fusion ਦੀ ਖਰੀਦਦਾਰੀ: Motorola Edge 50 Fusion ਸਮਾਰਟਫੋਨ ਅੱਜ ਦੁਪਹਿਰ 12 ਵਜੇ ਲਾਂਚ ਕਰ ਦਿੱਤਾ ਜਾਵੇਗਾ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। Motorola Edge 50 Fusion ਨੂੰ Marshmallow Blue, Forest Blue ਅਤੇ Hot Pink ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.