ETV Bharat / health

ਮੱਛਰ ਕੱਟਣ ਨਾਲ ਪੈਂਦਾ ਹੋ ਸਕਦੀ ਹੈ ਇਹ ਗੰਭੀਰ ਬਿਮਾਰੀ, ਇੱਥੇ ਜਾਣੋ ਲੱਛਣ ਅਤੇ ਖੁਦ ਦਾ ਬਚਾਅ ਕਰਨ ਦੇ ਉਪਾਅ - National Dengue Day 2024

author img

By ETV Bharat Entertainment Team

Published : May 16, 2024, 10:43 AM IST

National Dengue Day 2024: ਡੇਂਗੂ ਮੱਛਰਾਂ ਤੋਂ ਹੋਣ ਵਾਲੀ ਇੱਕ ਗੰਭੀਰ ਬਿਮਾਰੀ ਹੈ। ਇਹ ਬਿਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਹਰ ਸਾਲ 16 ਮਈ ਨੂੰ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਡੇਂਗੂ ਦੀ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

National Dengue Day 2024
National Dengue Day 2024 (Getty Images)

ਹੈਦਰਾਬਾਦ: ਅੱਜ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਜਾ ਰਿਹਾ ਹੈ। ਡੇਂਗੂ ਮੱਛਰਾਂ ਤੋਂ ਹੋਣ ਵਾਲੀ ਇੱਕ ਜਾਨਲੇਵਾ ਬਿਮਾਰੀ ਹੈ। ਇਹ ਬਿਮਾਰੀ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ। ਡੇਂਗੂ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ। ਇਸ ਬਿਮਾਰੀ ਦੌਰਾਨ ਪਲੇਟਲੈਟਸ ਘੱਟ ਹੋਣ ਲੱਗਦੇ ਹਨ। ਅੱਜ ਦੇ ਸਮੇਂ 'ਚ ਡੇਂਗੂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸਦੇ ਚਲਦਿਆਂ ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ।

ਡੇਂਗੂ ਦੇ ਲੱਛਣ:

  1. ਅਚਾਨਕ ਤੇਜ਼ ਬੁਖਾਰ ਦਾ ਹੋਣਾ।
  2. ਸਿਰਦਰਦ ਦੀ ਸਮੱਸਿਆ।
  3. ਮਾਈਗ੍ਰੇਨ।
  4. ਡੇਂਗੂ ਹੋਣ 'ਤੇ ਜ਼ਿਆਦਾ ਥਕਾਵਟ ਹੋਣ ਲੱਗਦੀ ਹੈ।
  5. ਡੇਂਗੂ ਹੋਣ 'ਤੇ ਖੰਘ ਦਾ ਹੋਣਾ।
  6. ਜੋੜਾਂ ਅਤੇ ਮਾਸਪੇਸ਼ੀਆਂ 'ਚ ਦਰਦ ਹੋ ਸਕਦਾ ਹੈ।
  7. ਸਾਹ ਲੈਣ 'ਚ ਮੁਸ਼ਕਿਲ।
  8. ਪਲੇਟਲੈਟਸ ਘੱਟ ਹੋਣ ਲੱਗਦੇ ਹਨ।

ਮੱਛਰਾਂ ਤੋਂ ਬਚਣ ਦੇ ਤਰੀਕੇ:

  1. ਮੱਛਰਾਂ ਤੋਂ ਬਚਣ ਲਈ ਲੰਬੀਆਂ ਬਾਹਾਂ ਦੇ ਕੱਪੜੇ ਪਾਓ ਅਤੇ ਪੈਰਾਂ ਨੂੰ ਢੱਕ ਕੇ ਰੱਖੋ।
  2. ਲਾਈਟ ਕਲਰ ਦੇ ਕੱਪੜੇ ਪਾਓ। ਅਜਿਹੇ ਕੱਪੜੇ ਗਰਮੀ ਤੋਂ ਬਚਾਉਣ ਦੇ ਨਾਲ-ਨਾਲ ਮੱਛਰਾਂ ਤੋਂ ਵੀ ਬਚਾਉਦੇ ਹਨ, ਕਿਉਕਿ ਮੱਛਰ ਡਾਰਕ ਕਲਰ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।
  3. ਰੋਜ਼ਾਨਾ ਨਾਲੀਆਂ ਅਤੇ ਹੋਰਨਾਂ ਜਗ੍ਹਾਂ ਦੀ ਸਫ਼ਾਈ ਕਰਦੇ ਰਹੋ। ਉਨ੍ਹਾਂ 'ਚ ਪਾਣੀ ਇਕੱਠਾ ਨਾ ਹੋਣ ਦਿਓ।
  4. ਮੱਛਰਾਂ ਤੋਂ ਬਚਣ ਲਈ ਮੱਛਰਦਾਨੀ ਅਤੇ ਸਪਰੇ ਦਾ ਇਸਤੇਮਾਲ ਕਰੋ।
  5. ਘਰਾਂ 'ਚ ਕੁਝ ਪੌਂਦੇ ਲਗਾ ਕੇ ਵੀ ਤੁਸੀਂ ਮੱਛਰਾਂ ਤੋਂ ਖੁਦ ਦਾ ਬਚਾਅ ਕਰ ਸਕਦੇ ਹੋ। ਮੱਛਰਾਂ ਤੋਂ ਬਚਣ ਲਈ ਘਰ 'ਚ ਕਿਹੜੇ ਪੌਦੇ ਲਗਾਏ ਜਾ ਸਕਦੇ ਹਨ, ਇਹ ਜਾਣਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।

ਰਾਸ਼ਟਰੀ ਡੇਂਗੂ ਦਿਵਸ ਮਨਾਉਣ ਦਾ ਉਦੇਸ਼: ਡੇਂਗੂ ਦੀ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋ ਇਹ ਦਿਨ ਮਨਾਇਆ ਜਾਂਦਾ ਹੈ। ਦੇਸ਼ 'ਚ ਹਰ ਸਾਲ ਡੇਂਗੂ ਕਾਰਨ ਕਈ ਲੋਕਾਂ ਦੀ ਜਾਨ ਜਾਂਦੀ ਹੈ। ਕਈ ਲੋਕਾਂ ਨੂੰ ਇਸ ਬਿਮਾਰੀ ਬਾਰੇ ਨਹੀਂ ਪਤਾ ਹੁੰਦਾ, ਜਿਸ ਕਰਕੇ ਸਹੀ ਸਮੇਂ 'ਤੇ ਇਲਾਜ ਨਾ ਮਿਲਣ ਕਰਕੇ ਇਹ ਬਿਮਾਰੀ ਮੌਤ ਦਾ ਕਾਰਨ ਬਣ ਜਾਂਦੀ ਹੈ। ਰਾਸ਼ਟਰੀ ਡੇਂਗੂ ਦਿਵਸ ਦੇ ਦਿਨ ਦੇਸ਼ 'ਚ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਜਿਸ 'ਚ ਡੇਂਗੂ ਦੇ ਲੱਛਣ, ਇਸਦੇ ਫੈਲਣ ਦੇ ਕਾਰਨ ਅਤੇ ਬਚਾਅ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ।

ਰਾਸ਼ਟਰੀ ਡੇਂਗੂ ਦਿਵਸ 2024 ਦਾ ਥੀਮ: ਹਰ ਸਾਲ ਰਾਸ਼ਟਰੀ ਡੇਂਗੂ ਦਿਵਸ ਇੱਕ ਅਲੱਗ ਥੀਮ 'ਤੇ ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਨ 'ਡੇਂਗੂ ਰੋਕਥਾਮ: ਸੁਰੱਖਿਅਤ ਕੱਲ੍ਹ ਲਈ ਸਾਡੀ ਜ਼ਿੰਮੇਵਾਰੀ।" ਥੀਮ 'ਤੇ ਮਨਾਇਆ ਜਾ ਰਿਹਾ ਹੈ। ਡੇਂਗੂ ਮੱਛਰਾਂ ਤੋਂ ਫੈਲਣ ਵਾਲੀ ਬਿਮਾਰੀ ਹੈ। ਇਸ ਲਈ ਡੇਂਗੂ ਤੋਂ ਬਚਣ ਲਈ ਸਭ ਤੋਂ ਪਹਿਲਾ ਮੱਛਰਾਂ ਤੋਂ ਬਚਾਅ ਕਰਨਾ ਜ਼ਰੂਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.