ETV Bharat / sukhibhava

Dengue Treatment: ਡੇਂਗੂ ਦੀ ਸਮੱਸਿਆਂ ਤੋਂ ਜਲਦ ਪਾਉਣਾ ਚਾਹੁਦੇ ਹੋ ਰਾਹਤ, ਤਾਂ ਅਪਣਾਓ ਇਹ ਟਿਪਸ

author img

By ETV Bharat Punjabi Team

Published : Sep 12, 2023, 1:13 PM IST

Dengue Treatment
Dengue Treatment

Dengue: ਮੀਂਹ ਦੇ ਮੌਸਮ 'ਚ ਡੇਂਗੂ ਦੀ ਬਿਮਾਰੀ ਦਾ ਖਤਰਾ ਵਧ ਜਾਂਦਾ ਹੈ। ਅੱਜ ਦੇ ਸਮੇਂ 'ਚ ਡੇਂਗੂ ਦੇ ਮਾਮਲੇ ਜ਼ਿਆਦਾ ਦੇਖਣ ਨੂੰ ਮਿਲ ਰਹੇ ਹਨ। ਡੇਂਗੂ ਇੱਕ ਗੰਭੀਰ ਬਿਮਾਰੀ ਹੈ, ਜੋ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਜੇਕਰ ਤੁਸੀਂ ਵੀ ਡੇਗੂ ਦੀ ਸਮੱਸਿਆਂ ਦਾ ਸ਼ਿਕਾਰ ਹੋ ਗਏ ਹੋ, ਤਾਂ ਜਲਦੀ ਰਾਹਤ ਪਾਉਣ ਲਈ ਤੁਸੀਂ ਕੁਝ ਆਸਾਨ ਟਿਪਸ ਅਜ਼ਮਾ ਸਕਦੇ ਹੋ।

ਹੈਦਰਾਬਾਦ: ਦੇਸ਼ ਭਰ 'ਚ ਡੇਂਗੂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਮੀਂਹ ਦੇ ਮੌਸਮ 'ਚ ਇਸ ਬਿਮਾਰੀ ਦਾ ਜ਼ਿਆਦਾ ਖਤਰਾ ਹੁੰਦਾ ਹੈ। ਡੇਂਗੂ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਸ ਸਮੱਸਿਆਂ 'ਚ ਕਾਫ਼ੀ ਕੰਮਜ਼ੋਰੀ ਆ ਜਾਂਦੀ ਹੈ। ਇਸ ਬਿਮਾਰੀ ਦੇ ਲੱਛਣ ਕਾਫੀ ਹੱਦ ਤੱਕ ਫਲੂ ਨਾਲ ਮਿਲਦੇ-ਜੁਲਦੇ ਹਨ। ਡੇਂਗੂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਆਸਾਨ ਟਿਪਸ ਅਜ਼ਮਾ ਸਕਦੇ ਹੋ।

ਡੇਂਗੂ ਦੇ ਲੱਛਣ:

  • ਤੇਜ਼ ਬੁਖਾਰ
  • ਸਿਰਦਰਦ
  • ਸਰੀਰ 'ਚ ਦਰਦ
  • ਉਲਟੀ
  • ਪੇਟ 'ਚ ਦਰਦ
  • ਚਿਹਰੇ 'ਤੇ ਦਾਣੇ
  • ਨੱਕ ਜਾਂ ਮਸੂੜਿਆਂ 'ਚੋ ਖੂਨ ਆਉਣਾ
  • ਥਕਾਵਟ ਮਹਿਸੂਸ ਕਰਨਾ

ਡੇਂਗੂ ਦੀ ਸਮੱਸਿਆਂ ਤੋਂ ਬਚਣ ਲਈ ਕਰੋ ਇਹ ਕੰਮ:

  1. ਪਾਣੀ ਦੀਆਂ ਟੈਂਕੀਆਂ ਨੂੰ ਖੁੱਲਾ ਨਾ ਛੱਡੋ।
  2. ਪੂਰੀਆਂ ਬਾਹਾਂ ਦੇ ਕੱਪੜੇ ਪਾਓ।
  3. ਆਪਣੇ ਆਲੇ-ਦੁਆਲੇ ਦੀ ਸਫਾਈ ਰੱਖੋ।
  4. ਪਾਣੀ ਨੂੰ ਇਕੱਠਾ ਹੋਣ ਨਾ ਦਿਓ।
  5. ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦਾ ਇਸਤੇਮਾਲ ਕਰੋ।
  6. ਮੱਛਰਾ ਤੋਂ ਬਚਾਅ ਲਈ ਕਰੀਮ ਦਾ ਇਸਤੇਮਾਲ ਕਰੋ।

ਡੇਂਗੂ ਦੀ ਸਮੱਸਿਆਂ ਤੋਂ ਜਲਦੀ ਰਾਹਤ ਪਾਉਣ ਲਈ ਅਪਣਾਓ ਇਹ ਟਿਪਸ:

ਜ਼ਿਆਦਾ ਮਾਤਰਾ 'ਚ ਪਾਣੀ ਪੀਓ: ਡੇਗੂ ਦੀ ਸਮੱਸਿਆਂ ਤੋਂ ਜਲਦੀ ਠੀਕ ਹੋਣ ਲਈ ਸਰੀਰ ਨੂੰ ਹਾਈਡ੍ਰੇਟ ਰੱਖਣਾ ਜ਼ਰੂਰੀ ਹੈ। ਇਸ ਲਈ ਜ਼ਿਆਦਾ ਮਾਤਰਾ 'ਚ ਪਾਣੀ ਪੀਓ। ਡੇਂਗੂ ਦੀ ਸਮੱਸਿਆਂ ਦੌਰਾਨ 4-5 ਲੀਟਰ ਪਾਣੀ ਪੀਓ। ਇਸ ਨਾਲ ਡੇਂਗੂ ਦੀ ਸਮੱਸਿਆਂ ਤੋਂ ਜਲਦੀ ਰਾਹਤ ਮਿਲੇਗੀ।

ਕੁਝ ਨਾ ਕੁਝ ਖਾਂਦੇ ਰਹੋ: ਡੇਂਗੂ ਦੀ ਸਮੱਸਿਆਂ 'ਚ ਖਾਣ ਦਾ ਮਨ ਤਾਂ ਬਹੁਤ ਕਰਦਾ ਹੈ, ਪਰ ਕਿਸੇ ਵੀ ਚੀਜ਼ ਦਾ ਸਵਾਦ ਸਹੀ ਨਾ ਲੱਗਣ ਕਰਕੇ ਲੋਕ ਕੁਝ ਵੀ ਸਹੀ ਤਰੀਕੇ ਨਾਲ ਨਹੀਂ ਖਾ ਪਾਉਦੇ। ਇਸ ਨਾਲ ਕਮਜ਼ੋਰੀ ਹੋਰ ਵਧ ਸਕਦੀ ਹੈ। ਇਸ ਲਈ ਡੇਂਗੂ ਦੀ ਸਮੱਸਿਆਂ ਦੌਰਾਨ ਕੁਝ ਨਾ ਕੁਝ ਖਾਂਦੇ ਰਹੋ। ਜੇਕਰ ਤੁਹਾਨੂੰ ਉਲਟੀ ਵਰਗਾ ਮਹਿਸੂਸ ਹੋ ਰਿਹਾ ਹੈ, ਤਾਂ ਤਰੁੰਤ ਡਾਕਟਰ ਨਾਲ ਸਪੰਰਕ ਕਰੋ।

ਡੇਂਗੂ ਦੌਰਾਨ ਲੰਬੇ ਸਮੇਂ ਤੱਕ ਪੀਰੀਅਡਸ ਆ ਸਕਦੇ: ਡੇਂਗੂ ਦੌਰਾਨ ਜ਼ਿਆਦਾਤਰ ਔਰਤਾਂ ਨੂੰ ਲੰਬੇ ਸਮੇਂ ਤੱਕ ਪੀਰੀਅਡਸ ਆ ਸਕਦੇ ਹਨ। ਇਸ ਲਈ ਡੇਂਗੂ ਦੀ ਸਮੱਸਿਆਂ ਤੋਂ ਜਲਦੀ ਆਰਾਮ ਪਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਸ ਨਾਲ ਕਾਫ਼ੀ ਹੱਦ ਤੱਕ ਆਰਾਮ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.