ETV Bharat / bharat

"ਜੇਲ੍ਹ ਦੀ ਭੜਾਸ ਕੱਢ ਰਹੇ ਕੇਜਰੀਵਾਲ"... ਸਵਾਤੀ ਮਾਲੀਵਾਲ ਮਾਮਲੇ 'ਚ ਸੈਣੀ ਦਾ ਤੰਜ, ਹੁੱਡਾ 'ਤੇ ਹਮਲਾ-ਬਾਪੂ ਨੇ ਛੱਡਿਆ ਮੈਦਾਨ, ਬੇਟੇ ਨੂੰ ਫਸਾਇਆ - Lok Sabha Election 2024

author img

By ETV Bharat Punjabi Team

Published : May 16, 2024, 7:00 PM IST

Haryana CM saini Attacks Kejriwal on maliwal case :ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ 'ਤੇ ਮੁੱਖ ਮੰਤਰੀ ਹਾਊਸ 'ਚ ਹੋਈ ਕੁੱਟਮਾਰ ਦੇ ਮੁੱਦੇ 'ਤੇ ਬੋਲਦੇ ਹੋਏ ਅਰਵਿੰਦ ਕੇਜਰੀਵਾਲ 'ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਜਾਣ ਦੀ ਆਪਣੀ ਭੜਾਸ ਕੱਢ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰਿਆਣਾ ਦੇ ਵਿਰੋਧੀ ਧਿਰ ਦੇ ਲੀਡਰ ਭੂਪੇਂਦਰ ਸਿੰਘ ਹੁੱਡਾ 'ਤੇ ਵੀ ਨਿਸ਼ਾਨਾ ਸਾਧਿਆ ਹੈ ਅਤੇ ਕਿਹਾ ਹੈ ਕਿ ਬਾਪੂ ਮੈਦਾਨ ਛੱਡ ਕੇ ਭੱਜ ਗਿਆ ਹੈ ਅਤੇ ਪੁੱਤ ਨੂੰ ਫਸਾ ਦਿੱਤਾ ਹੈ।

NAYAB SINGH SAINI ATTACKS KEJRIWAL
NAYAB SINGH SAINI ATTACKS KEJRIWAL (ETV BHARAT)

ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ (ETV BHARAT)

ਹਰਿਆਣਾ/ਕਰਨਾਲ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕਰਨਾਲ ਵਿਧਾਨ ਸਭਾ ਉਪ ਚੋਣ ਵਿੱਚ ਭਾਜਪਾ ਉਮੀਦਵਾਰ ਨਾਇਬ ਸਿੰਘ ਸੈਣੀ ਨੇ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਉੱਤੇ ਵੱਡਾ ਹਮਲਾ ਕੀਤਾ ਹੈ। ਇਸ ਤੋਂ ਇਲਾਵਾ ਨਾਇਬ ਸਿੰਘ ਸੈਣੀ ਨੇ ਭੁਪਿੰਦਰ ਸਿੰਘ ਹੁੱਡਾ 'ਤੇ ਵੀ ਚੁਟਕੀ ਲਈ ਹੈ।

"ਜੇਲ੍ਹ ਦੀ ਭੜਾਸ ਕੱਢ ਰਹੇ ਕੇਜਰੀਵਾਲ": ਚੋਣ ਪ੍ਰਚਾਰ ਲਈ ਕਰਨਾਲ ਪਹੁੰਚੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੇ ਸਵਾਲ 'ਤੇ ਬੋਲਦੇ ਹੋਏ ਕਿਹਾ ਹੈ ਕਿ, "ਸਾਰਾ ਮਾਮਲਾ ਮੰਦਭਾਗਾ ਹੈ। ਸ਼ਰਾਬ ਘੁਟਾਲੇ ਦੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਜੇਲ੍ਹ ਗਏ ਸਨ, ਉਹ ਲੰਬੇ ਸਮੇਂ ਤੋਂ ਜੇਲ੍ਹ ਦੇ ਅੰਦਰ ਸੀ, ਇਸ ਲਈ ਉਹ ਜੇਲ੍ਹ 'ਚ ਨਿਰਾਸ਼ ਹੋ ਰਹੇ ਸੀ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਘਰ 'ਚ ਸਵਾਤੀ ਮਾਲੀਵਾਲ ਨੂੰ ਕੁੱਟਣਾ ਦਾ ਕੰਮ ਕੀਤਾ, ਜੋ ਔਰਤਾਂ ਦਾ ਅਪਮਾਨ ਹੈ।"

"ਬਾਪੂ ਨੇ ਮੈਦਾਨ ਛੱਡਿਆ, ਪੁੱਤ ਨੂੰ ਫਸਾ ਦਿੱਤਾ" : ਕਾਂਗਰਸ ਦੇ ਹਲਕਾ ਇੰਚਾਰਜ ਦੀਪਕ ਬਬਰਿਆ ਦੇ ਲੈਟਰ ਬੰਬ 'ਤੇ ਬਿਆਨ ਦਿੰਦੇ ਹੋਏ ਨਾਇਬ ਸਿੰਘ ਸੈਣੀ ਨੇ ਕਿਹਾ ਕਿ "ਕਾਂਗਰਸ ਅੰਦਰ ਕਾਫੀ ਫੁੱਟ ਹੈ ਅਤੇ ਇਹ ਅਕਸਰ ਹੀ ਮੰਚਾਂ ਤੋਂ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ। ਕਾਂਗਰਸ ਪੂਰੀ ਤਰ੍ਹਾਂ ਵੰਸ਼ਵਾਦ ਦੇ ਲਾਲਚ ਵਿੱਚ ਫਸ ਚੁੱਕੀ ਹੈ। ਦਿੱਲੀ ਵਿਚ ਗਾਂਧੀ ਪਰਿਵਾਰ ਅਤੇ ਹਰਿਆਣਾ ਵਿਚ ਹੁੱਡਾ ਪਰਿਵਾਰ ਦੋਵੇਂ ਹੀ ਵੰਸ਼ਵਾਦ ਦੇ ਲਾਲਚ ਵਿਚ ਫਸੇ ਹੋਏ ਹਨ। ਰੋਹਤਕ ਵਿੱਚ ਪਾਰਟੀ ਦੇ ਹੋਰ ਵੀ ਸੀਨੀਅਰ ਆਗੂ ਸਨ ਜੋ ਚੋਣ ਲੜਨ ਦੇ ਕਾਬਲ ਸਨ, ਪਰ ਪਰਿਵਾਰਵਾਦ ਹੈ। ਪਹਿਲਾਂ ਬਾਪੂ ਤੇ ਬੇਟੇ ਨੇ ਚੋਣ ਲੜੀ ਸੀ, ਦੋਵਾਂ ਦੀ ਪਿੱਠ ਲੱਗ ਗਈ, ਹੁਣ ਬਾਪੂ ਮੈਦਾਨ ਛੱਡ ਕੇ ਭੱਜ ਗਿਆ ਹੈ ਤੇ ਪੁੱਤ ਨੂੰ ਫਸਾ ਗਿਆ ਹੈ। ਹੁਣ ਉਹ ਵੀ ਚੋਣ ਹਾਰ ਜਾਵੇਗਾ। ਬਾਬਰਿਆ ਕੀ ਕਰਨਗੇ, ਉਹ ਚਿੱਠੀਆਂ ਲਿਖਦੇ ਰਹਿਣਗੇ, ਪਰ ਕਾਂਗਰਸ ਦਾ ਸਫਾਇਆ ਹੋ ਜਾਵੇਗਾ।"

ETV Bharat Logo

Copyright © 2024 Ushodaya Enterprises Pvt. Ltd., All Rights Reserved.