ETV Bharat / state

Farmers Surrounded Police Station: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪੁਲਿਸ ਥਾਣਾ ਲੋਪੋਕੇ ਦਾ ਘਿਰਾਓ

author img

By ETV Bharat Punjabi Team

Published : Sep 12, 2023, 2:27 PM IST

Bharatiya Kisan Union
Bharatiya Kisan Union

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸੋਮਵਾਰ ਰਾਤ ਨੂੰ ਪੁਲਿਸ ਥਾਣਾ ਲੋਪੋਕੇ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਕਿਸਾਨ ਜਥੇਬੰਦੀ ਵੱਲੋਂ ਪੁਲਿਸ ਪ੍ਰਸ਼ਾਸਨ ਵਿਰੁੱਧ ਨਜਾਇਜ਼ ਪਰਚੇ ਕਰਨ ਉੱਤੇ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ। (Farmers Surrounded Police Station)

ਕਿਸਾਨਾਂ ਨੇ ਥਾਣੇ ਦਾ ਕੀਤਾ ਘਿਰਾਓ

ਅੰਮ੍ਰਿਤਸਰ: ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਉੱਤੇ ਪਿਛਲੇ ਦਿਨੀ ਮਾਨਾਂਵਾਲਾ ਵਿਖੇ ਹੋਈ ਲੜਾਈ ਦੌਰਾਨ ਨਜਾਇਜ਼ ਤੌਰ ਉੱਤੇ ਪਰਚਾ ਕਰਨ ਉੱਤੇ ਲੋਪੋਕੇ ਪੁਲਿਸ ਵੱਲੋਂ ਕਿਸਾਨ ਆਗੂਆਂ ਦੇ ਘਰ ਛਾਪੇਮਾਰੀ ਕਰਕੇ ਨਾਜਾਇਜ਼ ਤੌਰ ਉੱਤੇ ਤੰਗ ਪਰੇਸ਼ਾਨ ਕਰਨ ਦੇ ਵਿਰੋਧ ਵਿੱਚ ਪੁਲਿਸ ਥਾਣਾ ਲੋਪੋਕੇ ਦਾ ਘਿਰਾਓ ਕੀਤਾ ਗਿਆ। ਇਹ ਘਿਰਾਓ ਜ਼ਿਲ੍ਹਾ ਆਗੂ ਪਲਵਿੰਦਰ ਸਿੰਘ ਮਾਹਲ ਦੀ ਅਗਵਾਈ ਵਿੱਚ ਕੀਤਾ ਗਿਆ। ਜਿਸ ਵਿੱਚ ਇਨ੍ਹਾਂ ਆਗੂਆਂ ਵੱਲੋਂ ਪੁਲਿਸ ਪ੍ਰਸ਼ਾਸਨ ਵਿਰੁੱਧ ਨਜਾਇਜ਼ ਪਰਚੇ ਕਰਨ ਉੱਤੇ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ।

ਪੁਲਿਸ ਵੱਲੋਂ ਪਰਚੇ ਰੱਦ ਨਹੀਂ ਕੀਤੇ: ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਜਿਸ ਦਿਨ ਪਿੰਡ ਮਾਨਾਂਵਾਲਾ ਵਿਖੇ ਲੜਾਈ ਹੁੰਦੀ ਹੈ, ਉਸ ਦਿਨ ਸਾਡੀ ਯੂਨੀਅਨ ਦੇ ਆਗੂ ਹਰਮਨ ਸਿੰਘ ਉੱਤੇ ਆਕਾਸ਼ ਮਾਨ ਮੌਜੂਦ ਨਹੀਂ ਸਨ। ਜਿਸ ਸਬੰਧੀ ਅਸੀਂ ਪੁਲਿਸ ਥਾਣਾ ਲੋਪੋਕੇ ਐਸ.ਐਚ.ਓ ਨੂੰ ਇਤਲਾਹ ਵੀ ਦਿੱਤੀ ਕਿ ਸਾਡੇ ਆਗੂਆਂ ਦੀਆਂ ਲੋਕੇਸ਼ਨ ਵੀ ਕੱਢਵਾ ਲਈ ਜਾਵੇ ਅਤੇ ਪੁਲਿਸ ਵੱਲੋਂ ਸਾਨੂੰ ਇਹ ਵਿਸ਼ਵਾਸ ਦਿੱਤਾ ਗਿਆ ਸੀ ਕਿ ਤੁਹਾਡੇ ਆਗੂਆਂ ਦੇ ਜੋ ਨਜਾਇਜ਼ ਪਰਚੇ ਹੋਏ ਹਨ, ਉਹਨਾਂ ਨੂੰ ਪਰਚੇ ਵਿੱਚੋਂ ਬਾਹਰ ਕੱਢਿਆ ਜਾਵੇਗਾ। ਪਰ ਪੁਲਿਸ ਵੱਲੋਂ ਅੱਜ ਸੋਮਵਾਰ ਸ਼ਾਮ ਨੂੰ ਸਿਰਫ ਕਿਸਾਨਾ ਆਗੂਆਂ ਵੱਲ ਹੀ ਰੇਡ ਮਾਰੀ ਗਈ ਹੈ।

ਇਨਸਾਫ ਨਾ ਮਿਲਣ ਤੱਕ ਧਰਨਾ ਰਹੇਗਾ ਜਾਰੀ: ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਪੁਲਿਸ ਨੇ ਕਿਸੇ ਜਾਂਚ ਤੋਂ ਬਿਨ੍ਹਾਂ ਇਨ੍ਹਾਂ ਵਿਰੁੱਧ ਝੂਠਾ ਪਰਚਾ ਦਰਜ ਕੀਤਾ ਅਤੇ ਇਹਨਾਂ ਆਗੂਆਂ ਨੂੰ ਦਬਾਉਣ ਦੀ ਖਾਤਰ ਸਿਰਫ ਇਹਨਾਂ 2 ਕਿਸਾਨ ਆਗੂਆਂ ਦੇ ਹੀ ਘਰਾਂ ਵਿੱਚ ਰੇਡ ਮਾਰੀ ਗਈ ਹੈ, ਜਿਸ ਦਾ ਵਿਰੋਧ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਸਖ਼ਤ ਸ਼ਬਦਾਂ ਵਿੱਚ ਕਰਦੀ ਹੈ। ਕਿਸਾਨ ਆਗੂ ਨੇ ਕਿਹਾ ਕਿ ਰਾਤ ਸਮੇਂ ਲਗਾਇਆ ਗਿਆ ਇਹ ਧਰਨਾ ਉਨ੍ਹਾਂ ਚਿਰ ਜਾਰੀ ਰਹੇਗਾ, ਜਿੰਨਾ ਤੱਕ ਸਾਨੂੰ ਕੋਈ ਇਨਸਾਫ਼ ਨਹੀਂ ਮਿਲਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.