ETV Bharat / state

HSGPC President in Amritsar: ਐੱਚਐੱਸਜੀਪੀਸੀ ਪ੍ਰਧਾਨ ਭੁਪਿੰਦਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਕਿਹਾ- ਗੁਰੂਘਰਾਂ ਦੀ ਸੇਵਾ ਲਈ ਕਰਾਂਗੇ ਕੰਮ

author img

By ETV Bharat Punjabi Team

Published : Sep 12, 2023, 11:44 AM IST

HSGPC president Bhupinder Singh along with the internal committee paid obeisance at Sri Harimandir Sahib.
HSGPC President in Amritsar: ਐੱਚਐੱਸਜੀਪੀਸੀ ਪ੍ਰਧਾਨ ਭੁਪਿੰਦਰ ਸਿੰਘ ਨੇ ਸੱਚਖੰਡ ਵਿਖੇ ਟੇਕਿਆ ਮੱਥਾ, ਕਿਹਾ-ਗੁਰੂਘਰਾਂ ਦੀ ਸੇਵਾ ਲਈ ਕਰਾਂਗੇ ਕੰਮ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਥਾਪੇ ਗਏ ਪ੍ਰਧਾਨ ਭੁਪਿੰਦਰ ਸਿੰਘ (HSGPC president Bhupinder Singh) ਨੇ ਅੰਤ੍ਰਿਗ ਕਮੇਟੀ ਦੇ ਨਾਲ ਅੰਮ੍ਰਿਤਸਰ ਪਹੁੰਚ ਕੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮਿਲੀ ਸੇਵਾ ਦਾ ਸ਼ੁਕਰਾਨਾ ਕਰਨ ਲਈ ਉਹ ਸੱਚਖੰਡ ਵਿਖੇ ਮੱਥਾ ਟੇਕਣ ਲਈ ਪਹੁੰਚੇ ਸਨ।

'ਗੁਰੂਘਰਾਂ ਦੀ ਸੇਵਾ ਲਈ ਕਰਾਂਗੇ ਕੰਮ'

ਅੰਮ੍ਰਿਤਸਰ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਵਾਹਿਗੁਰੂ ਦੇ ਸ਼ੁਕਰਾਨੇ ਲਈ ਪ੍ਰਧਾਨ ਭੁਪਿੰਦਰ ਸਿੰਘ ਆਪਣੀ ਅੰਤ੍ਰਿਗ ਕਮੇਟੀ ਦੇ ਮੈਂਬਰਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਇਸ ਮੌਕੇ ਉਨ੍ਹਾਂ ਜਿੱਥੇ ਇਲਾਹੀ ਬਾਣੀ ਸਰਵਣ ਕੀਤੀ ਉੱਥੇ ਹੀ ਕੜਾਹ ਪ੍ਰਸਾਦ ਦੀ ਦੇਗ ਵੀ ਸ਼ਕੀ। ਗੱਲਬਾਤ ਦੌਰਾਨ ਐੱਚਐੱਸਜੀਪੀਸੀ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਸੰਗਤ ਨੇ ਉਨ੍ਹਾਂ ਨੂੰ ਜੋ ਸੇਵਾ ਬਖ਼ਸ਼ੀ ਹੈ ਉਸ ਦਾ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਰਾਮ ਦਾਸ ਮਹਾਰਾਜ ਦੇ ਸਥਾਨ ਉੱਤੇ ਮੱਥਾ ਟੇਕ ਕੇ ਥਾਪੜਾ ਲੈਣ ਆਏ ਸਨ।

ਗੁਰੂ ਘਰਾਂ ਦੀ ਸੇਵਾ ਕਰਨਾ ਮੰਤਵ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਪੁੱਛੇ ਗਏ ਸਵਾਲ ਦਾ ਸਪੱਸ਼ਟ ਜਵਾਬ ਦਿੰਦਿਆਂ ਕਿਹਾ ਕਿ ਉਹ ਪ੍ਰਧਾਨ ਕਿਸੇ ਸਿਆਸੀ ਮੰਤਵ ਲਈ ਨਹੀਂ ਸਗੋਂ ਸਿੱਖ ਕੌਮ ਅਤੇ ਗੁਰੂਘਰਾਂ ਦੀ ਸੇਵਾ ਲਈ ਬਣੇ ਹਨ। ਉਨ੍ਹਾਂ ਕਿਹਾ ਕਿ ਉਹ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਲਗਾਤਾਰ ਯਤਨ ਕਰਨਗੇ। ਅੱਗੇ ਉਨ੍ਹਾਂ ਨਾਡਾ ਸਾਹਿਬ ਤੋਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਸਬੰਧੀ (Live broadcast of Gurbani) ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇੱਕ ਨਿੱਜੀ ਚੈਨਲ ਉੱਤੇ ਗੁਰਬਾਣੀ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ ਤਾਂ ਜੋ ਸੰਗਤ ਬਗੈਰ ਕਿਸੇ ਵਿਵਾਦ ਤੋਂ ਇਲਾਹੀ ਬਾਣੀ ਸਰਵਣ ਕਰ ਸਕੇ।

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ: ਐੱਚਐੱਸਜੀਪੀਸੀ ਦੀਆਂ ਚੋਣਾਂ (HSGPC Elections) ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਧਾਰਮਿਕ ਜਥੇਬੰਦੀ ਨਾਲ ਉਨ੍ਹਾਂ ਦਾ ਵਿਵਾਦ ਨਹੀਂ ਹੈ। ਉਨ੍ਹਾਂ ਕਿਹਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਜ਼ਰੂਰੀ ਹਨ ਅਤੇ ਇਸ ਦੇ ਲਈ ਵੱਧ ਤੋਂ ਵੱਧ ਸਿੱਖ ਵੋਟਰ ਤਿਆਰ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਜਦੋਂ ਜ਼ਿਆਦਾ ਵੋਟਰ ਤਿਆਰ ਹੋਣਗੇ ਤਾਂਹੀ ਸਿੱਖ ਧਰਮ ਦਾ ਪ੍ਰਚਾਰ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਜਦੋਂ ਵੀ ਚਾਹੇਗੀ ਉਹ ਵੋਟਾਂ ਕਰਵਾਉਣ ਲਈ ਤਿਆਰ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.