ETV Bharat / entertainment

Ranna Ch Dhanna Release Date: 'ਹੌਂਸਲਾ ਰੱਖ' ਤੋਂ ਬਾਅਦ ਇੱਕ ਵਾਰ ਫਿਰ ਇੱਕਠੇ ਹੋਏ ਦਿਲਜੀਤ-ਸੋਨਮ ਅਤੇ ਸ਼ਹਿਨਾਜ਼, ਕੀਤਾ ਨਵੀਂ ਫਿਲਮ 'ਰੰਨਾਂ 'ਚ ਧੰਨਾ' ਦੀ ਰਿਲੀਜ਼ ਡੇਟ ਦਾ ਐਲਾਨ

author img

By ETV Bharat Punjabi Team

Published : Sep 12, 2023, 10:49 AM IST

Ranna Ch Dhanna: ਦਿਲਜੀਤ ਦੁਸਾਂਝ ਜੋ ਇਸ ਸਮੇਂ ਆਪਣੀ ਨਵੀਂ ਐਲਬਮ ਦੀ ਸਫਲਤਾ ਦੇ ਬੁਲੰਦੀਆਂ 'ਤੇ ਹਨ, ਹੁਣ ਅਦਾਕਾਰ-ਗਾਇਕ ਨੇ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਵਾਂ ਸਾਂਝਾ ਕੀਤਾ ਹੈ। ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੰਜਾਬੀ ਗਾਇਕ-ਅਦਾਕਾਰ ਨੇ ਆਪਣੀ ਨਵੀਂ ਫਿਲਮ 'ਰੰਨਾਂ 'ਚ ਧੰਨਾ' ਦਾ ਪੋਸਟਰ ਸਾਂਝਾ ਕੀਤਾ ਹੈ ਅਤੇ ਨਾਲ ਹੀ ਫਿਲਮ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਕੀਤਾ ਹੈ।

Ranna Ch Dhanna
Ranna Ch Dhanna Release Date

ਚੰਡੀਗੜ੍ਹ: ਦਿਲਜੀਤ ਦੁਸਾਂਝ ਅਤੇ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਦੀ ਜੋੜੀ (Diljit Dosanjh Amarjit Singh Saron) ਅਕਤੂਬਰ 2021 ਵਿੱਚ ਰਿਲੀਜ਼ ਹੋਈ ਫਿਲਮ 'ਹੌਂਸਲਾ ਰੱਖ' ਨਾਲ ਪਹਿਲਾਂ ਹੀ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਚੁੱਕੀ ਹੈ ਅਤੇ ਹੁਣ ਉਹ ਫਿਲਮ 'ਰੰਨਾਂ 'ਚ ਧੰਨਾ' (Ranna Ch Dhanna Diljit Dosanjh) ਨਾਲ ਫਿਰ ਤੋਂ ਪ੍ਰਸ਼ੰਸਕਾਂ ਦਾ ਮੰਨੋਰੰਜਨ ਕਰਨਗੇ।

ਜੀ ਹਾਂ...ਅਮਰਜੀਤ ਸਿੰਘ ਸਾਰੋਂ ਦੁਆਰਾ ਨਿਰਦੇਸ਼ਿਤ ਇਸ ਫਿਲਮ ਦਾ ਐਲਾਨ 2020 ਵਿੱਚ ਕੀਤਾ ਗਿਆ ਸੀ, ਪਰ ਕੋਵਿਡ 19 ਦੇ ਫੈਲਣ ਕਾਰਨ ਸ਼ੂਟਿੰਗ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਹੁਣ ਨਿਰਮਾਤਾਵਾਂ ਨੇ ਦੁਬਾਰਾ ਅਪਡੇਟ ਸਾਂਝਾ ਕੀਤਾ ਹੈ ਕਿ ਇਹ ਫਿਲਮ 2 ਅਕਤੂਬਰ 2024 ਨੂੰ ਰਿਲੀਜ਼ ਹੋਵੇਗੀ। ਜੇਕਰ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ ਤਾਂ ਯਕੀਨਨ ਫਿਲਮ ਦਾ ਸ਼ੂਟਿੰਗ ਵੀ ਅਗਲੇ ਸਾਲ ਹੀ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਇਸ ਜੋੜੀ ਦੀ ਪਿਛਲੇ ਸਾਲ ਫਿਲਮ 'ਬਾਬੇ ਭੰਗੜਾ ਪਾਉਂਦੇ' ਵੀ ਰਿਲੀਜ਼ ਹੋਈ ਸੀ। ਦਿਲਜੀਤ ਦੇ ਨਾਲ ਫਿਲਮ ਵਿੱਚ ਸਰਗੁਣ ਮਹਿਤਾ ਨਜ਼ਰ ਆਈ ਸੀ।

ਤੁਹਾਨੂੰ ਦੱਸ ਦਈਏ ਕਿ ਦਿਲਜੀਤ (Diljit Dosanjh Ranna Ch Dhanna) ਨੇ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਦਾ ਮੌਕਾ ਨਹੀਂ ਛੱਡਿਆ ਹੈ ਅਤੇ ਸਾਨੂੰ ਉਮੀਦ ਹੈ ਕਿ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਹੀ ਕਰਨਗੇ। ਤੁਹਾਨੂੰ ਦੱਸ ਦਈਏ ਕਿ ਆਉਣ ਵਾਲੀ ਫਿਲਮ 'ਰੰਨਾਂ 'ਚ ਧੰਨਾ' ਕਾਫੀ ਹਾਸੇ-ਮਜ਼ਾਕ ਨਾਲ ਭਰਪੂਰ ਹੋਵੇਗੀ। ਪੋਸਟਰ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਲਿਖਿਆ "ਇਸ਼ਕ ਨੇ ਗ਼ਾਲਿਬ ਨਿਕੰਮਾ ਕਰ ਦੀਆ, ਵਰਨਾ ਹਮ ਭੀ ਆਦਮੀ ਥੇ ਕਾਮ ਕੇ, ਰੰਨਾਂ 'ਚ ਧੰਨਾ ਫਿਲਮ 2 ਅਕਤੂਬਰ 2024 ਨੂੰ ਰਿਲੀਜ਼ ਹੋਵੇਗੀ। "

ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਤੋਂ ਇਲਾਵਾ (Ranna Ch Dhanna Cast) 'ਪੰਜਾਬ ਦੀ ਬੋਲਡ ਬਿਊਟੀ' ਸੋਨਮ ਬਾਜਵਾ ਅਤੇ 'ਪੰਜਾਬ ਦੀ ਕੈਟਰੀਨਾ ਕੈਫ਼' ਸ਼ਹਿਨਾਜ਼ ਗਿੱਲ ਵੀ ਨਜ਼ਰ ਆਵੇਗੀ। 2024 ਵਿੱਚ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ ਲਿਖਿਆ ਗਿਆ ਹੈ ਅਤੇ ਅਮਰਜੀਤ ਸਿੰਘ ਸਾਰੋਂ ਦੁਆਰਾ ਨਿਰਦੇਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫਿਲਮ ਨੂੰ ਸਟੋਰੀ ਟਾਈਮ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.