ETV Bharat / state

Allegation on Ropar Police: ਰੋਪੜ ਦੇ ਪਿੰਡ ਸੈਫ਼ਲਪੁਰ 'ਚ ਬਿਨਾਂ ਵਰਦੀ ਘਰ ਅੰਦਰ ਦਾਖਿਲ ਹੋਈ ਪੁਲਿਸ, ਹੋਇਆ ਹੰਗਾਮਾ

author img

By ETV Bharat Punjabi Team

Published : Sep 12, 2023, 8:21 AM IST

In Ropar, police personnel entered the house without uniform, which caused a ruckus
Allegation on Ropar police: ਰੋਪੜ ਦੇ ਪਿੰਡ ਸੈਫ਼ਲਪੁਰ ਚ ਬਿਨਾਂ ਵਰਦੀ ਘਰ 'ਚ ਦਾਖਿਲ ਹੋਈ ਪੁਲਿਸ,ਘਰ ਵਾਲਿਆਂ ਨੇ ਪੁਲਿਸ ਨੂੰ ਪਾਇਆ ਘੇਰਾ,ਹੋਇਆ ਹੰਗਾਮਾ

ਰੋਪੜ ਦੇ ਇੱਕ ਪਿੰਡ ਸੈਫ਼ਲਪੁਰ ਵਿੱਚ ਉਸ ਸਮੇਂ ਜ਼ਬਰਦਸਤ ਹੰਗਾਮਾ ਹੋਇਆ ਜਦੋਂ ਪੁਲਿਸ ਮੁਲਾਜ਼ਮ ਬਿਨਾਂ ਵਰਦੀ ਘਰ ਅੰਦਰ ਦਾਖਿਲ ਹੋਇਆ। ਜਦੋਂ ਮੁਲਾਜ਼ਮ ਘਰ ਵਿੱਚ ਦਾਖਿਲ ਹੋਇਆ ਤਾਂ ਘਰ ਦੇ ਮਾਲਿਕ ਨੇ ਕੁੰਡੀ ਲਾਕੇ ਪੁਲਿਸ ਨੂੰ ਅੰਦਰ ਬੰਦ ਕਰ ਲਿਆ। ਇਸ ਤੋਂ ਬਾਅਦ ਵੱਡਾ ਹੰਗਾਮਾ ਹੋਇਆ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪਹੁੰਚ ਕੇ ਬਚਾਅ ਕੀਤਾ। (The case of Saifalpur village of Ropar )

ਲੋਕਾਂ ਨੇ ਪੁਲਿਸ ਨੂੰ ਪਾਇਆ ਘੇਰਾ

ਰੋਪੜ: ਜ਼ਿਲ੍ਹੇ ਦੇ ਪਿੰਡ ਸੈਫਲਪੁਰ ਅੰਦਰ ਸਿਵਲ ਕੱਪੜਿਆਂ ਵਿੱਚ ਗਈ ਪੁਲਿਸ ਜਦੋਂ ਇੱਕ ਘਰ ਵਿੱਚ ਵੜ ਗਈ ਤਾਂ ਹੰਗਾਮਾ ਖੜ੍ਹਾ (Uproar over Ropar police action) ਹੋ ਗਿਆ। ਪਿੰਡ ਵਾਸੀਆਂ ਨੇ ਪੁਲਿਸ ਮੁਲਾਜ਼ਮ ਨੂੰ ਉਸ ਘਰ ਦੇ ਅੰਦਰ ਹੀ ਬੰਦ ਕਰ ਲਿਆ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਪੁੱਜਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਬਾਹਰ ਕੱਢਿਆ ਗਿਆ। ਕਿਸਾਨ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਦੇ ਕੱਪੜਿਆਂ ਵਿੱਚ ਬਿਨਾਂ ਪੁੱਛੇ ਪੁਲਿਸ ਮੁਲਜ਼ਮ ਉਨਾਂ ਦੇ ਘਰ ਵਿੱਚ ਵੜ ਗਿਆ ਤਾਂ ਜਦੋਂ ਉਨ੍ਹਾਂ ਵੱਲੋਂ ਕਾਰਨ ਪੁੱਛਿਆ ਗਿਆ ਤਾਂ ਮੁਲਾਜ਼ਮ ਨੇ ਚਿੱਟੇ ਦਾ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ। ਜਿਸ ਦੇ ਕਾਰਨ ਮਾਮਲਾ ਹੋਰ ਗਰਮਾ ਗਿਆ।


ਮੁਲਜ਼ਮ ਦੀ ਭਾਲ ਵਿੱਚ ਘਰ ਅੰਦਰ ਦਾਖਿਲ ਹੋਈ ਪੁਲਿਸ: ਸੀਨੀਅਰ ਅਧਿਕਾਰੀ ਪੁਲਿਸ ਮੁਲਾਜ਼ਮ ਨੂੰ ਘਰ ਵਿੱਚ ਡੱਕਣ ਦੀ ਸੂਚਨਾ ਮਿਲਦਿਆਂ ਹੀ ਹੋਰ ਅਧਿਕਾਰੀਆਂ ਨਾਲ ਮੌਕੇ ਉੱਤੇ ਪੁੱਜੇ। ਇਸ ਤੋਂ ਬਾਅਦ ਸਥਾਨਕ ਡੀਐੱਸਪੀ ਨੇ ਮਾਮਲੇ ਨੂੰ ਹੱਲ ਕਰਾਉਣ ਦੀ ਕੀਤੀ ਕੋਸ਼ਿਸ਼। ਉਨ੍ਹਾਂ ਸਾਰੇ ਮਾਮਲੇ ਦੀ ਤਫ਼ਤੀਸ਼ ਕਰਨ ਤੋਂ ਬਾਅਦ ਕਿਹਾ ਕਿ ਪੁਲਿਸ ਟੀਮ ਕਿਸੇ ਮੁਲਜ਼ਮ ਦੀ ਭਾਲ ਵਿੱਚ ਸੀ ਅਤੇ ਗਲਤੀ ਨਾਲ ਇਸ ਘਰ ਵਿੱਚ ਵੜ ਗਈ। ਦੂਜੇ ਪਾਸੇ ਅਖਾੜਾ ਚਲਾ ਰਹੇ ਰਿੰਕੂ ਪਹਿਲਵਾਨ ਨੇ ਕਿਹਾ ਕਿ ਇੱਕ ਪੁਲਿਸ ਮੁਲਾਜ਼ਮ ਕੁੱਝ ਦਿਨ ਪਹਿਲਾਂ ਉਨ੍ਹਾਂ ਕੋਲੋਂ ਪੈਸਿਆ ਦੀ ਮੰਗ ਕਰ ਰਿਹਾ ਸੀ ਅਤੇ ਉਨ੍ਹਾਂ ਵੱਲੋਂ ਪੇਸੇ ਨਹੀਂ ਦਿੱਤੇ ਗਏ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਪੁਲਿਸ ਮੁਲਾਜ਼ਮ ਨੇ ਇਹ ਕਾਰਵਾਈ ਕਰਵਾਈ ਹੈ।

ਭੰਬਲਭੂਸੇ ਵਾਲੀ ਸਥਿਤੀ ਹੋਈ ਪੈਦਾ: ਸਥਾਨਕਵਾਸੀਆਂ ਨੇ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਵਿਭਾਗ ਦੇ ਕਰਮਚਾਰੀ ਬਿਨਾਂ ਵਿਭਾਗ ਦੀ ਵਰਦੀ ਪਾਈ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਰੇਡ ਕਰਨਗੇ ਤਾਂ ਆਮ ਲੋਕਾਂ ਨੂੰ ਕਿਸ ਹਿਸਾਬ ਦੇ ਨਾਲ ਪਤਾ ਲੱਗੇਗਾ ਕਿ ਇਹ ਪੁਲਿਸ ਮੁਲਾਜ਼ਮ ਹਨ ਜਾਂ ਕੋਈ ਹੋਰ ਵਿਅਕਤੀ। ਇਸ ਲਈ ਵਿਭਾਗ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਅਜਿਹੀ ਭੰਬਲਭੂਸੇ ਵਾਲੀ ਸਥਿਤੀ ਨਾ ਪੈਦਾ ਕੀਤੀ ਜਾਵੇ। ਜਿਸ ਵਿੱਚ ਆਮ ਲੋਕ ਅਤੇ ਪੁਲਿਸ ਮੁਲਾਜਮ ਆਹਮਣੇ-ਸਾਹਮਣੇ ਖੜ੍ਹੇ ਹੋ ਜਾਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.