ETV Bharat / science-and-technology

Bigger Battery Galaxy Watch: ਗਲੈਕਸੀ ਵਾਚ 6 ਸੀਰੀਜ਼ ਵਿੱਚ ਹੋਵੇਗੀ ਵੱਡੀ ਬੈਟਰੀ

author img

By

Published : Mar 20, 2023, 4:03 PM IST

Bigger Battery Galaxy Watch
Bigger Battery Galaxy Watch

ਸੈਮਸੰਗ ਨੇ ਅਗਸਤ 2022 ਵਿੱਚ ਗਲੈਕਸੀ ਵਾਚ 5 ਸੀਰੀਜ਼ ਲਾਂਚ ਕੀਤੀ ਸੀ ਅਤੇ ਹੁਣ ਜਦੋਂ ਸੈਮਸੰਗ ਇਸ ਸਾਲ ਦੇ ਅੰਤ ਵਿੱਚ ਗਲੈਕਸੀ ਵਾਚ 6 ਨੂੰ ਲਾਂਚ ਕਰ ਸਕਦਾ ਹੈ ਤਾਂ ਆਉਣ ਵਾਲੀ ਘੜੀ ਬਾਰੇ ਅਫਵਾਹਾਂ ਅਤੇ ਅਟਕਲਾਂ ਪਹਿਲਾਂ ਹੀ ਇੰਟਰਨੈਟ 'ਤੇ ਵਾਇਰਲ ਹੋਣੀਆ ਸ਼ੁਰੂ ਹੋ ਗਈਆਂ ਹਨ।

ਸਾਨ ਫਰਾਂਸਿਸਕੋ: ਤਕਨੀਕੀ ਦਿੱਗਜ ਸੈਮਸੰਗ ਦੀ ਆਉਣ ਵਾਲੀ ਗਲੈਕਸੀ ਵਾਚ 6 ਸੀਰੀਜ਼ ਦੀ ਬੈਟਰੀ ਇਸ ਦੇ ਪੂਰਵਜਾਂ ਨਾਲੋਂ ਵੱਡੀ ਹੋਵੇਗੀ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। GSMArena ਦੀ ਇੱਕ ਰਿਪੋਰਟ ਦੇ ਅਨੁਸਾਰ, Galaxy Watch 6 40mm ਅਤੇ Galaxy Watch 6 Classic 42mm ਦੋਵਾਂ ਵਿੱਚ ਇੱਕ 300mAh ਬੈਟਰੀ ਪੈਕ ਹੋਣ ਦੀ ਉਮੀਦ ਹੈ। ਦੂਜੇ ਪਾਸੇ, Galaxy Watch 6 44mm ਅਤੇ Galaxy 6 Classic 46mm ਵਿੱਚ 425mAh ਦੀ ਬੈਟਰੀ ਪੈਕ ਹੋਣ ਦੀ ਸੰਭਾਵਨਾ ਹੈ।

ਦੋਵੇਂ ਸਮਰੱਥਾਵਾਂ ਗਲੈਕਸੀ ਵਾਚ 5 ਦੀ ਬੈਟਰੀ ਨਾਲੋਂ ਵੱਡੀਆਂ ਹਨ। ਜੋ ਸਿਰਫ 40mm ਆਕਾਰ ਲਈ 284mAh ਅਤੇ 44mm ਸੰਸਕਰਣ ਲਈ 410mAh ਦੀ ਪੇਸ਼ਕਸ਼ ਕਰਦੀ ਹੈ। ਤਕਨੀਕੀ ਦਿੱਗਜ ਦੇ ਇਸ ਸਾਲ ਰੋਟੇਟਿੰਗ ਬੇਜ਼ਲ ਲਿਆਉਣ ਦੀ ਅਫਵਾਹ ਹੈ। ਇਹ ਸੰਕੇਤ ਦਿੰਦਾ ਹੈ ਕਿ ਇਹ ਗਲੈਕਸੀ ਵਾਚ 6 ਪ੍ਰੋ ਲਈ ਹੋਵੇਗੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸੈਮਸੰਗ ਦੀ ਆਉਣ ਵਾਲੀ ਗਲੈਕਸੀ ਵਾਚ 6 ਸੀਰੀਜ਼ ਨੂੰ ਇਸ ਸਾਲ ਅਗਸਤ 'ਚ ਕੰਪਨੀ ਦੇ ਫੋਲਡੇਬਲ ਦੀ ਅਗਲੀ ਪੀੜ੍ਹੀ ਦੇ ਨਾਲ ਲਾਂਚ ਕੀਤੇ ਜਾਣ ਦੀ ਉਮੀਦ ਹੈ।

ਬੈਟਰੀ ਦੀ ਵਿਸ਼ੇਸ਼ਤਾਂ: ਸੈਮਸੰਗ ਨੇ ਅਗਸਤ 2022 ਵਿੱਚ ਗਲੈਕਸੀ ਵਾਚ 5 ਸੀਰੀਜ਼ ਲਾਂਚ ਕੀਤੀ ਸੀ ਅਤੇ ਹੁਣ ਜਦੋਂ ਸੈਮਸੰਗ ਇਸ ਸਾਲ ਦੇ ਅੰਤ ਵਿੱਚ ਗਲੈਕਸੀ ਵਾਚ 6 ਨੂੰ ਲਾਂਚ ਕਰ ਸਕਦਾ ਹੈ ਤਾਂ ਆਉਣ ਵਾਲੀ ਘੜੀ ਬਾਰੇ ਅਫਵਾਹਾਂ ਅਤੇ ਅਟਕਲਾਂ ਪਹਿਲਾਂ ਹੀ ਇੰਟਰਨੈਟ 'ਤੇ ਵਾਇਰਲ ਹੋਣੀਆ ਸ਼ੁਰੂ ਹੋ ਗਈਆਂ ਹਨ। ਤਾਜ਼ਾ ਰਿਪੋਰਟਾਂ ਸੁਝਾਅ ਦਿੰਦੀਆਂ ਹਨ ਕਿ ਆਉਣ ਵਾਲੀ ਡਿਵਾਈਸ ਗਲੈਕਸੀ ਵਾਚ 5 ਨਾਲੋਂ ਵੱਡੀ ਬੈਟਰੀ ਸਮਰੱਥਾ ਦੇ ਨਾਲ ਆਵੇਗੀ। ਗਲੈਕਸੀ ਵਾਚ 6 ਨੂੰ ਹਾਲ ਹੀ 'ਚ ਸੇਫਟੀ ਕੋਰੀਆ ਸਰਟੀਫਿਕੇਸ਼ਨ ਵੈੱਬਸਾਈਟ 'ਤੇ ਦੇਖਿਆ ਗਿਆ ਹੈ। ਜਿਸ ਨੇ ਇਸ ਦੀਆਂ ਬੈਟਰੀ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ ਹੈ।

ਇਸ ਸਮਾਰਟਵਾਚ ਦੇ ਫੀਚਰ: ਇਸ ਦੌਰਾਨ, ਪਿਛਲੇ ਮਹੀਨੇ ਇਹ ਰਿਪੋਰਟ ਆਈ ਸੀ ਕਿ ਤਕਨੀਕੀ ਦਿੱਗਜ ਗਲੈਕਸੀ ਵਾਚ 'ਤੇ ਕੰਮ ਕਰ ਰਹੀ ਹੈ। ਜੋ ਕਿ ਬਿਲਟ-ਇਨ ਪ੍ਰੋਜੈਕਟਰ ਨਾਲ ਲੈਸ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਸੈਮਸੰਗ ਨੇ Galaxy Watch 5 ਸੀਰੀਜ਼ ਨੂੰ ਅਗਸਤ 2022 ਵਿੱਚ Galaxy Unpacked 2022 ਈਵੈਂਟ ਵਿੱਚ ਲਾਂਚ ਕੀਤਾ ਸੀ। ਸਮਾਰਟਵਾਚ ਵਿੱਚ ਇੱਕ ਬਾਇਓਐਕਟਿਵ ਸੈਂਸਰ ਹੈ ਜੋ ਦਿਲ ਦੀ ਧੜਕਣ, SpO2 ਅਤੇ ਤਣਾਅ ਦੇ ਪੱਧਰਾਂ ਨੂੰ ਮਾਪਦਾ ਹੈ ਅਤੇ ਇਸ ਵਿੱਚ ECG ਅਤੇ ਬਲੱਡ ਪ੍ਰੈਸ਼ਰ ਮਾਨੀਟਰ ਵੀ ਸ਼ਾਮਲ ਹਨ। ਇਹ ਤਾਪਮਾਨ ਸੈਂਸਰ ਨੂੰ ਸਪੋਰਟ ਕਰਦਾ ਹੈ। ਜੋ ਇਨਫਰਾਰੈੱਡ ਟੈਕਨਾਲੋਜੀ ਦੀ ਵਰਤੋਂ ਕਰਦਾ ਹੈ ਅਤੇ ਇਸ ਵਿੱਚ ਐਕਸੀਲੇਰੋਮੀਟਰ, ਬੈਰੋਮੀਟਰ, ਜਾਇਰੋਸਕੋਪ, ਕੰਪਾਸ ਅਤੇ ਲਾਈਟ ਸੈਂਸਰ ਸ਼ਾਮਲ ਹਨ।

ਇਹ ਵੀ ਪੜ੍ਹੋ:- Packaged Food: ਭਾਰਤੀ ਵਿਗਿਆਨੀ ਨੇ ਪੈਕ ਕੀਤੇ ਭੋਜਨ ਦੀ ਤਾਜ਼ਗੀ ਦਾ ਪਤਾ ਲਗਾਉਣ ਲਈ ਬਣਾਇਆ ਇੱਕ ਯੰਤਰ

ETV Bharat Logo

Copyright © 2024 Ushodaya Enterprises Pvt. Ltd., All Rights Reserved.