ETV Bharat / bharat

ਪਟਿਆਲਾ ਦੀ ਰਾਓ ਨਦੀ 'ਚ ਡੁੱਬੀ ਕਾਰ ਤਿੰਨ ਦਿਨਾਂ ਬਾਅਦ ਮਿਲੀ, ਤਿੰਨ ਨੌਜਵਾਨਾਂ ਦੀ ਮੌਤ

author img

By

Published : Jul 12, 2023, 9:57 AM IST

CAR DRIFTED IN RAO RIVER PATIALA THREE YOUTHS DIED IN PUNJAB
CAR DRIFTED IN RAO RIVER PATIALA THREE YOUTHS DIED IN PUNJAB

3 ਦਿਨਾਂ ਤੋਂ ਲਾਪਤਾ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਦੱਸ ਦਈਏ ਕਿ ਪਟਿਆਲਾ ਦੀ ਰਾਓ ਨਦੀ ਵਿੱਚ 3 ਦਿਨ ਪਹਿਲਾਂ ਇੱਕ ਸਵਿਫਟ ਕਾਰ ਰੁੜ ਗਈ ਸੀ ਤੇ ਇਸ ਵਿੱਚ 3 ਨੌਜਵਾਨ ਸਵਾਰ ਸਨ, ਜਿਹਨਾਂ ਦੀ ਮੌਤ ਹੋ ਗਈ ਹੈ।

ਚੰਡੀਗੜ੍ਹ: ਮੈਦਾਨੀ ਇਲਾਕਿਆਂ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਦਿੱਲੀ ਤੱਕ ਸਿਰਫ਼ ਪਾਣੀ ਹੀ ਨਜ਼ਰ ਆ ਰਿਹਾ ਹੈ। ਉਥੇ ਹੀ ਪਟਿਆਲਾ ਵਿੱਚ ਡਿੱਗਣ ਵਾਲੀ ਰਾਓ ਨਦੀ ਵੀ ਤੇਜ ਵਹਾਅ ਨਾਲ ਚੱਲ ਰਹੀ ਹੈ। ਇਸੇ ਤੇਜ ਵਹਾਅ ਵਿੱਚ ਤਿੰਨ ਦਿਨ ਪਹਿਲਾਂ ਇੱਕ ਸਵਿਫਟ ਕਾਰ ਰੁੜ੍ਹ ਗਈ ਸੀ, ਜੋ ਕਿ ਅੱਜ ਮਿਲੀ ਹੈ। ਦੱਸ ਦਈਏ ਕਿ ਇਸ ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ, ਜਿਹਨਾਂ ਦੀ ਮੌਤ ਹੋ ਗਈ ਹੈ। ਪੰਜਾਬ ਪੁਲਿਸ ਨੇ ਕਾਰ ਨੂੰ ਦਰਿਆ 'ਚੋਂ ਬਾਹਰ ਕੱਢਿਆ ਤੇ ਕਾਰ ਵਿੱਚੋਂ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।

ਤਿੰਨੇ ਨੌਜਵਾਨਾਂ ਦੀ ਹੋਈ ਮੌਤ: ਕਾਰ ਵਿੱਚੋਂ ਹੀ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਜਿਨ੍ਹਾਂ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਕੇ ਤਿੰਨੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ। ਮ੍ਰਿਤਕਾਂ ਦੀ ਪਛਾਣ ਹਰਪ੍ਰੀਤ ਸਿੰਘ, ਰਿੰਪੀ ਅਤੇ ਗੋਪੀ ਵਜੋਂ ਹੋਈ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਮੀਂਹ ਰੁਕਣ ਤੋਂ ਬਾਅਦ ਬਚਾਅ ਮੁਹਿੰਮ ਦੌਰਾਨ ਝਾਮਪੁਰ ਕਾਰ 'ਚੋਂ ਤਿੰਨਾਂ ਦੀਆਂ ਲਾਸ਼ਾਂ ਤੇ ਕਾਰ ਬਰਾਮਦ ਹੋਈ ਹੈ।

ਘਰੋਂ ਦਾਦੀ ਘਰ ਗਏ ਸਨ ਮ੍ਰਿਤਕ: ਪਿੰਡ ਭਾਗੋ ਮਾਜਰਾ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੇ ਐਤਵਾਰ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦੇ ਚਾਚੇ ਦਾ ਲੜਕਾ ਹਰਪ੍ਰੀਤ ਸਿੰਘ ਆਪਣੇ ਦੋਸਤ ਰਿੰਪੀ ਦੀ ਕਾਰ 'ਚ ਮੁੱਲਾਪੁਰ ਗਿਆ ਸੀ। ਉਹ ਆਪਣੀ ਦਾਦੀ ਦੇ ਘਰ ਗਿਆ ਸੀ, ਪਰ ਸ਼ਾਮ ਕਰੀਬ 6 ਵਜੇ ਤੋਂ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਜਿਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪਿੰਡ ਝਾਮਪੁਰ ਦੀ ਔਰਤ ਨੇ ਕਾਰ ਨਦੀ ਵਿੱਚ ਵਹਿੰਦੀ ਵੇਖੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

3 ਦਿਨਾਂ ਤੋਂ ਲਾਪਤਾ ਸਨ ਮ੍ਰਿਤਕ: ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕਾਰ ਨੂੰ ਨਦੀ 'ਚੋਂ ਬਾਹਰ ਕੱਢਿਆ। ਤਿੰਨਾਂ ਦੀਆਂ ਲਾਸ਼ਾਂ ਇਸ ਕਾਰ ਵਿੱਚੋਂ ਮਿਲੀਆਂ ਹਨ। ਤਿੰਨਾਂ ਨੌਜਵਾਨਾਂ ਦੇ ਰਿਸ਼ਤੇਦਾਰਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ, ਪਰ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਸੀ। ਮੰਗਲਵਾਰ 11 ਜੁਲਾਈ ਨੂੰ ਇਸ ਦੀ ਕਾਰ ਅਤੇ ਲਾਸ਼ ਦੋਵੇਂ ਮਿਲੀਆਂ ਸਨ। ਪੰਜਾਬ ਪੁਲਿਸ ਅਨੁਸਾਰ ਤਿੰਨੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ 'ਚ ਹੀ ਲੱਗੇਗਾ। ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.