ETV Bharat / bharat

ਪੱਛਮੀ ਬੰਗਾਲ 'ਚ ਅਸਮਾਨ ਤੋਂ ਡਿੱਗੀ ਆਫ਼ਤ, ਅਸਮਾਨੀ ਬਿਜਲੀ ਡਿੱਗਣ ਕਾਰਨ 12 ਲੋਕਾਂ ਦੀ ਮੌਤ - Lightning Strikes In Malda

author img

By ETV Bharat Punjabi Team

Published : May 16, 2024, 9:11 PM IST

Lightning Strikes in Malda: ਮਾਲਦਾ ਜ਼ਿਲ੍ਹੇ ਵਿੱਚ ਬਿਜਲੀ ਡਿੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਇੱਕ ਵਿਅਕਤੀ ਨੇ ਦੱਸਿਆ ਕਿ ਉਹ ਖੇਤ ਵਿੱਚ ਝੋਨੇ ਦੀ ਕਟਾਈ ਕਰ ਰਹੇ ਸਨ। ਇਸ ਦੇ ਨਾਲ ਹੀ ਤੇਜ਼ ਹਨੇਰੀ ਦੇ ਨਾਲ ਬਾਰਿਸ਼ ਸ਼ੁਰੂ ਹੋ ਗਈ ਅਤੇ ਕਈ ਲੋਕ ਦਰਖਤ ਦੇ ਹੇਠਾਂ ਬੈਠ ਗਏ। ਇਸ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਫਿਲਹਾਲ ਮੌਤਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ।

Lightning Strikes in Malda
Lightning Strikes in Malda (ETV BHARAT+CANVA)

ਪੱਛਮੀ ਬੰਗਾਲ/ਮਾਲਦਾ: ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਅਸਮਾਨ ਤੋਂ ਬਿਜਲੀ ਡਿੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਇਸ ਕੁਦਰਤੀ ਆਫ਼ਤ ਕਾਰਨ ਕਈ ਹੋਰ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਅਦ ਦੁਪਹਿਰ ਜ਼ਿਲ੍ਹੇ ਵਿੱਚ ਤੇਜ਼ ਹਨੇਰੀ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਅਚਾਨਕ ਮੌਸਮ ਬਦਲ ਜਾਣ 'ਤੇ ਕਈ ਲੋਕ ਆਪਣੇ ਘਰਾਂ ਤੋਂ ਬਾਹਰ ਕੰਮ ਕਰ ਰਹੇ ਸਨ। ਤੇਜ਼ ਹਨੇਰੀ ਦੌਰਾਨ ਕਈ ਲੋਕ ਅੰਬ ਦੇ ਬਾਗਾਂ ਵਿੱਚ ਅੰਬ ਤੋੜ ਰਹੇ ਸਨ। ਇਸ ਦੌਰਾਨ ਜ਼ਿਲ੍ਹੇ ਦੇ ਕਈ ਇਲਾਕਿਆਂ 'ਚ ਅਚਾਨਕ ਆਈ ਤਬਾਹੀ ਨੇ ਕਈ ਲੋਕਾਂ ਦੀ ਜਾਨ ਲੈ ਲਈ। ਇਸ ਤੋਂ ਪਹਿਲਾਂ ਖ਼ਬਰ ਮਿਲੀ ਸੀ ਕਿ ਬਿਜਲੀ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਬਾਅਦ ਵਿੱਚ ਕੁੱਲ 12 ਮੌਤਾਂ ਦੀ ਸੂਚਨਾ ਮਿਲੀ।

ਬਿਜਲੀ ਡਿੱਗਣ ਕਾਰਨ 12 ਲੋਕਾਂ ਦੀ ਮੌਤ: ਇਸ ਸਬੰਧੀ ਜਾਣਕਾਰੀ ਮੁਤਾਬਕ ਪੁਰਾਣਾ ਮਾਲਦਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 40 ਸਾਲਾ ਚੰਦਨ ਸਾਹਨੀ, 16 ਸਾਲਾ ਰਾਜ ਮਿਰਧਾ ਅਤੇ 21 ਸਾਲਾ ਮਨੋਜੀਤ ਮੰਡਲ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਗਜ਼ੋਲ ਦੇ ਅਦੀਨਾ 'ਚ ਅਸਿਤ ਸਾਹਾ (19) ਨਾਂ ਦੇ 11ਵੀਂ ਜਮਾਤ ਦੇ ਵਿਦਿਆਰਥੀ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਇੰਗਲਿਸ਼ ਬਾਜ਼ਾਰ ਦੇ ਸ਼ੋਭਾਨਗਰ ਗ੍ਰਾਮ ਪੰਚਾਇਤ ਦੇ ਪੰਕਜ ਮੰਡਲ (28) ਅਤੇ ਸ਼ਵੇਤਾਰਾ ਬੀਬੀ (39) ਦੀ ਵੀ ਮੌਤ ਹੋ ਗਈ ਹੈ। ਬਾਅਦ ਵਿੱਚ 7 ​​ਹੋਰ ਲੋਕਾਂ ਦੀ ਮੌਤ ਦੀ ਖ਼ਬਰ ਆਈ।

ਮੀਂਹ ਤੋਂ ਬਚਣ ਲਈ ਦਰੱਖਤ ਹੇਠਾਂ ਬੈਠ ਗਏ ਸੀ ਲੋਕ: ਅਸਮਾਨੀ ਬਿਜਲੀ ਡਿੱਗਣ ਦੀ ਘਟਨਾ ਸਬੰਧੀ ਸਥਾਨਕ ਨੌਜਵਾਨ ਮਨਜੀਤ ਮੰਡਲ ਨੇ ਦੱਸਿਆ ਕਿ ਉਹ ਖੇਤ ਵਿੱਚ ਝੋਨੇ ਦੀ ਕਟਾਈ ਕਰ ਰਹੇ ਸਨ। ਹਾਲਾਂਕਿ, ਭਾਰੀ ਮੀਂਹ ਕਾਰਨ ਅੱਗੇ ਝੋਨੇ ਦੀ ਕਟਾਈ ਰੁਕ ਗਈ। ਜਿਸ ਤੋਂ ਬਾਅਦ ਕੁਝ ਲੋਕ ਮੀਂਹ ਤੋਂ ਬਚਣ ਲਈ ਦਰੱਖਤ ਹੇਠਾਂ ਬੈਠ ਗਏ। ਇਸ ਦੌਰਾਨ ਅਸਮਾਨ ਤੋਂ ਬਿਜਲੀ ਡਿੱਗਣ ਕਾਰਨ ਕਈਆਂ ਦੀ ਮੌਤ ਹੋ ਗਈ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਨਿਤਿਨ ਸਿੰਘਾਨੀਆ ਨੇ ਕਿਹਾ ਕਿ ਬਿਜਲੀ ਡਿੱਗਣ ਤੋਂ ਬਾਅਦ ਹਰ ਬਲਾਕ ਵਿੱਚ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਬਿਜਲੀ ਡਿੱਗਣ ਕਾਰਨ ਕਿੰਨੇ ਲੋਕਾਂ ਦੀ ਮੌਤ ਹੋ ਗਈ, ਇਸ ਬਾਰੇ ਸਹੀ ਅੰਕੜੇ ਦੇਣ ਤੋਂ ਅਸਮਰੱਥਾ ਪ੍ਰਗਟਾਈ। ਇਹ ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਸਨ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.