ਪੰਜਾਬ

punjab

ਨੇਤਰਹੀਣ ਬੱਚਿਆਂ ਨੇ ਸਕੂਲ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਡੀਸੀ ਨੂੰ ਦਿੱਤਾ ਮੰਗ ਪੱਤਰ

By

Published : Dec 6, 2022, 6:36 PM IST

problems in the blind school Habowal
problems in the blind school Habowal

ਨੇਤਰਹੀਣ ਬੱਚਿਆਂ ਦਾ ਸਕੂਲ 'ਚ ਮਿਲਣ ਵਾਲਾ ਖਾਣਾ ਸਹੀ ਨਾ ਹੋਣ ਦਾ ਦੋਸ਼ ਲਗਾਉਦਿਆਂ ਅਤੇ ਸਕੂਲ ਵਿੱਚ ਹੋਰ ਸਹੂਲਤਾਂ ਦੀ ਕਮੀ ਸਬੰਧੀ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।

ਲੁਧਿਆਣਾ:ਬੀ.ਆਰ.ਡੀ.ਸੀ ਬਲਾਇੰਡ ਸਕੂਲ ਹੈਬੋਵਾਲ ਲੁਧਿਆਣਾ ਦੀ ਸਕੂਲ ਮੈਨੇਜਮੈਂਟ ਕਮੇਟੀ ਦੇ ਖਿਲਾਫ ਅੱਜ ਬਲਾਈਂਡ ਬੱਚਿਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਮੰਗ ਪੱਤਰ ਦਿੱਤਾ। ਜਿੱਥੇ ਉਨ੍ਹਾਂ ਨੇ ਮੰਗ ਪੱਤਰ ਦਿੱਤਾ ਤਾਂ ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਕੂਲ 'ਚ ਨਾ ਤਾਂ ਵਧੀਆ ਖਾਣਾ ਮਿਲ ਰਿਹਾ ਹੈ ਅਤੇ ਨਾ ਹੀ ਖੇਡਣ ਲਈ ਮੈਦਾਨ ਠੀਕ ਕਰਵਾਇਆ ਹੈ।

ਖਾਣੇ ਵਿਚ ਕੀੜੇ-ਮਕੌੜੇ: ਉਨ੍ਹਾਂ ਕਿਹਾ ਕਿ ਕਈ ਵਾਰ ਖਾਣੇ ਵਿਚ ਕੀੜੇ-ਮਕੌੜੇ ਦੇਖੇ ਹਨ ਅਤੇ ਇਸ ਸਬੰਧੀ ਸਬੰਧਤ ਕਮੇਟੀ ਨੂੰ ਵੀ ਦੱਸਿਆ ਗਿਆ ਹੈ ਪਰ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ ਅਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਇਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਦਸਣ ਲਈ ਪਹੁੰਚੇ ਹਨ।

problems in the blind school Habowal

ਸਕੂਲ ਦੀ ਪ੍ਰਬੰਧਕੀ ਕਮੇਟੀ ਦਾ ਮਾੜਾ ਵਤੀਰਾ:ਇਸ ਦੌਰਾਨ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮਾੜੇ ਵਤੀਰੇ ਚੰਗਾ ਖਾਣਾ ਨਾ ਮਿਲਣ ਅਤੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਨਾ ਕਰਨ ਦੀ ਸ਼ਿਕਾਇਤ ਕਰਨ ਆਏ ਬੱਚਿਆਂ ਨੇ ਜਿੱਥੇ ਪ੍ਰਬੰਧਕਾਂ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਖਾਣੇ ਵਿੱਚ ਕਈ ਵਾਰ ਕੀੜੇ ਪਾਏ ਗਏ ਹਨ। ਇਸ ਸਬੰਧੀ ਉਹ ਕਈ ਵਾਰ ਸਕੂਲ ਕਮੇਟੀ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਸਕੀ ਇਸ ਦੌਰਾਨ ਉਨ੍ਹਾਂ ਚੰਗੇ ਖਾਣੇ ਅਤੇ ਸਹੂਲਤਾਂ ਦੇਣ ਦੀ ਗੱਲ ਕਹੀ।

ਏ.ਡੀ.ਸੀ ਵੱਲੋ ਕਾਰਵਾਈ ਦਾ ਭਰੋਸਾ: ਇਸ ਸਬੰਧੀ ਜਦੋਂ ਏ.ਡੀ.ਸੀ ਰਾਹੁਲ ਚਾਬਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੱਚਿਆਂ ਦੀ ਸ਼ਿਕਾਇਤ ਮਿਲੀ ਹੈ, ਜਿਸ ਦੇ ਆਧਾਰ 'ਤੇ ਉਹ ਕਾਰਵਾਈ ਕਰਨਗੇ| ਉਨ੍ਹਾਂ ਕਿਹਾ ਕਿ ਸਕੂਲ ਵਿੱਚ ਇਸ ਸਬੰਧੀ ਚੈਕਿੰਗ ਵੀ ਕਰਵਾਈ ਜਾਵੇਗੀ ਉਨ੍ਹਾਂ ਕਿਹਾ ਕਿ ਅਜਿਹੇ ਸਪੈਸ਼ਲ ਬੱਚਿਆਂ ਨੂੰ ਸਹੂਲਤਾਂ ਦੇਣਾ ਉਨ੍ਹਾਂ ਦਾ ਫਰਜ ਹੈ ਜਿਸ ਨੂੰ ਉਹ ਜਰੂਰ ਨਿਭਾਉਣਗੇ।

ਇਹ ਵੀ ਪੜ੍ਹੋ:-ਬਠਿੰਡਾ ਚੰਡੀਗੜ੍ਹ ਹਾਈਵੇ 'ਤੇ ਧੁੰਦ ਕਾਰਨ ਸੜਕੀ ਹਾਦਸਾ, 8 ਗੱਡੀਆਂ ਆਪਸ ਵਿੱਚ ਟਕਰਾਈਆਂ

ABOUT THE AUTHOR

...view details