ETV Bharat / state

ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੇ ਵਿਰੋਧ ਦੌਰਾਨ ਮਾਹੌਲ ਬਣਿਆ ਤਣਾਅਪੂਰਨ, ਤਾਇਨਾਤ ਹੋਈ ਭਾਰੀ ਸੁਰੱਖਿਆ ਫੋਰਸ - Farmers protested Hans Raj Hans

author img

By ETV Bharat Punjabi Team

Published : May 16, 2024, 8:04 PM IST

Farmers protested Hans Raj Hans : ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ, ਫਰੀਦਕੋਟ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਹੰਸ ਰਾਜ ਹੰਸ ਕਿਸਾਨਾਂ ਨੇ ਵਿਰੋਧ ਕੀਤਾ ਹੈ।

Farmers protested Hans Raj Hans
ਕਿਸਾਨਾਂ ਵੱਲੋਂ ਹੰਸ ਰਾਜ ਹੰਸ ਦਾ ਜ਼ਬਰਦਸਤ ਵਿਰੋਧ (ETV Bharat Moga)

ਕਿਸਾਨਾਂ ਵੱਲੋਂ ਹੰਸ ਰਾਜ ਹੰਸ ਦਾ ਜ਼ਬਰਦਸਤ ਵਿਰੋਧ (ETV Bharat Moga)


ਮੋਗਾ : ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੇ ਦਿਨ ਨਜ਼ਦੀਕ ਆ ਰਹੇ ਹਨ, ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣਾ ਚੋਰ ਪ੍ਰਚਾਰ ਵੀ ਤੇਜ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਜੇ ਗੱਲ ਕੀਤੀ ਜਾਵੇ ਤਾਂ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ।

ਅੱਜ ਹਲਕਾ ਫਰੀਦਕੋਟ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਹੰਸਰਾਜ ਹੰਸ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਿਸਾਨਾਂ ਮਜ਼ਦੂਰਾਂ ਵੱਲੋਂ ਵੀ ਹੰਸ ਰਾਜ ਹੰਸ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਭਾਰੀ ਸੁਰੱਖਿਆ ਫੋਰਸ ਦੇ ਨਾਲ ਹੰਸ ਰਾਜ ਹੰਸ ਪਿੰਡਾਂ ਦੇ ਵਿੱਚ ਭਾਜਪਾ ਦੇ ਲਈ ਵੋਟਾਂ ਮੰਗ ਰਹੇ ਹਨ ਪਰ ਕਿਸਾਨਾਂ ਵੱਲੋਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ। ਭਾਰੀ ਸੁਰੱਖਿਆ ਫੋਰਸ ਦੇ ਨਾਲ ਹੰਸ ਰਾਜ ਹੰਸ ਪਿੰਡਾਂ ਵਿੱਚ ਜਾ ਕੇ ਆਪਣੇ ਅਤੇ ਸੈਂਟਰ ਦੀ ਮੋਦੀ ਸਰਕਾਰ ਲਈ ਵੋਟਾਂ ਮੰਗ ਰਹੇ ਹਨ।

ਹੰਸ ਰਾਜ ਹੰਸ ਵਾਪਸ ਜਾਓ' : ਇੱਕ ਪਾਸੇ ਹੰਸਰਾਜ ਹੰਸ ਹੱਥ ਦੇ ਵਿੱਚ ਕਮਲ ਦਾ ਫੁੱਲ ਫੜ ਕੇ ਲੋਕਾਂ ਨੂੰ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਸਨ ਅਤੇ ਦੂਜੇ ਪਾਸੇ ਕਿਸਾਨਾਂ ਵੱਲੋਂ 'ਹੰਸ ਰਾਜ ਹੰਸ ਵਾਪਸ ਜਾਓ' ਦੇ ਨਾਅਰੇ ਲੱਗਦੇ ਰਹੇ। ਭਾਰੀ ਸੁਰੱਖਿਆ ਫੋਰਸ ਹੋਣ ਦੇ ਬਾਵਜੂਦ ਮਾਹੌਲ ਤਨਾਪੂਰਨ ਬਣਿਆ ਰਿਹਾ। ਕਿਸਾਨਾਂ ਵੱਲੋਂ ਵਿਰੋਧ ਦੇ ਨਾਅਰੇ ਲਗਾਏ ਜਾ ਰਹੇ ਹਨ ਪਰ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਆਪਣਾ ਚੋਣ ਪ੍ਰਚਾਰ ਕਰਦੇ ਰਹੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.