ਪੰਜਾਬ

punjab

ਕੁਸ਼ਤੀ ਦਾ ਨੈਸ਼ਨਲ ਚੈਂਪੀਅਨ ਰਹਿ ਚੁੱਕਾ ਖਿਡਾਰੀ ਰਾਵਣ ਦੇ ਪੁਤਲੇ ਬਣਾਉਣ ਲਈ ਮਜਬੂਰ, ਪੁੱਤਰ ਨੂੰ ਵੀ ਖੇਡ ਤੋਂ ਕੀਤਾ ਪਾਸੇ

By

Published : Sep 29, 2022, 6:28 PM IST

Updated : Sep 29, 2022, 8:46 PM IST

national champion of wrestling in Jalandhar

ਜਲੰਧਰ ਦੇ ਜੇਲ੍ਹ ਚੌਕ ਨੇੜੇ ਸੜਕ ਦੇ ਕੰਢੇ ਬੈਠ ਕੇ ਇਕਕ ਬਜ਼ੁਰਗ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਬਣਾ ਰਿਹਾ ਹੈ। ਇਹ ਬਜ਼ੁਰਗ ਕਦੇ ਆਪਣੇ ਸਮੇਂ 'ਚ ਨੈਸ਼ਨਲ ਪੱਧਰ 'ਤੇ ਕੁਸ਼ਤੀ ਦੇ ਖਿਡਾਰੀ ਰਹਿ ਚੁੱਕੇ ਹਨ, ਪਰ ਸਰਕਾਰ ਵੱਲੋਂ ਬਾਂਹ ਨਾ ਫੜ੍ਹੇ ਜਾਣ ਕਾਰਨ ਅੱਜ ਆਪਣੇ ਮੈਡਲਾਂ ਨੂੰ ਇੱਕਠਾ ਕਰ ਲਿਫਾਫੇ 'ਚ ਪਾ ਕੇ ਸਾਈਡ ਕਰ ਦਿੱਤਾ ਹੈ ਅਤੇ ਛੋਟੇ ਮੋਟੇ ਕੰਮ ਕਰ ਕੇ ਗੁਜ਼ਾਰਾ ਕਰ ਰਹੇ ਹਨ। ਜਾਣੋ ਆਖ਼ਰ ਉਨ੍ਹਾਂ ਅਜਿਹਾ ਕੀ ਬੀਤ ਗਿਆ ਕਿ ਅੱਜ ਆਪਣੇ ਬੱਚਿਆਂ ਨੂੰ ਵੀ ਖੇਡ ਤੋਂ ਦੂਰ ਕਰ ਦਿੱਤਾ ਹੈ।

ਜਲੰਧਰ: ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਪਰ ਇਸ ਦੇ ਨਾਲ ਨਾਲ ਪੰਜਾਬੀਆਂ ਨੂੰ ਖੇਡਾਂ ਲਈ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ। ਪੰਜਾਬ ਦੀਆਂ ਖੇਡਾਂ ਵਿੱਚ ਕੁਸ਼ਤੀ, ਕਬੱਡੀ ਤੇ ਹਾਕੀ ਮੁੱਖ ਖੇਡਾਂ ਹਨ, ਜਿੱਥੇ ਅੱਜ ਇਨ੍ਹਾਂ ਖੇਡਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੱਕ ਖਿਡਾਰੀ ਮੱਲਾਂ ਮਾਰ ਚੁੱਕੇ ਹਨ। ਉਥੇ ਇਨ੍ਹਾਂ ਦੇ ਕਈ ਖਿਡਾਰੀ ਏਸੇ ਹਨ, ਜੋ ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਐਸੇ ਹੀ ਇੱਕ ਕੁਸ਼ਤੀ ਦੇ ਖਿਡਾਰੀ ਨੇ ਸੰਜੀਵਨ ਲਾਲ, ਜੋ ਅੱਜ ਦੁਸਹਿਰੇ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾ ਕੇ ਆਪਣੇ ਘਰ ਦਾ (national champion making ravan) ਗੁਜ਼ਾਰਾ ਚਲਾ ਰਹੇ ਹਨ।



ਕੁਸ਼ਤੀ ਵਿੱਚ ਨੈਸ਼ਨਲ ਚੈਂਪੀਅਨ ਸੰਜੀਵਨ ਲਾਲ :ਜਲੰਧਰ ਦੇ ਜੇਲ੍ਹ ਚੌਕ ਨੇੜੇ ਸੜਕ ਦੇ ਕਿਨਾਰੇ ਬੈਠੇ ਇੱਕ ਬਜ਼ੁਰਗ ਦੁਸਹਿਰੇ ਲਈ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਉਂਦੇ ਹੋਏ ਨਜ਼ਰ ਆਉਂਦੇ ਹਨ। ਆਪਣੇ ਹੱਥਾਂ ਨਾਲ ਬਾਂਸ ਦੀਆਂ ਤੀਲੀਆਂ ਨਾਲ ਜੋੜ ਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਅੰਗਾਂ ਦੇ ਹਿੱਸੇ ਬਣਾਉਣ ਵਾਲੇ ਇਸ ਬਜ਼ੁਰਗ ਦੇ ਹੱਥ ਕਦੀ ਕੁਸ਼ਤੀ ਵਿੱਚ ਆਪਣੇ ਸਾਹਮਣੇ ਵਾਲੇ ਨੂੰ ਪਟਕਣੀ ਦੇਣ ਵਿੱਚ ਮਾਹਿਰ ਸੀ। ਸੰਜੀਵਨ ਲਾਲ ਕਿਸੇ ਸਮੇਂ ਕੁਸ਼ਤੀ ਵਿੱਚ ਨੈਸ਼ਨਲ ਚੈਂਪੀਅਨ ਰਹਿ ਚੁੱਕੇ ਹਨ।



ਇੰਨਾਂ ਹੀ ਨਹੀਂ, ਇਸ ਤੋਂ ਇਲਾਵਾ ਪੰਜਾਬ ਅਤੇ ਨੈਸ਼ਨਲ ਪੱਧਰ ਦੇ ਕਈ ਕੁਸ਼ਤੀ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਚੁੱਕੇ ਹਨ, ਅਤੇ ਮੈਡਲ ਤੱਕ ਜਿੱਤ ਚੁੱਕੇ ਹਨ। ਸੰਜੀਵਨ ਲਾਲ ਕੁਸ਼ਤੀ ਵਿੱਚ ਏਸ਼ੀਆ ਖੇਡਾਂ ਵਿੱਚ ਵੀ ਹਿੱਸਾ ਲੈ ਚੁੱਕੇ ਹਨ। ਜਦ ਉਨ੍ਹਾਂ ਦੇ ਘਰ ਕੋਈ ਜਾ ਕੇ ਉਨ੍ਹਾਂ ਨੂੰ ਆਪਣੇ ਸਰਟੀਫਿਕੇਟ ਦਿਖਾਉਣ ਲਈ ਕਹਿੰਦਾ ਹੈ, ਤਾਂ ਉਹ ਲਿਫਾਫੇ ਵਿਚੋਂ ਕੱਢ ਕੇ ਉਸ ਅੱਗੇ ਸਰਟੀਫਿਕੇਟਾਂ ਦੇ ਢੇਰ ਲਗਾ ਦਿੰਦੇ ਹਨ। ਜ਼ਿੰਦਗੀ ਵਿੱਚ ਖੇਡਾਂ ਅੰਦਰ ਆਪਣਾ ਕਰੀਅਰ ਬਣਾਉਣ ਵਾਲੇ ਇਸ ਬਜ਼ੁਰਗ ਕੋਲ ਜਿੰਨੇ ਵੀ ਖੇਡਾਂ ਦੇ ਸਰਟੀਫਿਕੇਟ ਪਏ ਹਨ, ਅੱਜ ਉਸ ਤੋਂ ਜ਼ਿਆਦਾ ਦਿਲ ਵਿੱਚ ਖੇਡਾਂ ਪ੍ਰਤੀ ਮਲਾਲ ਹੈ।





ਕੁਸ਼ਤੀ ਦਾ ਨੈਸ਼ਨਲ ਚੈਂਪੀਅਨ ਰਹਿ ਚੁੱਕਾ ਖਿਡਾਰੀ ਰਾਵਣ ਦੇ ਪੁਤਲੇ ਬਣਾਉਣ ਲਈ ਮਜਬੂਰ, ਪੁੱਤਰ ਨੂੰ ਵੀ ਖੇਡ ਤੋਂ ਕੀਤਾ ਪਾਸੇ






ਛੋਟੇ ਮੋਟੇ ਕੰਮ ਘਰ ਕੇ ਚਲਾ ਰਹੇ ਘਰ ਦਾ ਗੁਜ਼ਾਰਾ :
ਸੰਜੀਵਨ ਰਾਮ ਦੱਸਦੇ ਨੇ ਕਿ ਆਪਣੀ ਜਵਾਨੀ ਵੇਲੇ ਉਹ ਕਈ ਵਾਰ ਪੰਜਾਬ ਦਾ ਨਾਮ ਦੇਸ਼ ਵਿੱਚ ਰੌਸ਼ਨ ਕਰ ਚੁੱਕੇ ਹਨ, ਪਰ ਅੱਜ ਹਾਲਾਤ ਇਹ ਹੈ ਕਿ ਉਨ੍ਹਾਂ ਨੂੰ ਧਾਰਮਿਕ ਸਮਾਗਮ ਦੌਰਾਨ ਗਲੀਆਂ ਵਿੱਚ ਰੰਗ ਬਿਰੰਗੀਆਂ ਝੰਡੀਆਂ ਲਗਾ ਕੇ , ਬੈਤ ਦੀਆਂ ਛੋਟੀਆਂ ਕੁਰਸੀਆਂ ਬਣਾ ਕੇ ਅਤੇ ਦਸਹਿਰੇ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾ ਕੇ ਘਰ ਦਾ ਗੁਜ਼ਾਰਾ ਕਰਨਾ ਪੈ ਰਿਹਾ ਹੈ।




ਸਰਕਾਰਾਂ ਨਹੀਂ ਦਿੰਦੀਆਂ ਖਿਡਾਰੀਆਂ ਦਾ ਸਾਥ : ਸੰਜੀਵਨ ਰਾਮ ਮੁਤਾਬਕ ਪੰਜਾਬ ਵਿੱਚ ਬਹੁਤ ਸਾਰੇ ਖਿਡਾਰੀ ਐਸੇ ਨੇ ਜੋ ਖੇਡਾਂ ਵਿੱਚ ਬਹੁਤ ਅੱਗੇ ਤੱਕ ਜਾ ਸਕਦੇ ਸੀ, ਪਰ ਪੰਜਾਬ ਵਿੱਚ ਸਰਕਾਰਾਂ ਵੱਲੋਂ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਗਿਆ। ਉਨ੍ਹਾਂ ਮੁਤਾਬਕ ਉਹ ਖ਼ੁਦ ਸਰਕਾਰ ਦੀ ਇਸ ਨਜ਼ਰਅੰਦਾਜ਼ੀ ਦਾ ਸ਼ਿਕਾਰ ਹਨ। ਸੰਜੀਵਨ ਰਾਮ ਦਾ ਕਹਿਣਾ ਹੈ ਕਿ ਜਦੋਂ ਉਹ ਜਵਾਨੀ ਵੇਲੇ ਮੈਡਲ ਜਿੱਤ ਕੇ ਘਰ ਆਉਂਦੇ ਸੀ, ਤਾਂ ਹਰ ਵਾਰ ਇੱਕ ਉਮੀਦ ਹੁੰਦੀ ਸੀ ਕਿ ਸ਼ਾਇਦ ਸਰਕਾਰ ਅੱਗੇ ਵਧਣ ਲਈ ਉਨ੍ਹਾਂ ਦੀ ਮਦਦ ਕਰੇਗੀ। ਪਰ, ਇੱਕ ਆਮ ਘਰ ਦੇ ਬੱਚੇ ਹੋਣ ਕਰਕੇ ਕਿਸੇ ਨੇ ਉਨ੍ਹਾਂ ਦੀ ਕੋਈ ਮੱਦਦ ਨਹੀਂ ਕੀਤੀ। ਇਹੀ ਕਾਰਨ ਹੈ ਕਿ ਅੱਜ ਖੇਡਾਂ ਵਿੱਚ ਆਪਣਾ ਇੰਨਾ ਨਾਮ ਬਣਾਉਣ ਤੋਂ ਬਾਅਦ ਵੀ ਉਹ ਦਿਹਾੜੀਆਂ ਕਰਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ।




ਆਪਣੇ ਬੱਚੇ ਨੂੰ ਨਹੀਂ ਪਾਇਆ ਖੇਡਾਂ ਵਿੱਚ :ਸੰਜੀਵਨ ਰਾਮ ਮੁਤਾਬਕ ਉਨ੍ਹਾਂ ਦਾ ਇੱਕ ਬੇਟਾ ਹੈ, ਜੋ ਸ਼ੁਰੂ ਵਿਚ ਖੇਡਾਂ ਵਿੱਚ ਹਿੱਸਾ ਲੈਂਦਾ ਸੀ, ਪਰ ਬਾਅਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਖੇਡਾਂ ਵਿੱਚ ਕੁਝ ਨਹੀਂ ਰੱਖਿਆ। ਆਪਣਾ ਘਰ ਚਲਾਉਣ ਲਈ ਤੁਹਾਨੂੰ ਖੁਦ ਹੀ ਕੋਈ ਕੰਮ ਕਰਨਾ ਪਵੇਗਾ। ਸੰਜੀਵਨ ਰਾਮ ਉਸ ਮੁਤਾਬਿਕ ਉਹ ਖੁਦ ਇਸ ਦਰਦ ਨੂੰ ਭੁਗਤ ਚੁੱਕੇ ਹਨ ਅਤੇ ਉਹ ਨਹੀਂ ਚਾਹੁੰਦੇ ਸੀ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਬੱਚਾ ਵੀ ਇਸੇ ਰਸਤੇ ਤੋਂ ਗੁਜ਼ਰੇ।



ਸੰਜੀਵਨ ਰਾਮ ਵਰਗੇ ਬਹੁਤ ਸਾਰੇ ਅਜਿਹੇ ਖਿਡਾਰੀ, ਜੋ ਅੱਜ ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਪੱਤਰਕਾਰਾਂ ਕੋਲੋਂ ਸਿਰਫ਼ ਇਹੀ ਪੁੱਛਦੇ ਹਨ ਕਿ ਜੇ ਕੋਈ ਖਿਡਾਰੀ ਆਪਣੀ ਮਿਹਨਤ ਨਾਲ ਕੋਈ ਖਿਡਾਰੀ ਹਨ। ਕੋਈ ਖਿਡਾਰੀ ਆਪਣੀ ਮਿਹਨਤ ਨਾਲ ਸੂਬੇ ਦਾ ਨਾਮ ਰੌਸ਼ਨ ਕਰਦਾ ਹੈ। ਪੱਤਰਕਾਰਾਂ ਅੱਗੇ ਉਨ੍ਹਾਂ ਦੀ ਸਾਰ ਕਿਉਂ ਨਹੀਂ ਲੈਂਦੀਆਂ। ਜੇਕਰ ਸਰਕਾਰਾਂ ਪੈਸੇ ਖਿਡਾਰੀਆਂ ਨੂੰ ਸਹੀ ਸਮੇਂ 'ਤੇ ਸਹੀ ਪ੍ਰੋਤਸਾਹਨ ਅਤੇ ਸੁਵਿਧਾਵਾਂ ਦੇਣ ਤਾਂ ਸ਼ਾਇਦ ਦਿਹਾੜੀਆਂ ਦਾ ਕਦੀ ਇਹ ਹਾਲ ਨਾ ਹੋਵੇ।




ਇਹ ਵੀ ਪੜ੍ਹੋ:ਇਟਲੀ ਵਿੱਚ ਹੋਣ ਵਾਲੀ ਕਿੱਕ ਬਾਕਸਿੰਗ ਵਰਲਡ ਚੈਂਪੀਅਨਸ਼ਿਪ ਵਿੱਚ ਭਾਗ ਲਵੇਗੀ ਮੋਗਾ ਦੀ ਖੁਸ਼ਪ੍ਰੀਤ

Last Updated :Sep 29, 2022, 8:46 PM IST

ABOUT THE AUTHOR

...view details