ਇਟਲੀ ਵਿੱਚ ਹੋਣ ਵਾਲੀ ਕਿੱਕ ਬਾਕਸਿੰਗ ਵਰਲਡ ਚੈਂਪੀਅਨਸ਼ਿਪ ਵਿੱਚ ਭਾਗ ਲਵੇਗੀ ਮੋਗਾ ਦੀ ਖੁਸ਼ਪ੍ਰੀਤ

author img

By

Published : Sep 29, 2022, 3:05 PM IST

ਇਟਲੀ ਵਿੱਚ ਹੋਣ ਵਾਲੀ ਕਿੱਕ ਬਾਕਸਿੰਗ ਵਰਲਡ ਚੈਂਪੀਅਨਸ਼ਿਪ ਵਿੱਚ ਭਾਗ ਲਵੇਗੀ ਮੋਗਾ ਦੀ ਖੁਸ਼ਪ੍ਰੀਤ

ਮੋਗਾ ਦੇ ਪਿੰਡ ਰਣਸੀਹ ਖੁਰਦ ਦੀ ਖੁਸ਼ਪ੍ਰੀਤ ਕੌਰ ਇਟਲੀ 'ਚ ਹੋਣ ਵਾਲੀ ਕਿੱਕ ਬਾਕਸਿੰਗ ਵਰਲਡ ਚੈਂਪੀਅਨਸ਼ਿਪ 'ਚ ਵੀ ਭਾਗ ਲਵੇਗੀ। ਇਸ ਤੋਂ ਪਹਿਲਾਂ ਉਹ ਭਾਰਤ 'ਚ ਵੱਖ-ਵੱਖ ਮੁਕਾਬਲਿਆਂ 'ਚ ਕਈ ਤਗਮੇ ਜਿੱਤ ਚੁੱਕੀ ਹੈ।

ਮੋਗਾ: ਜ਼ਿਲ੍ਹੇ ਦੇ ਪਿੰਡ ਰਣਸੀਹ ਖੁਰਦ ਦੀ 17 ਸਾਲਾ ਧੀ ਖੁਸ਼ਪ੍ਰੀਤ ਕੌਰ ਇਟਲੀ ਵਿੱਚ 30 ਸਤੰਬਰ ਤੋਂ 9 ਅਕਤੂਬਰ ਤੱਕ ਹੋਣ ਵਾਲੀ ਹੋਣ ਵਰਲਡ ਚੈਂਪੀਅਨਸ਼ਿਪ 19 ਦੇ 50 ਕਿਲੋ ਗ੍ਰਾਮ ਵਜ਼ਨ ਵਰਗ ਦੇ ਮੁਕਾਬਲੇ ਵਿੱਚ ਧੁੰਮਾ ਪਾਏਗੀ। ਖੁਸ਼ਪ੍ਰੀਤ ਦੇ ਪਿਤਾ ਜਗਸੀਰ ਸਿੰਘ ਜੋ ਕਿ ਖੁਦ ਵੀ 1991 ਤੋਂ 1997 ਤੱਕ ਬਾਕਸਿੰਗ ਖੇਡਦਾ ਰਿਹਾ ਹੈ।

ਇਟਲੀ ਵਿੱਚ ਹੋਣ ਵਾਲੀ ਕਿੱਕ ਬਾਕਸਿੰਗ ਵਰਲਡ ਚੈਂਪੀਅਨਸ਼ਿਪ ਵਿੱਚ ਭਾਗ ਲਵੇਗੀ ਮੋਗਾ ਦੀ ਖੁਸ਼ਪ੍ਰੀਤ

ਖੁਸ਼ਪ੍ਰੀਤ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਆਰਥਿਕ ਤੰਗੀ ਕ‍ਰਨ ਕਿਸੇ ਸਰਕਾਰ ਪਾਸੋਂ ਕੋਈ ਵੀ ਸਹਾਇਤਾ ਨਾ ਮਿਲਣ ਕਰਕੇ ਉਸ ਦੀ ਖੇਡ ਅੱਧ ਵਿਚਕਾਰ ਹੀ ਛੁੱਟ ਗਈ ਸੀ ਪਰ ਉਨ੍ਹਾਂ ਉਸ ਸਮੇਂ ਫ਼ੈਸਲਾ ਕੀਤਾ ਸੀ ਕਿ ਉਹ ਆਪਣੀਆਂ ਤਿੰਨੋ ਧੀਆਂ ਦੀ ਅੰਤਰਰਾਸ਼ਟਰੀ ਪੱਧਰ ਤੱਕ ਪਹਿਚਾਣ ਬਣਾ ਕੇ ਰਹੇਗਾ, ਭਾਵੇਂ ਉਸ ਲਈ ਕਿੰਨੀ ਵੀ ਮਿਹਨਤ ਕਿਉਂ ਨਾ ਕਰਨੀ ਪਵੇ।

ਜਗਸੀਰ ਸਿੰਘ ਨੇ ਦੱਸਿਆ ਕਿ ਉਸ ਦੀ ਵੱਡੀ ਬੇਟੀ ਐਡਵੋਕੇਟ ਅਤੇ ਦੋਵੇ ਛੋਟੀਆਂ ਬੇਟੀਆਂ ਵਧੀਆ ਖਿਡਾਰਣਾਂ ਹਨ। ਉਨ੍ਹਾਂ ਦੱਸਿਆ ਕਿ ਮੇਰੀ ਛੋਟੀ ਬੇਟੀ ਖ਼ੁਸ਼ਪ੍ਰੀਤ ਕੌਰ ਜਿਸ ਨੇ ਅਠਾਈ ਗੋਲਡ ਮੈਡਲ ਇੰਡੀਆ ਦੇ ਕੋਨੇ ਕੋਨੇ ਤੋਂ ਜਿੱਤ ਕੇ ਲਿਆਂਦੇ ਹਨ। ਉੱਥੇ ਹੁਣ ਖੁਸ਼ਪ੍ਰੀਤ ਕੌਰ ਇਟਲੀ ਵਿੱਚ ਹੋਣ ਜਾ ਰਹੀ ਕਿੱਕ ਬਾਕਸਿੰਗ ਵਰਲਡ ਚੈਂਪੀਅਨਸ਼ਿਪ ਵਿੱਚ ਵੀ ਭਾਗ ਲਵੇਗੀ।

ਇਟਲੀ ਵਿੱਚ ਹੋਣ ਵਾਲੀ ਕਿੱਕ ਬਾਕਸਿੰਗ ਵਰਲਡ ਚੈਂਪੀਅਨਸ਼ਿਪ ਵਿੱਚ ਭਾਗ ਲਵੇਗੀ ਮੋਗਾ ਦੀ ਖੁਸ਼ਪ੍ਰੀਤ

ਇਸ ਮੌਕੇ ਜਗਸੀਰ ਸਿੰਘ ਨੇ ਭਰੇ ਮਨ ਨਾਲ ਸਰਕਾਰਾਂ 'ਤੇ ਵਰਦਿਆਂ ਕਿਹਾ ਕਿ ਸਾਡੀਆਂ ਸਰਕਾਰਾਂ ਚੰਗੇ ਖਿਡਾਰੀਆਂ ਨੂੰ ਉਪਰ ਚੁੱਕਣ ਵਿੱਚ ਕੋਈ ਸਹਾਇਤਾ ਪ੍ਰਦਾਨ ਨਹੀਂ ਕਰਦੀਆਂ, ਜਿਹੜੇ ਪਿੰਡਾਂ ਵਿਚੋਂ ਪੈਦਾ ਹੋਣ ਵਾਲੇ ਵਧੀਆ ਖਿਡਾਰੀ ਪੈਸੇ ਦੀ ਕਮੀ ਕਾਰਨ ਅੱਧ ਵਿਚਕਾਰੇ ਹੀ ਖੇਡ ਛੱਡ ਜਾਂਦੇ ਹਨ।

ਇਸ ਮੌਕੇ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਸਿਰ 'ਤੇ ਭਾਰ ਢੋ ਢੋ ਕੇ ਚੌਦਾਂ ਲੱਖ ਰੁਪਈਆ ਆਪਣੀਆਂ ਧੀਆਂ ਉੱਪਰ ਖ਼ਰਚ ਕਰਕੇ ਅੱਜ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪਹਿਚਾਣ ਬਣਾਉਣ ਵਿੱਚ ਦਿਨ ਰਾਤ ਮਿਹਨਤ ਕੀਤੀ ਹੈ, ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਕੋਈ ਹੌਸਲਾ ਅਫਜ਼ਾਈ ਤੱਕ ਨਹੀਂ ਕੀਤਾ। ਇਸ ਮੌਕੇ ਜਗਸੀਰ ਸਿੰਘ ਨੇ ਕਿਹਾ ਕਿ ਹੁਣ ਉਹ ਆਪਣੀ ਸਾਰੀ ਪੂੰਜੀ ਬੱਚਿਆਂ ਉੱਪਰ ਖਰਚ ਕਰ ਚੁੱਕੇ ਹਨ ਅਤੇ ਇਸ ਤੋਂ ਬਾਅਦ ਉਹ ਬੱਚਿਆਂ ਉੱਪਰ ਹੋਰ ਪੈਸਾ ਖਰਚ ਕਰਨ ਤੋਂ ਅਸਮਰੱਥ ਹਨ।

ਇਟਲੀ ਵਿੱਚ ਹੋਣ ਵਾਲੀ ਕਿੱਕ ਬਾਕਸਿੰਗ ਵਰਲਡ ਚੈਂਪੀਅਨਸ਼ਿਪ ਵਿੱਚ ਭਾਗ ਲਵੇਗੀ ਮੋਗਾ ਦੀ ਖੁਸ਼ਪ੍ਰੀਤ

ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਖੁਸ਼ਪ੍ਰੀਤ ਕੌਰ ਜਿਸ ਨੇ ਕੱਲ੍ਹ ਇਟਲੀ ਲਈ ਰਵਾਨਾ ਹੋਣਾ ਹੈ ਅਤੇ ਉਨ੍ਹਾਂ ਨੂੰ ਅੱਜ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਅਤੇ ਐੱਸ.ਐੱਸ.ਪੀ ਗੁਰਲੀਨ ਸਿੰਘ ਖੁਰਾਣਾ ਨੇ ਆਪਣੇ ਦਫ਼ਤਰ ਵਿੱਚ ਬੁਲਾ ਕੇ ਜਿੱਥੇ ਲੰਮਾ ਸਮਾਂ ਬੱਚੀ ਨਾਲ ਗੱਲਾਂ ਕੀਤੀਆਂ ਅਤੇ ਉਸ ਨੂੰ 50 ਹਜ਼ਾਰ ਰੁਪਏ ਸਪੋਰਟਸ ਕੋਟੇ ਚੋਂ ਦੇ ਕੇ ਬੱਚੀ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਅਫਸਰ ਸਾਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦੇ ਹਾਂ।

ਇਟਲੀ ਵਿੱਚ ਹੋਣ ਜਾ ਰਹੀ ਵਰਲਡ ਕੱਪ ਲਈ ਚੁਣੀ ਗਈ ਖ਼ੁਸ਼ਪ੍ਰੀਤ ਕੌਰ ਨੇ ਕਿਹਾ ਕਿ ਮੇਰੇ ਮਾਤਾ ਪਿਤਾ ਦੀ ਸਖ਼ਤ ਮਿਹਨਤ ਦੀ ਬਦੌਲਤ ਅੱਜ ਮੈਂ ਇਸ ਮੁਕਾਮ 'ਤੇ ਪੁੱਜੀ ਹਾਂ। ਉਸ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਮੈਂ ਇਟਲੀ ਵਿਚ ਹੋਣ ਜਾ ਰਹੀ ਕਿੱਕ ਬਾਕਸਿੰਗ ਵਰਲਡ ਚੈਂਪੀਅਨਸ਼ਿਪ ਵਿੱਚ ਵੀ ਗੋਲਡ ਮੈਡਲ ਜਿੱਤ ਕੇ ਜਿੱਥੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰਾਂਗੀ, ਉਥੇ ਭਾਰਤ ਉੱਤੇ ਅਤੇ ਜ਼ਿਲ੍ਹੇ ਦਾ ਨਾਂਅ ਵੀ ਪਹਿਲੀਆਂ ਕਤਾਰਾਂ ਵਿੱਚ ਆਏਗਾ।

ਇਸ ਮੌਕੇ 'ਤੇ ਖੁਸ਼ਪ੍ਰੀਤ ਕੌਰ ਨੇ ਕਿਹਾ ਕਿ ਚੰਗੇ ਖਿਡਾਰੀਆਂ ਕੋਲ ਪੈਸੇ ਦੀ ਤੰਗੀ ਕਾਰਨ ਖੇਡ ਅੱਧ ਵਿਚਕਾਰੇ ਛੁੱਟ ਜਾਂਦੀ ਹੈ ਪਰ ਸਰਕਾਰਾਂ ਵੱਲੋਂ ਅਜਿਹੇ ਖਿਡਾਰੀਆਂ ਦੀ ਕੋਈ ਮੱਦਦ ਨਹੀਂ ਕੀਤੀ ਜਾਂਦੀ। ਖੁਸ਼ਪ੍ਰੀਤ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਮੇਰੇ ਬਾਪ ਨੇ ਆਪਣੇ ਸਿਰਾਂ 'ਤੇ ਭਾਰ ਢੋ ਢੋ ਕੇ ਮੇਰੀ ਖੇਡ ਨੂੰ ਜ਼ਾਰੀ ਰੱਖਣ ਲਈ ਦਿਨ ਰਾਤ ਮਿਹਨਤ ਕੀਤੀ।

ਇਸ ਮੌਕੇ ਖੁਸ਼ਪ੍ਰੀਤ ਕੌਰ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਅਤੇ ਐੱਸਐੱਸਪੀ ਗੁਰਲੀਨ ਸਿੰਘ ਖੁਰਾਣਾ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਜੋ ਉਨ੍ਹਾਂ ਨੇ ਮੇਰਾ ਮਾਣ ਸਨਮਾਨ ਅਤੇ ਮੇਰੀ ਚੰਗੀ ਗੇਮ ਲਈ ਦੁਆਵਾਂ ਕੀਤੀਆਂ ਹਨ ਮੈਂ ਉਸ ਦਾ ਗੋਲਡ ਮੈਡਲ ਜਿੱਤਕੇ ਜ਼ਰੂਰ ਕਰਜ਼ ਮੋੜਾਂਗੀ।ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਮਿਲੀ ਹੱਲਾਸ਼ੇਰੀ ਨਾਲ ਖੁਸ਼ਪ੍ਰੀਤ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹੋ ਗਏ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਖੁਸ਼ਪ੍ਰੀਤ ਨੂੰ ਵਿਸ਼ਵ ਪੱਧਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਇਹ ਖਿਡਾਰਣ ਹੋਰਨਾਂ ਖਿਡਾਰਣਾਂ ਲਈ ਵੀ ਪ੍ਰੇਰਨਾਸ੍ਰੋਤ ਬਣੇਗੀ। ਉਹਨਾਂ ਤੁਰੰਤ ਖੁਸ਼ਪ੍ਰੀਤ ਨੂੰ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਖਾਤੇ ਵਿੱਚੋਂ 50 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਦਾਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਉਸਦੀ ਹਰ ਸੰਭਵ ਮਦਦ ਕੀਤੀ ਜਾਏਗੀ।

ਇਹ ਵੀ ਪੜ੍ਹੋ: '42 ਗੱਡੀਆਂ ਦੇ ਕਾਫ਼ਿਲੇ ਨਾਲ CM ਭਗਵੰਤ ਮਾਨ ਬਣੇ VVIP , ਅਮਰਿੰਦਰ ਸਿੰਘ ਅਤੇ ਬਾਦਲ ਨੂੰ ਛੱਡਿਆ ਪਿੱਛੇ'

ETV Bharat Logo

Copyright © 2024 Ushodaya Enterprises Pvt. Ltd., All Rights Reserved.