ETV Bharat / state

ਸ੍ਰੀ ਅਨੰਦਪੁਰ ਸਾਹਿਬ -ਨੰਗਲ ਫਲਾਈ ਓਵਰ ਦੇ ਕੋਲ ਜ਼ਬਰਦਸਤ ਹਾਦਸਾ, ਆਪਸ 'ਚ ਟਕਰਾਏ ਤਿੰਨ ਵਾਹਨ, ਹੋਇਆ ਨੁਕਸਾਨ - Sri Anandpur Sahib Nangal flyover

author img

By ETV Bharat Punjabi Team

Published : Apr 30, 2024, 9:14 AM IST

Three vehicles collided in a violent accident near Sri Anandpur Sahib-Nangal flyover
ਸ੍ਰੀ ਅਨੰਦਪੁਰ ਸਾਹਿਬ -ਨੰਗਲ ਫਲਾਈ ਓਵਰ ਦੇ ਕੋਲ ਜ਼ਬਰਦਸਤ ਹਾਦਸਾ

SRI ANANDPUR SAHIB NANGAL FLYOVER : ਨੰਗਲ ਫਲਾਈ ਓਵਰ ਦੇ ਨਜ਼ਦੀਕ ਮੁੜ ਤੋਂ ਵੱਡਾ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ ਤਿੰਨ ਵਾਹਨ ਆਪਸ ਵਿੱਚ ਟਕਰਾਅ ਗਏ ਜਿਸ ਕਾਰਣ ਵਾਹਨਾਂ ਦਾ ਭਾਰੀ ਨੁਕਸਾਨ ਵੀ ਹੋਇਆ।

ਆਪਸ 'ਚ ਟਕਰਾਏ ਤਿੰਨ ਵਾਹਨ

ਨੰਗਲ: ਸ੍ਰੀ ਅਨੰਦਪੁਰ ਸਾਹਿਬ ਫਲਾਈ ਓਵਰ ਦੇ ਕੋਲ ਤਿੰਨ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਮਿਲੀ ਜਾਣਕਾਰੀ ਮੁਤਾਬਕ ਨੰਗਲ ਫਲਾਈ ਓਵਰ ਦੇ ਕੋਲ ਹਿਮਾਚਲ ਦੀ ਬੱਸ ਜਾ ਰਹੇ ਸੀ ਉਸਦੇ ਪਿੱਛੇ ਇੱਕ ਮਹਿੰਦਰਾ ਪਿਕਅਪ ਚੱਲ ਰਹੀ ਸੀ। ਅਚਾਨਕ ਜਦੋਂ ਉਹ ਫਲਾਈ ਓਵਰ ਦੇ ਕੋਲ ਪਹੁੰਚੀ ਤਾਂ ਪਿੱਛੋਂ ਤੇਜ਼ ਰਫਤਾਰ ਟਿੱਪਰ ਨੇ ਆ ਕੇ ਉਸ ਨੂੰ ਨੂੰ ਹਿਟ ਕਰ ਦਿੱਤਾ। ਜਿਸ ਕਾਰਨ ਮਹਿੰਦਰਾ ਪਿਕਅਪ ਹਿਮਾਚਲ ਬੱਸ ਨਾਲ ਜਾ ਟਕਰਾਈ ਅਤੇ ਪਿੱਛੋਂ ਫਿਰ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਹਿੰਦਰਾ ਪਿਕਅਪ ਵਿੱਚ ਬੈਠੇ ਇੱਕ ਸ਼ਖ਼ਸ ਦੇ ਸਿਰ ਵਿੱਚ ਸੱਟ ਲੱਗੀ, ਜਿਸ ਦਾ ਇਲਾਜ ਵੀ ਕਰਵਾਇਆ ਗਿਆ।

ਮੌਕੇ ਉੱਤੇ ਪਹੁੰਚੀ ਨੰਗਲ ਪੁਲਿਸ ਦੇ ਥਾਣਾ ਮੁਖੀ ਨੇ ਕਿਹਾ ਕਿ ਇਸ ਬਾਰੇ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਟਿੱਪਰ ਦੇ ਕਾਗਜਾਂ ਨੂੰ ਵੀ ਖੰਗਾਲਿਆ ਜਾਵੇਗਾ। ਜੇਕਰ ਕੋਈ ਅਣਗਹਿਲੀ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਾਰਗ ਉੱਤੇ ਵਾਹਨ ਦੀ ਰਫਤਾਰ ਘੱਟ ਰੱਖੀ ਜਾਵੇ ਅਤੇ ਉਹਨਾਂ ਵੱਲੋਂ ਜਲਦ ਹੀ ਮਾਰਗ ਉੱਪਰ ਸਪੀਡ ਦੇ ਬੋਰਡ ਵੀ ਲਗਾ ਦਿੱਤੇ ਜਾਣਗੇ।



ਹਾਦਸੇ ਬਾਰੇ ਹਿਮਾਚਲ ਬੱਸ ਡਰਾਈਵਰ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਹਿਮਾਚਲ ਬੱਸ ਕਾਲਕਾ ਤੋਂ ਊਨਾ ਜਾ ਰਹੀ ਸੀ। ਜਦੋਂ ਨੰਗਲ ਫਲਾਈ ਓਵਰ ਉੱਤੇ ਜਾ ਰਹੀ ਸੀ ਅਤੇ ਅੱਗੇ ਗੱਡੀਆਂ ਵੀ ਜਾ ਰਹੀਆਂ ਸਨ ਤਾਂ ਪਿੱਛੋਂ ਪਿਕਅਪ ਉਸਦੇ ਵਿੱਚ ਵੱਜ ਜਾਂਦੀ ਹੈ। ਜਿਸ ਕਾਰਨ ਬੱਸ ਦਾ ਥੋੜ੍ਹਾ ਨੁਕਸਾਨ ਹੋਇਆ ਹੈ ਪਰ ਪਿਕਪਅਪ ਵਾਲੇ ਡਰਾਈਵਰ ਦੀ ਮੰਨੀਏ ਤਾਂ ਉਸ ਨੇ ਕਿਹਾ ਕਿ ਉਹ ਵੀ ਆਪਣੀ ਸਪੀਡ ਵਿੱਚ ਲਾਈਨ ਵਿੱਚ ਜਾ ਰਿਹਾ ਸੀ। ਜਦੋਂ ਪਿੱਛੋਂ ਇੱਕ ਟਿੱਪਰ ਨੇ ਉਸਦੇ ਵਿੱਚ ਟੱਕਰ ਮਾਰ ਦਿੱਤੀ।


ਐੱਸਐੱਚਓ ਨੰਗਲ ਵੱਲੋਂ ਕਿਹਾ ਗਿਆ ਕਿ ਲਾਈਵ ਉੱਪਰ ਸਪੀਡ ਤੇਜ਼ ਹੋਣ ਕਾਰਨ ਐਕਸੀਡੈਂਟ ਹੋ ਰਹੇ ਹਨ ਅਤੇ ਹੁਣ ਪੁਲਿਸ ਵੱਲੋਂ ਇੱਕ ਬੋਰਡ ਲਗਾ ਕੇ ਸਪੀਡ ਲਿਮਟ 20 ਕਿਲੋਮੀਟਰ ਕੀਤੀ ਜਾਵੇਗੀ ਅਤੇ ਇਸ ਐਕਟੀਡੈਂਟ ਦੀ ਜਾਂਚ ਵੀ ਕੀਤੀ ਜਾਵੇਗੀ। ਉੱਥੇ ਹੀ ਮੌਕੇ ਉੱਤੇ ਐਸਐਸਐਫ ਦੀ ਟੀਮ ਵੀ ਪਹੁੰਚ ਗਈ, ਜਿਸ ਵੱਲੋਂ ਇੱਕ ਨੌਜਵਾਨ ਜੋ ਪਿਕ ਵਿੱਚ ਨਾਲ ਬੈਠਾ ਸੀ ਦੇ ਮੂਲੀ ਸੱਟਾਂ ਲੱਗੀਆਂ ਹਨ ਦਾ ਉਪਚਾਰ ਵੀ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.