ਪੰਜਾਬ

punjab

ਪੁਲਿਸ ਵੱਲੋਂ ਕਿਸਾਨਾਂ 'ਤੇ ਕੀਤੇ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ ਤੇ ਰੇਲ ਚੱਕਾ ਜਾਮ

By

Published : May 18, 2023, 3:39 PM IST

Updated : May 18, 2023, 4:19 PM IST

ਅੰਮ੍ਰਿਤਸਰ ਦੇ ਦੇਵੀਦਾਸ ਪੁਰਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰੇਲ ਚੱਕਾ ਜਾਮ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਜੰਮੂ-ਕਟੜਾ ਐੱਕਸਪ੍ਰੈੱਸ ਵੇਅ ਲਈ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਨਿਗੁਣਾ ਮੁਆਵਜ਼ਾ ਦੇਕੇ ਧੱਕੇ ਨਾਲ ਦਬਾਇਆ ਜਾ ਰਿਹਾ ਅਤੇ ਵਿਰੋਧ ਕਰਨ ਉੱਤੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ।

Farmers across Punjab staged a rail chakka jam for their demands
ਕਿਸਾਨਾਂ ਨੇ ਮੰਗਾਂ ਨੂੰ ਲੈਕੇ ਕੀਤਾ ਰੇਲ ਚੱਕਾ ਜਾਮ,ਪੰਜਾਬ ਸਰਕਾਰ ਖ਼ਿਲਾਫ਼ ਕਿਸਾਨ ਆਗੂਆਂ ਨੇ ਕੱਢੀ ਭੜਾਸ

ਕਿਸਾਨਾਂ ਨੇ ਸੂਬਾ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਅੰਮ੍ਰਿਤਸਰ:ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਦੇਵੀਦਾਸ ਪੂਰਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇੱਕ ਵਜੇ ਤੋਂ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੱਤਾ ਦਾ ਨਸ਼ਾ ਭਗਵੰਤ ਮਾਨ ਸਰਕਾਰ ਦੇ ਸਿਰ ਚੜ੍ਹ ਇਸ ਕਦਰ ਬੋਲ ਰਿਹਾ ਹੈ ਕਿ ਉਹ ਬਿਨਾਂ ਪੈਸੇ ਦੀ ਅਦਾਇਗੀ ਕੀਤੇ ਜ਼ਮੀਨਾਂ ਐਕੁਆਇਰ ਕਰਨ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੀਐੱਮ ਮਾਨ ਦੀ ਸਰਕਾਰ ਨੇ ਆਪਣੇ ਵਾਅਦਾ ਤੋੜਦਿਆਂ ਜੰਮੂ-ਕਟੜਾ ਐੱਕਸਪ੍ਰੈੱਸ ਵੇਅ ਲਈ ਜ਼ਮੀਨਾਂ ਨੂੰ ਧੱਕੇ ਨਾਲ ਬਗੈਰ ਮੁਆਵਜ਼ਾ ਦਿੱਤੇ ਦੱਬਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਬਲ ਚਾੜ੍ਹ ਕੇ, ਪਿੰਡ ਚੀਮਾ ਖੁੱਡੀ ਅਤੇ ਪੇਜੋ ਚੱਕ ਵਿੱਚ ਕਿਸਾਨਾਂ ਉੱਤੇ ਭਾਰੀ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਕੀਤੀਆਂ।

ਪੁਲਿਸ ਨੇ ਕੀਤਾ ਜ਼ਬਰ:ਉਨ੍ਹਾਂ ਕਿਹਾ ਧੱਕੇ ਨਾਲ ਜ਼ਮੀਨਾਂ ਐਕਵਾਇਰ ਹੁੰਦੀਆਂ ਵੇਖ ਜਦੋਂ ਕਿਸਾਨ ਵਿਰੋਧ ਕਰਨ ਲਈ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਦੀਆਂ ਪੱਗਾਂ ਲਾਹੀਆਂ ਅਤੇ ਲਾਠੀਚਾਰਜ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਨੇ ਮਹਿਲਾਵਾਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਨ੍ਹਾਂ ਉੱਤੇ ਵੀ ਜ਼ਬਰ ਕੀਤਾ ਜਿਸ ਦੀਆਂ ਤਸਵੀਰਾਂ ਲੋਕਾਂ ਸਾਹਮਣੇ ਨਸ਼ਰ ਹੋ ਚੁੱਕੀਆਂ ਨੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਸ ਵਾਅਦਾ ਖ਼ਿਲਾਫ਼ੀ ਦਾ ਵਿਰੋਧ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ਉੱਤੇ 1 ਵਜੇ ਤੋਂ ਰੇਲ ਚੱਕਾ ਜਾਮ ਕੀਤਾ ਗਿਆ।

  1. ਗੋਬਿੰਦਪੁਰਾ 881 ਕਿੱਲੇ ਵਿੱਚ ਸੋਲਰ ਪਲਾਂਟ ਲਾਉਣ ਦੀ ਮਨਜ਼ੂਰੀ, ਵਿਧਾਇਕ ਵੱਲੋਂ ਫੈਸਲੇ ਦਾ ਸਵਾਗਤ, ਕਿਸਾਨਾਂ ਵੱਲੋਂ ਵਿਰੋਧ
  2. ਸੀਐਮ ਮਾਨ ਨੇ ਪੀਪੀਬੀਆਈ ਦੇ ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ- ਅਪਡੇਟਿਡ ਤੇ ਡਿਜੀਟਲ ਹੋਵੇਗੀ ਪੰਜਾਬ ਪੁਲਿਸ
  3. Sidhu Security Issue: ਸਿੱਧੂ ਦੀ ਸੁਰੱਖਿਆ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਕੋਰਟ ਨੂੰ ਸੌਂਪੀ ਸੀਲਬੰਦ ਰਿਵਿਊ ਰਿਪੋਰਟ, ਹੁਣ ਇਸ ਦਿਨ ਹੋਵੇਗੀ ਸੁਣਵਾਈ

ਨਿਗੁਣਾ ਮੁਆਵਜ਼ਾ ਨਹੀਂ ਮਨਜ਼ੂਰ:ਉਨ੍ਹਾਂ ਕਿਹਾ ਕਿ ਜਥੇਬੰਦੀ 13 ਮਹੀਨੇ ਤੋਂ ਸੰਘਰਸ਼ ਕਰ ਰਹੀ ਹੈ ਅਤੇ 3 ਵਾਰ ਰੇਲ ਚੱਕਾ ਜਾਮ ਕਰਕੇ ਧਰਨੇ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪ੍ਰਸ਼ਾਸ਼ਨ ਨੇ ਭਰੋਸਾ ਦਿਵਾਇਆ ਸੀ ਕਿ ਜ਼ਮੀਨਾਂ ਮਾਰਕਿਟ ਰੇਟ ਮੁਤਾਬਿਕ ਪੈਸੇ ਦੇ ਕੇ ਹੀ ਐਕੁਆਇਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬੇਸ਼ੱਕ ਰੇਲਾਂ ਜਾਮ ਹੋਣ ਨਾਲ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਪਰ ਇਸਦੀ ਜਿੰਮੇਵਾਰ ਭਗਵੰਤ ਮਾਨ ਸਰਕਾਰ ਦੀ ਹੈ। ਰੇਲਾਂ ਜਾਮ ਕਰਨਾ ਮਜਬੂਰੀ ਹੈ ਅਤੇ ਸਰਕਾਰ ਕਿਸਾਨਾਂ-ਮਜ਼ਦੂਰਾਂ ਨੂੰ ਇਹ ਰਸਤਾ ਅਖਤਿਆਰ ਕਰਨ ਵੱਲ ਧੱਕ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਤਾਂਤਰਿਕ ਕਦਰਾਂ ਕੀਮਤਾਂ ਨੂੰ ਲੀਰੋ-ਲੀਰ ਕਰਨ ਵਿੱਚ ਮੋਦੀ ਸਰਕਾਰ ਨਾਲੋਂ ਵੀ 2 ਕਦਮ ਅੱਗੇ ਹੋ ਕੇ ਚੱਲ ਰਹੀ ਹੈ, ਪਰ ਜਥੇਬੰਦੀ ਲੋਕ ਹਿੱਤਾਂ ਦੇ ਹੱਕ ਵਿੱਚ ਆਖਰੀ ਸਾਹ ਤੱਕ ਡਟੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਰੇਲਾਂ ਰੋਕਣ ਦਾ ਕੋਈ ਸ਼ੌਂਕ ਨਹੀਂ ਪਰ ਪੰਜਾਬ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਥੱਪੜ ਮਾਰੇ ਜਾ ਰਹੇ ਹਨ। ਪੁਲਿਸ ਪ੍ਰਸ਼ਾਸਨ ਜੌ ਕੀ ਔਰਤਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਉਹ ਚੁੱਪੀ ਧਾਰੀ ਬੈਠਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਨਾਲ ਬੈਠ ਕੇ ਗੱਲਬਾਤ ਕਰਨ ਨੂੰ ਤਿਆਰ ਹਨ ਪਰ ਸਰਕਾਰ ਗੱਲਬਾਤ ਤਾਂ ਕਰੇ। ਸਰਕਾਰ ਆਪਣੇ ਕੀਤੇ ਵਾਅਦੇ ਤੋਂ ਭੱਜ ਰਹੀ ਹੈ। ਕਿਸਾਨ ਆਗੂ ਨੇ ਕਿਹਾ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਧਰਨਾ ਜਾਰੀ ਰਹੇਗਾ।

Last Updated :May 18, 2023, 4:19 PM IST

ABOUT THE AUTHOR

...view details