ETV Bharat / state

ਗੋਬਿੰਦਪੁਰਾ 881 ਕਿੱਲੇ ਵਿੱਚ ਸੋਲਰ ਪਲਾਂਟ ਲਾਉਣ ਦੀ ਮਨਜ਼ੂਰੀ, ਵਿਧਾਇਕ ਵੱਲੋਂ ਫੈਸਲੇ ਦਾ ਸਵਾਗਤ, ਕਿਸਾਨਾਂ ਵੱਲੋਂ ਵਿਰੋਧ

author img

By

Published : May 18, 2023, 1:27 PM IST

ਪਿੰਡ ਗੋਬਿੰਦਪੁਰਾ ਵਿਚ ਪੰਜਾਬ ਸਰਕਾਰ ਵੱਲੋਂ 881 ਏਕੜ ਜ਼ਮੀਨ ਵਿੱਚ ਸੋਲਰ ਪਲਾਂਟ ਲਾਉਣ ਲਈ ਜਲੰਧਰ ਵਿਖੇ ਹੋਈ ਕੈਬਨਟ ਦੀ ਮੀਟਿੰਗ ਵਿਚ ਮਨਜ਼ੂਰੀ ਦੇ ਦਿੱਤੀ ਹੈ। ਵਿਧਾਇਕ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ।
Gobindpura 881 acres of land approved by the Punjab government to set up a solar plant
ਗੋਬਿੰਦਪੁਰਾ 881 ਕਿੱਲੇ ਵਿੱਚ ਸੋਲਰ ਪਲਾਂਟ ਲਾਉਣ ਦੀ ਮਨਜ਼ੂਰੀ, ਵਿਧਾਇਕ ਵੱਲੋਂ ਫੈਸਲੇ ਦਾ ਸਵਾਗਤ, ਕਿਸਾਨਾਂ ਵੱਲੋਂ ਵਿਰੋਧ

ਗੋਬਿੰਦਪੁਰਾ 881 ਕਿੱਲੇ ਵਿੱਚ ਸੋਲਰ ਪਲਾਂਟ ਲਾਉਣ ਦੀ ਮਨਜ਼ੂਰੀ, ਵਿਧਾਇਕ ਵੱਲੋਂ ਫੈਸਲੇ ਦਾ ਸਵਾਗਤ, ਕਿਸਾਨਾਂ ਵੱਲੋਂ ਵਿਰੋਧ

ਮਾਨਸਾ : ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿਚ ਪੰਜਾਬ ਸਰਕਾਰ ਵੱਲੋਂ 881 ਏਕੜ ਜ਼ਮੀਨ ਵਿੱਚ ਸੋਲਰ ਪਲਾਂਟ ਲਾਉਣ ਲਈ ਜਲੰਧਰ ਵਿਖੇ ਹੋਈ ਕੈਬਨਟ ਦੀ ਮੀਟਿੰਗ ਵਿਚ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਸਥਾਨਕ ਵਿਧਾਇਕ ਵੱਲੋਂ ਸਰਕਾਰ ਦਾ ਸਵਾਗਤ ਕੀਤਾ ਗਿਆ ਅਤੇ ਕਿਸਾਨਾਂ ਵੱਲੋਂ ਸਰਕਾਰ ਤੋਂ ਉਜਾੜਾ ਭੱਤੇ ਦੀ ਮੰਗ ਕੀਤੀ ਗਈ ਹੈ।

2010 ਵਿੱਚੋਂ ਪੰਜਾਬ ਦੀ ਅਕਾਲੀ ਸਰਕਾਰ ਵੱਲੋਂ ਇੰਡੀਆ ਬੁਲਜ਼ ਕੰਪਨੀ ਨੂੰ ਥਰਮਲ ਪਲਾਂਟ ਲਗਾਉਣ ਦੇ ਲਈ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਅਤੇ ਸਿਰਸੀਵਾਲਾ ਦੇ ਵਿਚ 881 ਏਕੜ ਜ਼ਮੀਨ ਐਕੁਵਾਇਰ ਕਰ ਕੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕਿਸਾਨਾਂ ਦੇ ਵਿਰੋਧ ਕਾਰਨ ਥਰਮਲ ਪਲਾਂਟ ਤਾਂ ਨਹੀਂ ਲੱਗ ਸਕਿਆ ਅਤੇ ਓਦੋਂ ਤੋਂ ਇਹ ਜ਼ਮੀਨ ਖਾਲੀ ਪਈ ਸੀ। ਅੱਜ ਜਲੰਧਰ ਵਿਖੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇਸ ਜ਼ਮੀਨ ਸੋਲਰ ਪਲਾਂਟ ਲਗਾਉਣ ਦੇ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।

  1. Punjab Police Slap Women: ਜ਼ਮੀਨ ਐਕਵਾਇਰ ਮਾਮਲੇ 'ਚ ਕਿਸਾਨ ਮਹਿਲਾ ਦੇ ਪੁਲਿਸ ਮੁਲਾਜ਼ਮ ਨੇ ਜੜਿਆ ਥੱਪੜ, ਦੇਖੀ ਵੀਡੀਓ
  2. Murder in Hoshiarpur: ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਸੀਸੀਟੀਵੀ ਆਈ ਸਾਹਮਣੇ
  3. Punjab Weather: ਤੇਜ਼ ਹਵਾਵਾਂ ਤੇ ਝੱਖੜ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਿਜਲੀ ਪ੍ਰਭਾਵਿਤ

ਏਕੜ ਜ਼ਮੀਨ ਵਿੱਚ ਸੋਲਰ ਪਲਾਂਟ ਲਾਉਣ ਦੇ ਲਈ ਮਨਜ਼ੂਰੀ : ਸਥਾਨਕ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਜਲੰਧਰ ਵਿਖੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਏਕੜ ਜ਼ਮੀਨ ਵਿੱਚ ਸੋਲਰ ਪਲਾਂਟ ਲਾਉਣ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ। ਬੰਜਰ ਪਈ ਜ਼ਮੀਨ ਆਬਾਦ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਕਾਂਗਰਸ ਦੀ ਸਰਕਾਰ ਸਮੇਂ ਵਿਧਾਨ ਸਭਾ ਦੇ ਵਿੱਚ ਸਵਾਲ ਚੁੱਕੇ ਸਨ, ਪਰ ਕੋਈ ਗੌਰ ਨਹੀਂ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਉਤੇ ਮੋਹਰ ਲਗਾਉਂਦੇ ਹੋਏ ਜੋ ਕਿ ਇੰਡੀਆ ਬੁਲਜ਼ ਕੰਪਨੀ ਦੀ 881 ਏਕੜ ਜ਼ਮੀਨ ਸੀ ਉਸ ਵਿੱਚ ਸੋਲਰ ਪਲਾਂਟ ਲਗਾਉਣ ਲਈ ਮਨਜ਼ੂਰੀ ਦੇ ਦਿੱਤੀ ਹੈ।

ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਨਹੀਂ ਦਿੱਤਾ ਧਿਆਨ : ਪਿੰਡ ਗੋਬਿੰਦਪੁਰਾ ਦੇ ਕਿਸਾਨਾਂ ਨੇ ਕਿਹਾ ਕਿ ਸਾਲ 2010 ਦੇ ਵਿੱਚ ਅਕਾਲੀ ਸਰਕਾਰ ਵੱਲੋਂ ਇਥੇ ਥਰਮਲ ਪਲਾਂਟ ਲਗਾਉਣ ਦੇ ਲਈ ਜ਼ਮੀਨ ਐਕੁਵਾਇਰ ਕੀਤੀ ਗਈ ਸੀ, ਪਰ ਉਸ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਨੇ ਅਜੇ ਤੱਕ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਪੂਰਾ ਨਹੀਂ ਕਰਦੀ ਉਦੋਂ ਤੱਕ ਇਸ ਜਮੀਨ ਦੇ ਵਿੱਚ ਕਿਸਾਨ ਸੋਲਰ ਪਲਾਂਟ ਨਹੀਂ ਲੱਗਣ ਦੇਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.