ਭਾਜਪਾ ਦੇ ਪੁਰਾਣੇ ਵਰਕਰਾਂ ਵੱਲੋਂ ਸੰਭਾਲੀ ਗਈ ਕਮਾਂਡ, ਘਰ-ਘਰ ਪਹੁੰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਦਿੱਤਾ ਸੱਦਾ - Modi rally in Patiala today
Published : May 23, 2024, 12:23 PM IST
ਘਰ-ਘਰ ਪਹੁੰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਦਿੱਤਾ ਸੱਦਾ (ETV Bharat Patiala)
ਸੁਸ਼ੀਲ ਨਈਅਰ ਨੇ ਦੱਸਿਆ ਕਿ ਅੱਜ ਭਾਗਾਂ ਵਾਲਾ ਦਿਨ ਹੈ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਟਿਆਲਾ ਪਹੁੰਚ ਰਹੇ ਹਨ ਅਤੇ ਇਹ ਪਟਿਆਲਾ ਦੇ ਨਾਲ ਨਾਲ ਪੰਜਾਬ ਦੇ ਵਿਕਾਸ ਦੀ ਸ਼ੁਰੂਆਤ ਹੋਈ ਹੈ। ਇਸ ਕਰਕੇ ਹਰੇਕ ਵਰਗ ਹਰੇਕ ਧਰਮ ਦੇ ਵਿਅਕਤੀ ਨੂੰ ਪਹੁੰਚ ਕੇ ਪ੍ਰਧਾਨ ਮੰਤਰੀ ਦੇ ਸ਼ਬਦ ਸੁਣਨੇ ਚਾਹੀਦੇ ਹਨ। ਵਰੁਣ ਜਿੰਦਲ ਨੇ ਦੱਸਿਆ ਜੇਕਰ ਪੰਜਾਬ ਦੇ ਵਿੱਚ ਵਿਕਾਸ ਦੀ ਲਹਿਰ ਦੇਖਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨਰਿੰਦਰ ਮੋਦੀ ਜੋ ਦੇਸ਼ ਨੂੰ ਅਤੇ ਦੇਸ਼ ਦੇ ਹਰੇਕ ਵਰਗ ਨੂੰ ਇੱਕ ਸਾਰ ਮੰਨਦੇ ਹੋਏ ਤਰੱਕੀ ਵੱਲ ਲਿਜਾਣਾ ਚਾਹੁੰਦੇ ਹਨ ਅਤੇ ਉਹਨਾਂ ਨੇ ਅੱਜ ਪਟਿਆਲੇ ਪਹੁੰਚਣਾ ਹੈ। ਤੁਸੀਂ ਸਾਰੇ ਹੁੰਮ ਹੁੰਮਾ ਕੇ ਪਹੁੰਚੋ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕਰੋ।