ETV Bharat / state

ਅੰਮ੍ਰਿਤਸਰ 'ਚ ਗੁੰਡਾਗਰਦੀ, ਦੁਕਾਨਦਾਰਾਂ ਅਤੇ ਬਦਮਾਸ਼ਾਂ ਵਿਚਾਲੇ ਹੋਈ ਖੂਨੀ ਝੜਪ - Clash in bitween Amritsar

author img

By ETV Bharat Punjabi Team

Published : May 23, 2024, 2:25 PM IST

ਅੰਮ੍ਰਿਤਸਰ ਵਿਖੇ ਦੁਕਾਨਦਾਰਾਂ ਵਿਚਾਲੇ ਝਗੜਾ ਹੋ ਗਿਆ ਇਸ ਦੌਰਾਨ ਖੁੱਲ੍ਹ ਕੇ ਇੱਟਾਂ ਰੋਡੇ ਚੱਲੇ। ਇਹਨਾਂ ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਪਰ ਕੋਈ ਵੀ ਪੁਲਿਸ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਅਤੇ ਨਾ ਹੀ ਕਾਰਵਾਈ ਕੀਤੀ।

Bloody clash between hooliganism, shopkeepers and miscreants in Amritsar
ਅੰਮ੍ਰਿਤਸਰ 'ਚ ਗੁੰਡਾਗਰਦੀ, ਦੁਕਾਨਦਾਰਾਂ ਅਤੇ ਬਦਮਾਸ਼ਾਂ ਵਿਚਾਲੇ ਹੋਈ ਖੂਨੀ ਝੜਪ (Amritsar)

ਅੰਮ੍ਰਿਤਸਰ 'ਚ ਗੁੰਡਾਗਰਦੀ, ਦੁਕਾਨਦਾਰਾਂ ਅਤੇ ਬਦਮਾਸ਼ਾਂ ਵਿਚਾਲੇ ਹੋਈ ਖੂਨੀ ਝੜਪ (Amritsar)

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸ਼ਰਾਰਤੀ ਅਨਸਰ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸ਼ਰਾਰਤੀ ਅਨਸਰਾਂ ਵੱਲੋਂ ਸ਼ਰੇਆਮ ਲੁੱਟ ਖੋਹ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਬੁੱਧਵਾਰ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਵਿੱਚ ਸ਼ਰੇਆਮ ਗੁੰਡਾਗਰਦੀ ਹੋਈ। ਹਾਲ ਗੇਟ ਦੇ ਨਜ਼ਦੀਕ 25 ਤੋਂ 30 ਲੋਕਾਂ ਨੇ ਹਥਿਆਰਾਂ ਦੇ ਨਾਲ ਇੱਕ ਦੁਕਾਨਦਾਰ ਉੱਤੇ ਹਮਲਾ ਕਰ ਦਿੱਤਾ।

ਇਸ ਮੌਕੇ ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਇਹਨਾਂ ਵੱਲੋਂ ਪਹਿਲਾਂ ਸਾਡੇ ਨਾਲ ਰੇੜਾ ਸਾਈਡ ਕਰਨ ਨੂੰ ਲੈ ਕੇ ਬਹਿਸਬਾਜੀ ਕੀਤੀ ਗਈ ਜਿਸ ਤੋਂ ਬਾਅਦ ਇਹਨਾਂ ਵੱਲੋਂ 25 ਤੋਂ 30 ਲੋਕ ਹਥਿਆਰਾਂ ਦੇ ਨਾਲ ਬੁਲਾਏ ਗਏ। ਜਿਸ ਤੋਂ ਬਾਅਦ ਸਾਡੇ ਉੱਤੇ ਹਮਲਾ ਕੀਤਾ ਗਿਆ ਅਤੇ ਸਾਡੇ 10 ਤੋਂ 12 ਬੰਦਿਆਂ ਨੂੰ ਗੰਭੀਰ ਜਖਮੀ ਕੀਤਾ ਗਿਆ ਪੂਰੇ ਮਾਰਕੀਟ ਦੇ ਵਿੱਚ ਇੱਟਾਂ ਰੋੜੇ ਚਲਾਏ ਗਏ। ਦੁਕਾਨਦਾਰਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।

10 ਤੋਂ 12 ਲੋਕ ਗੰਭੀਰ ਰੂਪ ਦੇ ਵਿੱਚ ਜ਼ਖ਼ਮੀ: ਦੁਕਾਨਦਾਰ ਨੇ ਦੱਸਿਆ ਕਿ ਬਦਮਾਸ਼ਾਂ ਕੋਲ ਕਿਰਪਾਨਾਂ ਕੱਚ ਦੀਆਂ ਬੋਤਲਾਂ, ਬੈਸਬਾਲ ਅਤੇ ਹੋਰ ਵੀ ਕਈ ਹਥਿਆਰ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਸਾਡੇ ਉਪਰ ਹਮਲਾ ਕਰ ਦਿੱਤਾ ਅਤੇ ਸਾਡੇ 10 ਤੋਂ 12 ਲੋਕ ਗੰਭੀਰ ਰੂਪ ਦੇ ਵਿੱਚ ਜ਼ਖ਼ਮੀ ਕਰ ਦਿੱਤੇ। ਪੁਲਿਸ ਅਧਿਕਾਰੀ ਨੇ ਕਿਹਾ ਕਿ ਹਾਲ ਗੇਟ ਨੇੜੇ ਫਰੂਟ ਮਾਰਕੀਟ ਵਿੱਚ ਇਕ ਦੁਕਾਨਦਾਰ ਦੇ ਉੱਤੇ ਕਰੀਬ 25 ਅਤੇ 30 ਲੋਕਾਂ ਨੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਦੇ 10 ਤੋਂ 12 ਲੋਕ ਗੰਭੀਰ ਰੂਪ ਦੇ ਵਿੱਚ ਜ਼ਖ਼ਮੀ ਹੋਏ। ਪੁਲਿਸ ਨੇ ਦੱਸਿਆ ਹੈ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਪੂਰੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.