ETV Bharat / state

ਸ਼ੰਭੂ ਬਾਰਡਰ ਤੋਂ ਆ ਰਹੇ ਕਿਸਾਨਾਂ ਦੀ ਪਲਟੀ ਬੱਸ, ਦਰਜਨਾਂ ਕਿਸਾਨ ਗੰਭੀਰ ਜ਼ਖਮੀ - Farmers bus overturned

author img

By ETV Bharat Punjabi Team

Published : May 23, 2024, 1:50 PM IST

ਬੀਤੀ ਰਾਤ ਸ਼ੰਭੂ ਮੋਰਚਾ ਕਿਸਾਨ ਅੰਦੋਲਨ ਵਿੱਚੋਂ ਵਾਪਿਸ ਜਾਂਦੇ ਸਮੇਂ ਅੰਮ੍ਰਿਤਸਰ ਨਜ਼ਦੀਕ ਪੈਂਦੇ ਪਿੰਡ ਤਲਵੰਡੀ ਦੋਸੰਧਾ ਸਿੰਘ ਦੀ ਬੱਸ ਪਲਟਣ ਕਰਨ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ 32 ਕਿਸਾਨ ਜਖਮੀ ਹੋ ਗਏ। ਜਖਮੀਆਂ ਨੂੰ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।

Farmers' bus overturned near Amritsar, dozens of farmers seriously injured
ਸ਼ੰਭੂ ਬਾਰਡਰ ਤੋਂ ਆ ਰਹੇ ਕਿਸਾਨਾਂ ਦੀ ਪਲਟੀ ਬੱਸ, ਦਰਜਨਾਂ ਕਿਸਾਨ ਗੰਭੀਰ ਜ਼ਖਮੀ (Amritsar)

ਸ਼ੰਭੂ ਬਾਰਡਰ ਤੋਂ ਆ ਰਹੇ ਕਿਸਾਨਾਂ ਦੀ ਪਲਟੀ ਬੱਸ (Amritsar)

ਅੰਮ੍ਰਿਤਸਰ : ਬੀਤੀ ਦੇਰ ਰਾਤ ਸ਼ੰਭੂ ਬਾਰਡਰ ਤੋਂ ਪਰਤ ਰਹੇ ਕਿਸਾਨਾਂ ਦੀ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਨਾਲ ਦਰਜਨਾਂ ਕਿਸਾਨ ਆਗੂ ਗੰਭੀਰ ਜ਼ਖਮੀ ਹੋ ਗਏ। ਦਰਅਸਲ ਬੁੱਧਵਾਰ ਨੂੰ ਸ਼ੰਭੂ ਬਾਰਡਰ ਵਿਖੇ ਕਿਸਾਨਾਂ ਵੱਲੋਂ ਇੱਕ ਵੱਡੀ ਰੈਲੀ ਰੱਖੀ ਗਈ ਸੀ, ਜਿੱਥੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਨੁਮਾਇੰਦੇ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੁੱਜੇ ਸਨ। ਇਸੇ ਦੌਰਾਨ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਦਸੋਂਧਾ ਸਿੰਘ ਤੋਂ ਵੀ ਕਿਸਾਨ ਬੱਸਾਂ 'ਤੇ ਸਵਾਰ ਹੋ ਕੇ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਸ਼ੰਭੂ ਪੁੱਜੇ ਅਤੇ ਰੈਲੀ ਦੇ ਖਤਮ ਹੋਣ ਤੋਂ ਬਾਅਦ ਦੇਰ ਰਾਤ ਵਾਪਸ ਆਉਂਦੇ ਹੋਏ ਕਿਸਾਨਾਂ ਦੀ ਇੱਕ ਬੱਸ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਦੇ ਉੱਤੇ ਹਾਦਸੇ ਦਾ ਸ਼ਿਕਾਰ ਹੋ ਗਈ।



ਕਿਸਾਨ ਨੇਤਾ ਨੇ ਦਿੱਤੀ ਜਾਣਕਾਰੀ : ਕਿਸਾਨ ਨੇਤਾ ਸਰਵਣ ਸਿੰਘ ਨੇ ਜ਼ਖਮੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁਝ ਕੁ ਕਿਸਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇਸ ਦੇ ਨਾਲ ਹੀ ਜਿਨਾਂ ਕਿਸਾਨਾਂ ਦਾ ਇਸ ਹਾਦਸੇ ਦੌਰਾਨ ਭਾਰੀ ਨੁਕਸਾਨ ਹੋਇਆ ਹੈ। ਉਸਦੇ ਲਈ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਕੋਲੋਂ ਮੁਆਵਜ਼ਾ ਰਾਸ਼ੀ ਅਤੇ ਸਰਕਾਰੀ ਖਰਚੇ ਦੇ ਉੱਤੇ ਇਲਾਜ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਹਾਦਸੇ 'ਚ ਕਰੀਬ 32 ਕਿਸਾਨ ਜ਼ਖਮੀ ਹੋ ਗਏ ਸਨ। ਜ਼ਖਮੀ ਹੋਏ ਕਿਸਾਨਾਂ ਨਇਲਾਜ ਦੇ ਲਈ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਹੈ।


ਜ਼ਿਆਦਾ ਗੰਭੀਰ ਜ਼ਖ਼ਮੀ

1,ਬਲਵਿੰਦਰ ਸਿੰਘ ਪੁੱਤਰ ਸੁਬੇਗ ਸਿੰਘ ਪਿੰਡ ਤਲਵੰਡੀ ਦੋਸੰਧਾ
ਬਾਂਹ ਅਤੇ ਸਿਰ ਵਿੱਚ ਸੱਟ ਲੱਗੀ ਹੈ।
2, ਰਣਯੋਧ ਸਿੰਘ ਪੁੱਤਰ ਹਰੀ ਸਿੰਘ ਪਿੰਡ ਤਲਵੰਡੀ ਦੋਸੰਧਾ
ਬਾਂਹ 'ਤੇ ਸੱਟ ਲੱਗੀ ਹੈ।
3,ਹਰਭਜਨ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਤਲਵੰਡੀ ਦੋਸੰਧਾ
ਹੱਥ ਅਤੇ ਪੈਰ 'ਤੇ ਸੱਟ ਲੱਗੀ ਹੈ।
4, ਤਰਸੇਮ ਸਿੰਘ ਪੁੱਤਰ ਅਜੈਬ ਸਿੰਘ ਪਿੰਡ ਤਲਵੰਡੀ ਦੋਸੰਧਾ
ਹੱਥ ਅਤੇ ਗੁਟ 'ਤੇ ਸੱਟ ਲੱਗੀ ਹੈ।
5, ਨਿਰਵੈਰ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਤਲਵੰਡੀ ਦੋਸੰਧਾ
ਹੱਥ ਅਤੇ ਮੋਡੇ 'ਤੇ ਸੱਟ ਲੱਗੀ ਹੈ।
6, ਗੁਰਮੁਖ ਸਿੰਘ ਪੁੱਤਰ ਗੁਲਜ਼ਾਰ ਸਿੰਘ ਪਿੰਡ ਤਲਵੰਡੀ ਦੋਸੰਧਾ
ਬਾਂਹ 'ਤੇ ਸੱਟ ਲੱਗੀ ਹੈ।

ਗੰਭੀਰ ਜ਼ਖ਼ਮੀ
7, ਤਰਲੋਚਨ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਤਲਵੰਡੀ ਦੋਸੰਧਾ
8, ਸਮੇਰ ਸਿੰਘ ਪੁੱਤਰ ਤਾਰਾਂ ਸਿੰਘ ਪਿੰਡ ਤਲਵੰਡੀ ਦੋਸੰਧਾ
9, ਗੁਰਵਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਪਿੰਡ ਤਲਵੰਡੀ ਦੋਸੰਧਾ

ਬੱਸ ਵਿੱਚ ਕੁੱਲ ਗਿਣਤੀ 34
3 ਬੀਬੀਆਂ
31 ਬੰਦੇ

9 ਗੰਭੀਰ ਜ਼ਖ਼ਮੀ
22 ਬੰਦਿਆਂ ਦੇ ਨਾਰਮਲ ਸੱਟਾਂ
1 ਬੀਬੀ ਦੇ ਨਾਰਮਲ ਸੱਟਾਂ
ਕੁੱਲ ਜ਼ਖ਼ਮੀ 32

ETV Bharat Logo

Copyright © 2024 Ushodaya Enterprises Pvt. Ltd., All Rights Reserved.