ETV Bharat / state

ਪੀ ਐਮ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਤਿਆਰ-ਬਰ-ਤਿਆਰ ਨੇ ਕਿਸਾਨ, ਜਾਣੋ ਕਿੱਥੇ ਕਿੱਥੇ ਹੋਵੇਗਾ ਘਿਰਾਓ - Farmers made a big announcement

author img

By ETV Bharat Punjabi Team

Published : May 23, 2024, 1:54 PM IST

Farmers made a big announcement : ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਰੈਲੀ ਲਈ ਪਟਿਆਲਾ ਆ ਰਹੇ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਲਈ ਵੱਡਾ ਕਾਫ਼ਲਾ ਲੈ ਕੇ ਜਾਣਗੇ।

Farmers made a big announcement
ਜਾਣੋ ਕਿੱਥੇ ਕਿੱਥੇ ਹੋਵੇਗਾ ਪੀਐਮ ਮੋਦੀ ਦਾ ਘਿਰਾਓ (ETV Bharat Patiala)

ਜਾਣੋ ਕਿੱਥੇ ਕਿੱਥੇ ਹੋਵੇਗਾ ਪੀਐਮ ਮੋਦੀ ਦਾ ਘਿਰਾਓ (ETV Bharat Patiala)

ਪਟਿਆਲਾ : ਦਿੱਲੀ ਜਾਂਦੇ ਕਿਸਾਨਾਂ ਨੂੰ 13 ਫਰਵਰੀ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੀਆਂ ਹੱਦਾਂ ਉੱਪਰ ਲਗਾਈਆਂ ਰੋਕਾਂ ਦੇ ਵਿਰੋਧ ਵਿੱਚ ਧਰਨਾ ਲਾ ਕੇ ਬੈਠੇ ਕਿਸਾਨਾਂ ਨੂੰ ਅੱਜ 100 ਦਿਨ ਪੂਰੇ ਹੋ ਗਏ। ਅੱਜ ਚਾਰਾਂ ਬਾਰਡਰਾਂ ’ਤੇ ਵੱਡੇ ਇਕੱਠ ਕੀਤੇ ਗਏ। ਇਨ੍ਹਾਂ ਵਿੱਚੋਂ ਸ਼ੰਭੂ ਬਾਰਡਰ ’ਤੇ ਪ੍ਰਮੁੱਖਤਾ ਨਾਲ ਕੀਤੇ ਗਏ ਅਜਿਹੇ ਦੇਸ਼-ਵਿਆਪੀ ਇਕੱਠ ’ਚ ਪੰਜਾਬ ਸਣੇ ਅੱਧੀ ਦਰਜਨ ਸੂਬਿਆਂ ਤੋਂ ਹਜ਼ਾਰਾਂ ਕਿਸਾਨਾਂ ਨੇ ਹਾਜ਼ਰੀ ਲਵਾਈ।

ਮਕਸਦ ਰੈਲੀ ਨੂੰ ਰੋਕਣਾ ਜਾਂ ਵਿਘਨ ਪਾਉਣਾ ਨਹੀਂ: ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਕਿਸਾਨ ਕਾਨਫਰੰਸ ਦੌਰਾਨ ਐਲਾਨ ਕੀਤਾ ਗਿਆ ਕਿ ਕਿਸਾਨ 23 ਮਈ ਨੂੰ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਰੈਲੀ ਲਈ ਪਟਿਆਲਾ ਆ ਰਹੇ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਲਈ ਵੱਡਾ ਕਾਫ਼ਲਾ ਲੈ ਕੇ ਜਾਣਗੇ। ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਰੈਲੀ ਨੂੰ ਰੋਕਣਾ ਜਾਂ ਵਿਘਨ ਪਾਉਣਾ ਨਹੀਂ ਹੈ, ਉਹ ਤਾਂ ਜਮਹੂਰੀ ਢੰਗ ਨਾਲ ਪ੍ਰਧਾਨ ਮੰਤਰੀ ਤੋਂ ਸਵਾਲਾਂ ਦੇ ਜਵਾਬ ਲੈਣ ਲਈ ਜਾਣਗੇ। ਪੁਲਿਸ ਨੇ ਰੋਕਿਆ ਤਾਂ ਉੱਥੇ ਹੀ ਪ੍ਰਧਾਨ ਮੰਤਰੀ ਖ਼ਿਲਾਫ਼ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵਾ ਕੀਤਾ ਜਾਵੇਗਾ।

ਜਥਾ ਅੱਜ ਪਟਿਆਲਾ ਵੱਲ ਮਾਰਚ ਕਰੇਗਾ: ਉਹਨਾਂ ਜਥੇ ਦੇ ਰੂਟਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ 11 ਵਜੇ ਕਿਸਾਨਾਂ ਦਾ ਵੱਡਾ ਜਥਾ ਸ਼ੰਭੂ ਸਰਹੱਦ ਤੋਂ ਪਟਿਆਲਾ ਵੱਲ ਮਾਰਚ ਕਰੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਜਾਵੇਗਾ। ਕਿਸਾਨਾਂ ਦਾ ਇੱਕ ਜਥਾ ਸਰਹਿੰਦ ਰੋਡ ਤੋਂ ਪਟਿਆਲਾ ਵੱਲ ਵੀ ਜਾਵੇਗਾ। ਕਿਸਾਨਾਂ ਦਾ ਇੱਕ ਜਥਾ ਸੰਗਰੂਰ ਤੋਂ ਆਉਂਦੀ ਸੜਕ ਤੋਂ ਵੀ ਪਟਿਆਲਾ ਵੱਲ ਰਵਾਨਾ ਹੋਵੇਗਾ। ਇਸ ਤੋਂ ਇਲਾਵਾ ਖਨੋਰੀ ਸਰਹੱਦ ਤੋਂ ਵੀ ਕਿਸਾਨਾਂ ਦਾ ਇੱਕ ਜਥਾ ਅੱਜ ਪਟਿਆਲਾ ਵੱਲ ਮਾਰਚ ਕਰੇਗਾ। ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਹਰ ਹੰਭਲਾ ਮਾਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.