ETV Bharat / state

ਬਠਿੰਡਾ 'ਚ ਸੀਐਮ ਮਾਨ ਦਾ ਵਿਰੋਧ , ਰੋਡ ਸ਼ੋਅ ਦੌਰਾਨ ਮੌੜ ਮੰਡੀ ਦੇ ਦੁਕਾਨਦਾਰਾਂ ਨੇ ਰੋਸ ’ਚ ਬਜ਼ਾਰ ਕੀਤੇ ਬੰਦ - Protest against CM Mann in Bathinda

author img

By ETV Bharat Punjabi Team

Published : May 23, 2024, 8:50 AM IST

Protest against CM Mann in Bathinda : ਬਠਿੰਡਾ ਤੋਂ 'ਆਪ' ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਪਹੁੰਚਣ ਦੇ ਸ਼ਹਿਰ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ।

Protest against CM Mann in Bathinda
ਬਠਿੰਡਾ 'ਚ ਸੀਐਮ ਮਾਨ ਦਾ ਵਿਰੋਧ

ਬਠਿੰਡਾ 'ਚ ਸੀਐਮ ਮਾਨ ਦਾ ਵਿਰੋਧ


ਬਠਿੰਡਾ : ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਢੇ ਗਏ ਰੋਡ ਸ਼ੋਅ ਤੋਂ ਕੁੱਝ ਸਮਾਂ ਪਹਿਲਾਂ ਹੀ ਸੀਵਰੇਜ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ, ਜਿੱਥੇ ਲੋਕਾਂ ਨੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦਾ ਘਿਰਾਓ ਕਰਕੇ ਉਹਨਾਂ ਨੂੰ ਖਰੀਆਂ ਖਰੀਆਂ ਸੁਣਾਈਆਂ, ਉੱਥੇ ਹੀ ਸ਼ਹਿਰ ਵਾਸੀਆਂ ਨੇ ਬਜ਼ਾਰ ਬੰਦ ਕਰਕੇ ਵਿਧਾਇਕ ਅਤੇ 'ਆਪ' ਸਰਕਾਰ ਖਿਲਾਫ਼ ਭਰਵੀਂ ਨਾਅਰੇਬਾਜ਼ੀ ਕੀਤੀ।

‘ਗੱਪ ਸੁਣੋ ਵੀ ਗੱਪ ਸੁਣੋਂ’ : ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮੰਡੀ ਵਾਸੀਆਂ ਨੇ ਹਲਕਾ ਵਿਧਾਇਕ ਖ਼ਿਲਾਫ਼ ਰੋਸ ਜਾਹਰ ਕਰਦੇ ਹੋਏ ਕਿਹਾ ਕ ਜਦੋਂ ਤੁਹਾਡੀ ਸਰਕਾਰ ਨਹੀਂ ਸੀ, ਤਾਂ ਉਸ ਵਖ਼ਤ ਕਹਿੰਦੇ ਸੀ ਕਿ ਸੀਵਰੇਜ ਕਾਰਨ ਸ਼ਹਿਰ ’ਚ ਬਿਮਾਰੀਆਂ ਫੈਲਣ ਵਾਲਾ ਮਹੌਲ ਬਣਿਆ ਹੋਇਆ ਹੈ, ਜਦੋਂ ਹੁਣ ਤੁਸੀ ਵਿਧਾਇਕ ਬਣ ਗਏ ਤਾਂ ਹੁਣ ਢਾਈ ਸਾਲਾਂ ਤੋਂ ਲੋਕਾਂ ਨੂੰ ਝੂਠੇ ਲਾਰਿਆਂ ’ਚ ਰੱਖਿਆ ਹੈ, ਜਦੋਂ ਇਸ ਦੀ ਸਫਾਈ ਦੇਣ ਲਈ ਵਿਧਾਇਕ ਸੁਖਵੀਰ ਮਾਈਸਰਖਾਨਾ ਬੋਲਣ ਲੱਗੇ ਤਾਂ ਇੱਕ ਮਹਿਲਾ ਉੱਚੀ ਉੱਚੀ ਬੋਲ ਕੇ ਕਹਿਣ ਲੱਗੀ ਕਿ ਵਿਧਾਇਕ ਦੇ ‘ਗੱਪ ਸੁਣੋ ਵੀ ਗੱਪ ਸੁਣੋਂ’ ਜਿਸ ਤੋਂ ਬਾਅਦ ਇਕੱਤਰ ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

‘ਬਾਏ ਬਾਏ’ ਕਰਕੇ ਨਿੱਕਲੇ ਸੀ ਐੱਮ : ਉੱਧਰ ਨਿਤੀਸ਼ ਕੁਮਾਰ, ਰਾਜੂ ਕੁਮਾਰ, ਪ੍ਰਦੀਪ ਮਹਿਤਾ, ਅੰਕੁਸ਼ ਕੁਮਾਰ, ਸੋਨੂੰ ਮੌੜ, ਵਿੱਕੀ, ਸਤੀਸ਼ ਕੁਮਾਰ, ਪ੍ਰਿੰਸ ਕੌਂਸ਼ਲ, ਦੀਪਕ ਜੈਨ, ਭੀਮ ਸ਼ੈਣ, ਵਿਪਨ ਮੰਗਲਾ, ਰਵੀ ਕੁਮਾਰ ਨੇ ਕਿਹਾ ਕਿ ਸ਼ਹਿਰ ਵਾਸੀ ਵਾਟਰ ਸਪਲਾਈ ’ਚ ਸੀਵਰੇਜ ਦਾ ਮਿਕਸ ਹੋਇਆ ਪਾਣੀ ਪੀ ਰਹੇ ਹਨ ਅਤੇ ਹਰ ਗਲੀ ਮੁਹੱਲੇ ’ਚ ਸੜਕਾਂ ’ਤੇ ਸੀਵਰੇਜ ਦਾ ਗੰਦਾ ਪਾਣੀ ਓਵਰਫਲੋਂ ਹੋ ਰਿਹਾ ਹੈ। ਜਿਸ ਕਾਰਨ ਲੋਕਾਂ ਦਾ ਜੀਣਾ ਦੁੱਬਰ ਹੋਇਆ ਪਿਆ ਹੈ, ਪ੍ਰੰਤੂ ਵੋਟਾਂ ਤੋਂ ਬਾਅਦ ਹਲਕਾ ਵਿਧਾਇਕ ਨੇ ਮੰਡੀ ਦਾ ਮੂੰਹ ਤੱਕ ਨਹੀਂ ਦੇਖਿਆ। ਪ੍ਰੰਤੂ ਅੱਜ ਜਦੋਂ ਇਹਨਾਂ ਨੂੰ ਵੋਟਾਂ ਦੀ ਲੋੜ ਹੈ ਤਾਂ ਮੰਡੀ ਵਾਸੀਆਂ ਨੂੰ ਝੂਠੇ ਦਿਲਾਸੇ ਦੇ ਰਿਹਾ ਹੈ। ਜਿਸ ਕਾਰਨ ਮਜ਼ਬੂਰੀ ਵਸ ਉਹਨਾਂ ਨੂੰ ਬਾਜ਼ਾਰ ਬੰਦ ਕਰਕੇ ਸਰਕਾਰ ਖ਼ਿਲਾਫ਼ ਆਪਣਾ ਰੋਸ ਜਾਹਰ ਕੀਤਾ ਹੈ। ਉਨ੍ਹਾਂ ਰੋਸ ਜਾਹਰ ਕਰਦਿਆਂ ਕਿ ਮੁੱਖ ਮੰਤਰੀ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਦੀ ਬਜਾਏ ‘ਬਾਏ ਬਾਏ’ ਕਰਕੇ ਚਲੇ ਗਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.