ETV Bharat / state

ਡਾ.ਗੁਰਪ੍ਰੀਤ ਕੌਰ ਵੱਲੋਂ ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਅੰਮ੍ਰਿਤਾ ਵੜਿੰਗ ਨੇ ਦੱਸਿਆ ਝੂਠ - Amrita Waring slam aap

author img

By ETV Bharat Punjabi Team

Published : May 23, 2024, 1:33 PM IST

ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਮੁੱਖ ਮੰਤਰੀ ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਨੇ ਮੁੜ ਤੋਂ ਦੁਹਰਾਇਆ ਹੈ ਅਤੇ ਕਿਹਾ ਕਿ ਔਰਤਾਂ ਨੂੰ 1 ਹਜ਼ਾਰ ਰੁਪਏ ਜਰੂਰ ਦਿੱਤੇ ਜਾਣਗੇ। ਹੁਣ ਕਾਂਗਰਸੀ ਆਗੂ ਅੰਮ੍ਰਿਤਾ ਵੜਿੰਗ ਨੇ ਇਸ ਨੂੰ ਮਹਿਜ਼ ਇੱਕ ਝੂਠ ਦੱਸਿਆ ਹੈ।

Amrita Waring called the Aam Aadmi Party's promise of giving 1 thousand rupees to women a big lie In Ludhiana
ਡਾ.ਗੁਰਪ੍ਰੀਤ ਕੌਰ ਵੱਲੋਂ ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਅੰਮ੍ਰਿਤਾ ਵੜਿੰਗ ਨੇ ਦੱਸਿਆ ਝੂਠ (Ludhiana)

1 ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਅੰਮ੍ਰਿਤਾ ਵੜਿੰਗ ਨੇ ਦੱਸਿਆ ਝੂਠ (Ludhiana)

ਲੁਧਿਆਣਾ: ਲੁਧਿਆਣਾ 'ਚ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੇ ਲਈ ਲਗਾਤਾਰ ਅੰਮ੍ਰਿਤਾ ਵੜਿੰਗ ਵੱਲੋਂ ਪ੍ਰਚਾਰ ਕਰ ਰਹੇ ਹਨ। ਅੱਜ ਉਨ੍ਹਾ ਵੱਲੋਂ ਜੀ ਕੇ ਵਿਹਾਰ 'ਚ ਇਕ ਜਨਸਭਾ ਕਰਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਲੁਧਿਆਣਾ 'ਚ ਮਹਿਲਾਵਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਉਥੇ ਹੀ ਇੱਕ ਸਵਾਲ ਦੇ ਜਵਾ ਵਿੱਚ ਉਹਨਾਂ ਕਿਹਾ ਕਿ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਪਾਰਟੀ ਛੱਡ ਕੇ ਗਈ ਹੈ ਸਾਨੂੰ ਫਰਕ ਨਹੀਂ ਪੈਂਦਾ। ਕਿਓਂਕਿ ਪਾਰਟੀ ਦੇ ਨਾਲ ਜੋ ਲੋਕ ਹਨ ਉਹ ਰਹਿਣਗੇ। ਜਿੰਨਾ ਨੇ ਜਾਣਾ ਹੈ ਉਹ ਚਲੇ ਹੀ ਜਾਣਗੇ।

ਔਰਤਾਂ ਨੂੰ ਲਾਲਚ ਦੇ ਰਹੀ 'ਆਪ' : ਉੱਥੇ ਹੀ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਔਰਤਾਂ ਨੂੰ ਚੋਣਾਂ ਤੋਂ ਬਾਅਦ 1000 ਰੁਪਏ ਵਾਲੀ ਗਰੰਟੀ ਪੂਰੀ ਕਰਨ ਦੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਆ ਗਈਆਂ ਤਾਂ ਉਨ੍ਹਾਂ ਨੂੰ ਔਰਤਾਂ ਯਾਦ ਆ ਗਈਆਂ ਹਨ। ਉਹਨਾਂ ਨੇ ਜੋ ਕਿਹਾ ਹੈ ਉਹ ਮਹਿਜ਼ ਇੱਕ ਝੂਠ ਹੈ ਜੋ ਕੰਮ ਪੂਰੇ ਦੋ ਸਾਲ ਚ ਨਹੀਂ ਹੋਈ ਉਹ ਹੁਣ ਵੋਟਾਂ ਵੇਲੇ ਯਾਦ ਆਗਿਆ। ਇਸ ਦੌਰਾਨ ਉਨ੍ਹਾਂ ਡਾਕਟਰ ਗੁਰਪ੍ਰੀਤ ਕੌਰ ਬਾਰੇ ਬੋਲਦਿਆਂ ਕਿਹਾ ਕਿ ਝੂਠ ਨੇ ਤਾਂ ਝੂਠ ਹੋ ਰਹਿਣਾ ਹੈ। ਨਾਲ ਹੀ ਉਨ੍ਹਾ ਕਿਹਾ ਕਿ ਰਾਹੁਲ ਗਾਂਧੀ ਨੇ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰਨਗੇ, ਉਨ੍ਹਾ ਕਿਹਾ ਕਿ ਸਾਡੀ ਤੁਲਨਾ ਆਪ ਦੇ ਨਾਲ ਨਾ ਕਰੋ।

ਪ੍ਰਧਾਨ ਮੰਤਰੀ ਦੇ ਬਿਆਨ 'ਤੇ ਪ੍ਰਤੀਕ੍ਰਿਆ : ਇਸ ਦੌਰਾਨ ਅੰਮ੍ਰਿਤਾ ਵੜਿੰਗ ਨੇ 1984 ਦੇ ਮੁੱਦੇ 'ਤੇ ਵਾਰ ਵਾਰ ਘੇਰੀ ਜਾ ਰਹੀ ਕਾਂਗਰਸ ਸਰਕਾਰ ਦੇ ਮੁਦੇ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਤਾਂ ਉਸ ਵੇਲੇ ਛੋਟੀ ਸੀ ਮੈਨੂੰ ਨਹੀਂ ਪਤਾ ਸੀ ਪਰ ਇਸ ਮੁੱਦੇ 'ਤੇ ਦੇਸ਼ ਦੇ ਸਾਬਕਾ ਪੀ ਐਮ ਮਨਮੋਹਨ ਸਿੰਘ ਪਹਿਲਾਂ ਹੀ ਮੁਆਫ਼ੀ ਮੰਗ ਚੁੱਕੇ ਹਨ ਪਰ ਭਾਜਪਾ ਚੋਣਾਂ 'ਚ ਜਾਣ ਬੁੱਝ ਕੇ ਅਜਿਹੇ ਮੁੱਦੇ ਚੁੱਕ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕਰਦੀ ਹੈ ਜਿਸ ਨਾਲ ਸਾਡੇ ਜ਼ਖਮ ਅੱਲੇ ਹੁੰਦੇ ਹਨ। ਜਦਕਿ ਭਾਜਪਾ ਰਾਮ ਮੰਦਿਰ ਨੂੰ ਲੈਕੇ ਵਾਰ ਵਾਰ ਲੋਕਾਂ ਦੀ ਆਸਥਾ ਅਤੇ ਭਾਵਨਾ ਨਾਲ ਖਿਲਵਾੜ ਕਰਦੀ ਹੈ। ਇਸ ਦੌਰਾਨ ਉਨ੍ਹਾ ਭਾਜਪਾ ਦੀ ਕੇਂਦਰ ਸਰਕਾਰ 'ਤੇ ਸਵਾਲ ਕੀਤੇ ਅਤੇ ਪੀ ਐਮ ਮੋਦੀ ਦੀ ਫੇਰੀ ਨੂੰ ਲੈਕੇ ਕਿਹਾ ਕਿ ਪਿਛਲੇ 10 ਸਾਲ 'ਚ ਮੋਦੀ ਸਰਕਾਰ ਨੇ ਕੀਤਾ ਕੀ ਹੈ ਪਹਿਲਾਂ ਇਹ ਦੱਸਣ।

ਬਿੱਟੂ 'ਤੇ ਪ੍ਰਤੀਕ੍ਰਿਆ : ਇਸ ਮੌਕੇ ਉਨਾਂ ਨੂੰ ਪੁੱਛਿਆ ਕਿ ਰਵਨੀਤ ਬਿੱਟੂ ਇਹ ਕਹਿ ਰਹੇ ਨੇ ਕੇ ਤੁਹਾਡੀ ਵੋਟ ਲੁਧਿਆਣਾ ਨਹੀਂ ਹੈ ਤਾਂ ਉਨ੍ਹਾਂ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਹੁਣ ਉਹ ਲੁਧਿਆਣਾ ਛੱਡ ਕੇ ਜਾਣ ਦੀ ਤਿਆਰੀ ਕਰੇ। ਉਹਨਾਂ ਦਾ ਸਮਾਂ ਆ ਗਿਆ ਹੈ ਕਿ ਹੁਣ ਉਹ ਲੁਧਿਆਣਾ ਛੱਡਣ। ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਜਿੰਨੇ ਵਾਅਦੇ ਕੀਤੇ ਸਭ ਪੂਰੇ ਕੀਤੇ ਹਨ। ਹਾਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਆਪ ਨਾਲ ਤੁਹਾਡਾ ਸਮਝੌਤਾ ਹੈ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਪੰਜਾਬ ਦੀ ਗੱਲ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.