ETV Bharat / state

TarnTaran News: ਪਿੰਡ ਝਾਂਮਕਾ ਕਲਾਂ ਵਿਖੇ ਕਸੂਰ ਨਾਲੇ ਵਿੱਚ ਪਿਆ ਪਾੜ, ਕਿਸਾਨਾਂ ਦੀ 300 ਏਕੜ ਫ਼ਸਲ ਤਬਾਹ

author img

By

Published : Jul 24, 2023, 10:16 AM IST

Crack in the Kasoor drain in tarntaran, 300 acres of farmers' crops destroyed
ਪਿੰਡ ਝਾਂਮਕਾ ਕਲਾਂ ਵਿਖੇ ਕਸੂਰ ਨਾਲੇ ਵਿੱਚ ਪਿਆ ਪਾੜ

ਜ਼ਿਲ੍ਹਾ ਤਰਨਤਾਰਨ ਦੇ ਪਿੰਡ ਝਾਮਕਾਂ ਕਲਾਂ ਵਿਖੇ ਕਸੂਰ ਨਾਲੇ ਵਿੱਚ ਪਾੜ ਪੈਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਕਿਸਾਨਾਂ ਦੀ ਘੱਟੋ-ਘੱਟ 200 ਤੋਂ 300 ਏਕੜ ਫਸਲ ਤਬਾਹ ਹੋ ਗਈ ਹੈ।

ਪਿੰਡ ਝਾਂਮਕਾ ਕਲਾਂ ਵਿਖੇ ਕਸੂਰ ਨਾਲੇ ਵਿੱਚ ਪਿਆ ਪਾੜ

ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਝਾਮਕਾ ਕਲਾਂ ਦੇ ਕੋਲੋਂ ਲੰਘਦੇ ਕਸੂਰ ਨਾਲੇ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਕਸੂਰ ਨਾਲੇ ਵਿੱਚ ਪਾਣੀ ਪੱਧਰ ਵੱਧਣ ਦੇ ਨਾਲ ਹੀ ਪਿੰਡ ਝਾਮਕਾ ਕਲਾਂ ਦੇ ਕੋਲੋਂ ਨਾਲੇ ਵਿੱਚ ਪਾੜ ਪੈ ਗਿਆ ਤੇ ਪਾਣੀ ਪਿੰਡ ਵੱਲ ਜਾ ਵੜਿਆ, ਜਿਸ ਕਾਰਨ ਜਿਥੇ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਉਸ ਦੇ ਨਾਲ ਹੀ ਪਿੰਡ ਵਿੱਚ ਕਈ ਘਰ ਵੀ ਪਾਣੀ ਵਿਚ ਡੁੱਬ ਗਏ। ਪਿੰਡ ਝਾਮਕਾ ਕਲਾਂ ਦੇ ਵਸਨੀਕਾਂ ਵੱਲੋਂ ਆਪਣੇ ਪੱਧਰ ਉਤੇ ਪਾਣੀ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਕਸੂਰ ਨਾਲੇ ਵਿੱਚ ਪਿਆ ਪਾੜ ਜ਼ਿਆਦਾ ਹੋਣ ਕਰਕੇ ਪਿੰਡ ਦੇ ਵਸਨੀਕ ਅਸਮਰੱਥ ਦਿਖਾਈ ਦੇ ਰਹੇ ਸਨ ਤੇ ਆਪਣੇ ਘਰਾਂ ਨੂੰ ਡੁੱਬਦਾ ਹੋਇਆ ਵੇਖ ਰਹੇ ਸਨ।

ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਖਾਨਾਪੂਰਤੀ : ਇਸ ਦੌਰਾਨ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ 7 ਜੁਲਾਈ ਨੂੰ ਵੀ ਉਨ੍ਹਾਂ ਦੇ ਪਿੰਡ ਵਿੱਚ ਪਾਣਾ ਆ ਵੜਿਆ ਸੀ। ਉਸ ਸਮੇਂ ਅਸੀਂ 10 ਤਰੀਕ ਤਕ ਨਹਿਰੀ ਮਹਿਕਮਾ, ਐਸਡੀਐਮ ਸਭ ਤਕ ਪਹੁੰਚ ਕੀਤੀ, ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। 10 ਜੁਲਾਈ ਨੂੰ ਅਸੀਂ ਡਿਪਟੀ ਕਮਿਸ਼ਨਰ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਐਸਡੀਐਮ ਇਥੇ ਦੌਰਾ ਕਰ ਕੇ ਗਏ ਤੇ ਪਿੰਡ ਵਾਸੀਆਂ ਨੂੰ ਸਿਰਫ ਲਾਰੇ ਹੀ ਲਾ ਕੇ ਗਏ। ਖਾਨਾਪੂਰਤੀ ਲਈ ਬੱਸ ਇਥੇ ਜੇਸੀਬੀ ਭੇਜੀ ਗਈ ਹੈ।

300 ਏਕੜ ਫਸਲ ਖਰਾਬ : ਅੱਜ ਮੁੜ ਪਿੰਡ ਵਿੱਚ ਨਾਲੇ ਵਿੱਚ 2 ਕਿੱਲੇ ਦਾ ਪਾੜ ਪੈ ਗਿਆ ਹੈ ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਨਹਿਰੀ ਮਹਿਕਮੇ ਦੇ ਐਕਸੀਅਨ ਆਏ ਤੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਪਹਿਲਾਂ ਵੀ 10 ਤਰੀਕ ਨੂੰ ਪਾਣੀ ਸਬੰਦੀ ਸ਼ਿਕਾਇਤ ਕੀਤੀ ਗਈ ਸੀ, ਤਾਂ ਉਨ੍ਹਾਂ ਅੱਗਿਓਂ ਕਿਹਾ ਕਿ ਉਨ੍ਹਾਂ ਦੀ ਪੋਸਟਿੰਗ ਹੁਣੇ ਹੋਈ ਹੈ। ਪਿੰਡ ਵਾਸੀਆਂ ਨੇ ਇਸ ਸਮੇਂ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਖਰਾਬ ਹੋਈਆਂ 2 ਤੋਂ 300 ਏਕੜ ਫਸਲ ਦੀ ਮੁਆਵਜ਼ਾ ਦਿੱਤਾ ਜਾਵੇ।

ਪ੍ਰਸ਼ਾਸਨ ਨੇ ਸਾਨੂੰ ਸਿਰਫ ਲੌਲੀਪਾਪ ਦਿੱਤਾ : ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿੱਚਲੇ ਕਸੂਰ ਨਾਲੇ ਵਿੱਚ ਦਰਿਆ ਦਾ ਪਾਣੀ ਛੱਡਿਆ ਗਿਆ ਹੈ, ਜਿਸ ਦੀ 70 ਸਾਲਾਂ ਤੋਂ ਸਫਾਈ ਨਹੀਂ ਹੋਈ, ਜਿਸ ਕਾਰਨ ਇਸ ਵਿੱਚ ਪਾੜ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਨੂੰ ਸਿਰਫ ਲੌਲੀਪਾਪ ਦਿੱਤਾ ਗਿਆ ਹੈ ਤੇ ਅੱਜ ਮੁੜ ਸਾਡਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਸਰਕਾਰੀ ਜਾਂ ਪ੍ਰਸ਼ਾਸਨਿਕ ਨੁਮਾਇੰਦਾ ਸਾਡੀ ਬਾਤ ਨਹੀਂ ਪੁੱਛਣ ਆਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.