ETV Bharat / state

ਮੀਂਹ ਤੋਂ ਬਾਅਦ ਬਿਆਸ ਦਰਿਆ ਵਿੱਚ ਵਧਿਆ ਪਾਣੀ ਦਾ ਪੱਧਰ, ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਣ ਦਾ ਖਦਸ਼ਾ

author img

By

Published : Jul 24, 2023, 8:00 AM IST

After the rain, the water level in Beas river has increased in Amritsar
ਮੀਂਹ ਤੋਂ ਬਾਅਦ ਬਿਆਸ ਦਰਿਆ ਵਿੱਚ ਵਧਿਆ ਪਾਣੀ ਦਾ ਪੱਧਰ

ਬਿਆਸ ਦਰਿਆ ਵਿੱਚ ਵੱਧ ਰਿਹਾ ਪਾਣੀ ਦਾ ਪੱਧਰ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ, ਜਿਸ ਕਾਰਨ ਸਥਾਨਕ ਅਤੇ ਨੇੜਲੇ ਖੇਤਰਾਂ ਦੇ ਲੋਕਾਂ ਵਿੱਚ ਸੰਭਾਵੀ ਹੜ੍ਹ ਦਾ ਡਰ ਅਤੇ ਚਿੰਤਾ ਦਾ ਮਾਹੌਲ ਹੈ।

ਮੀਂਹ ਤੋਂ ਬਾਅਦ ਬਿਆਸ ਦਰਿਆ ਵਿੱਚ ਵਧਿਆ ਪਾਣੀ ਦਾ ਪੱਧਰ

ਅੰਮ੍ਰਿਤਸਰ : ਬੀਤੇ ਦਿਨਾਂ ਤੋਂ ਬਿਆਸ ਦਰਿਆ ਵਿੱਚ ਵੱਧ ਰਿਹਾ ਪਾਣੀ ਦਾ ਪੱਧਰ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ, ਜਿਸ ਕਾਰਨ ਸਥਾਨਕ ਅਤੇ ਨੇੜਲੇ ਖੇਤਰਾਂ ਦੇ ਲੋਕਾਂ ਵਿੱਚ ਸੰਭਾਵੀ ਹੜ੍ਹ ਦਾ ਡਰ ਅਤੇ ਚਿੰਤਾ ਦਾ ਮਾਹੌਲ ਹੈ। ਅੱਜ ਦੇ ਤਾਜ਼ਾ ਹਾਲਾਤ ਦੀ ਗੱਲ ਕਰੀਏ ਤਾਂ ਕੱਲ੍ਹ ਤੋਂ ਪੈ ਰਹੇ ਮੀਂਹ ਤੋਂ ਬਾਅਦ ਹੁਣ ਮੁੜ ਤੋਂ ਬਿਆਸ ਦਰਿਆ ਵਿੱਚ ਪਾਣੀ ਦੇ ਪੱਧਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਥੇ ਦੱਸ ਦਈਏ ਕਿ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਜੇਕਰ ਇਕ ਦਿਨ ਲਈ ਕੁਝ ਕਿਊਸਿਕ ਘਟਦਾ ਹੈ ਤਾਂ ਅਗਲੇ ਦਿਨ ਉਸ ਵਿੱਚ ਮੁੜ ਤੋਂ ਵਾਧਾ ਦਰਜ ਕੀਤਾ ਜਾਂਦਾ ਹੈ।

ਬਿਆਸ ਦਰਿਆ ਵਿੱਚ ਮਾਪਿਆ 78 ਹਜ਼ਾਰ 500 ਕਿਊਸਿਕ ਪਾਣੀ : ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਫਿਲਹਾਲ ਪਾਣੀ ਦਾ ਪੱਧਰ ਵਧਿਆ ਹੈ ਅਤੇ ਇਸ ਵਿੱਚ ਕੱਲ੍ਹ ਦੇ ਜਲ ਪੱਧਰ ਨਾਲੋਂ ਇਕ ਵਾਰ ਫਿਰ ਵਾਧਾ ਵਿੱਚ ਦਰਜ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਵੇਰ ਸਮੇਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ 739.50 ਦੀ ਗੇਜ਼ ਦੇ ਨਾਲ 78 ਹਜ਼ਾਰ 500 ਕਿਊਸਿਕ ਮਾਪਿਆ ਗਿਆ ਹੈ। ਇਸ ਦੇ ਨਾਲ ਹੀ ਜੇਕਰ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਕਰੀਬ ਇਕ ਹਫਤੇ ਦਰਮਿਆਨ ਇਕ ਵਾਰ ਸਿਖਰ ਉਤੇ ਪੁੱਜਦਿਆਂ 83 ਹਜ਼ਾਰ ਕਿਊਸਿਕ ਤੱਕ ਆਂਕਿਆ ਜਾ ਚੁੱਕਾ ਹੈ। ਹਾਲਾਂਕਿ ਇਸ ਦੌਰਾਨ ਪਾਣੀ ਦਾ ਪੱਧਰ ਅਕਸਰ 71 ਹਜ਼ਾਰ ਅਤੇ 80 ਹਜ਼ਾਰ ਦੇ ਵਿੱਚ-ਵਿੱਚ ਆਂਕਿਆ ਜਾ ਰਿਹਾ ਹੈ।

ਕਿਸਾਨਾਂ ਦੀਆਂ ਕਈ ਏਕੜ ਫਸਲਾਂ ਹੋਈਆਂ ਪ੍ਰਭਾਵਿਤ : ਫਿਲਹਾਲ ਰੁਕ ਰੁਕ ਕੇ ਹੋ ਰਹੀ ਬਰਸਾਤ ਤੋਂ ਬਾਅਦ ਹੁਣ ਬਿਆਸ ਦਰਿਆ ਵਿੱਚ ਮੁੜ ਤੋਂ ਰਾਤ ਦਰਮਿਆਨ ਵਾਧਾ ਦਰਜ ਹੁੰਦਾ ਹੈ, ਜਾਂ ਘਟਦਾ ਹੈ। ਇਹ ਆਉਣ ਵਾਲਾ ਸਮਾਂ ਦੱਸੇਗਾ। ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਵਿੱਚ ਵਧੇ ਪਾਣੀ ਨਾਲ ਕਪੂਰਥਲਾ ਦੇ ਢਿੱਲਵਾਂ, ਧਾਲੀਵਾਲ ਬੇਟ, ਚਕੋਕੀ, ਮਿਆਣੀ ਬਾਕਰਪੁਰ ਸਮੇਤ ਹੋਰਨਾਂ ਕਈ ਪਿੰਡਾਂ ਦੇ ਮੰਡ ਇਲਾਕਿਆਂ ਵਿੱਚ ਲੱਗੀਆਂ ਫਸਲਾਂ ਵਿੱਚ ਪਾਣੀ ਫਿਰ ਚੁੱਕਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਜੇਕਰ ਮੁੜ ਤੋਂ ਪਾਣੀ ਵਧਦਾ ਹੈ ਤਾਂ ਕੀਤੇ ਨਾ ਕਿਤੇ ਕਿਸਾਨਾਂ ਦੀਆਂ ਫਸਲਾਂ ਲਈ ਇਹ ਨੁਕਸਾਨਦਾਇਕ ਹੋ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.