ETV Bharat / state

ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ 'ਚ ਮੁੱਖ ਮੰਤਰੀ ਦਾ ਸ਼ਹਿਰ ਪਟਿਆਲਾ

author img

By

Published : Nov 4, 2019, 9:41 AM IST

Updated : Nov 4, 2019, 10:47 AM IST

ਫ਼ੋਟੋ

ਮਨਜੀਤ ਕੌਰ ਦਾ ਕਹਿਣਾ ਹੈ ਕਿ ਜੋ ਵੀ ਪੁਲਿਸ ਨੂੰ ਰਿਪੋਰਟ ਲਿਖਾਈ ਗਈ ਹੈ ਜਿਸ ਦੇ ਵਿੱਚ ਮਨਮੀਤ ਦੇ ਪਿਤਾ ਅਸ਼ੋਕ ਕੁਮਾਰ, ਭਰਾ ਅਤੇ ਟੈਕਸੀ ਦਾ ਨਾਂਅ ਲਿਖਾਇਆ ਗਿਆ ਹੈ ਉਹ ਬਿਲਕੁਲ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ। ਪੜ੍ਹੋ ਪੂੂਰਾ ਮਾਮਲਾ ...

ਪਟਿਆਲਾ: ਸ਼ਹਿਰ ਦੇ ਵਿਚ ਬੀਤੇ ਦਿਨੀਂ ਕੁੱਝ ਮਹਿਲਾਵਾਂ, ਆਂਗਨਵਾੜੀ ਯੂਨੀਅਨ ਅਤੇ ਕੁਝ ਹੋਰ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਅ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਵੱਲੋਂ ਕੁਝ ਵਿਅਕਤੀਆਂ ਤੇ ਇੱਕ ਔਰਤ ਉੱਤੇ ਦੋਸ਼ ਲਗਾਏ ਗਏ ਸਨ ਕਿ ਆਂਗਨਵਾੜੀ ਵਰਕਰ ਦੀ ਬੇਟੀ 'ਤੇ ਜ਼ੁਲਮ ਹੋ ਰਿਹਾ ਹੈ। ਦੋਸ਼ ਲੱਗੇ ਕਿ ਉਸ ਦੀ ਸ਼ਰੇਆਮ ਬਾਜ਼ਾਰ 'ਚ ਕੁੱਟਮਾਰ ਕੀਤੀ ਗਈ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਵੀਡੀਓ

ਪਰ ਇਸ ਮਾਮਲੇ ਵਿੱਚ ਉਦੋਂ ਇੱਕ ਨਵਾਂ ਮੋੜ ਆ ਗਿਆ ਜਦੋਂ ਮਨਮੀਤ ਵੱਲੋਂ ਇੱਕ ਪ੍ਰੈੱਸ ਵਾਰਤਾ ਕੀਤੀ ਗਈ ਅਤੇ ਉਸ ਵੱਲੋਂ ਬਿਆਨ ਦਿੱਤਾ ਕਿ ਇਹ ਮਾਮਲਾ ਨਿਰਾ ਝੂਠ ਦਾ ਪੁਲੰਦਾ ਹੈ ਕਿਉਂਕਿ ਉਸ ਦਾ ਪਤੀ ਜਿਸ ਦਾ ਨਾਂਅ ਮਨਦੀਪ ਸਿੰਘ ਹੈ ਅਤੇ ਇਨ੍ਹਾਂ ਦਾ ਵਿਆਹ 11 ਸਾਲ ਪਹਿਲਾਂ ਹੋਇਆ। ਦੂਜੇ ਪਾਸੇ, ਮਨਮੀਤ ਕੌਰ ਨੇ ਦੱਸਿਆ ਕਿ ਉਸ ਦੀ 9 ਸਾਲਾਂ ਦੀ ਬੇਟੀ ਅਤੇ ਪੰਜ ਸਾਲ ਦਾ ਬੇਟਾ ਹੈ ਜਦਕਿ ਬੀਤੀ 17 ਅਕਤੂਬਰ ਕਰਵਾ ਚੌਥ ਵਾਲੀ ਰਾਤ ਉਸ ਨੇ ਆਪਣੇ ਪਤੀ ਅਤੇ ਪਵਨਦੀਪ ਕੌਰ ਨੂੰ ਰੰਗੇ ਹੱਥੀਂ ਹੋਟਲ ਦੇ ਵਿੱਚ ਫੜਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਨਾਂ ਦੇ ਆਪਸੀ ਸੰਬੰਧ ਹਨ।

ਇਹ ਵੀ ਪੜ੍ਹੋਂ: ਪਾਕਿਸਤਾਨ ਪ੍ਰਧਾਨ ਮੰਤਰੀ ਨੇ ਮੋਹਿਆ ਸਿੱਖਾਂ ਦਾ ਦਿਲ, ਕਰਤਾਪੁਰ ਲਾਂਘੇ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ

ਮਨਜੀਤ ਕੌਰ ਦਾ ਕਹਿਣਾ ਹੈ ਕਿ ਜੋ ਵੀ ਪੁਲਿਸ ਨੂੰ ਰਿਪੋਰਟ ਲਿਖਾਈ ਗਈ ਹੈ ਜਿਸ ਦੇ ਵਿੱਚ ਮਨਮੀਤ ਦੇ ਪਿਤਾ ਅਸ਼ੋਕ ਕੁਮਾਰ, ਭਰਾ ਅਤੇ ਟੈਕਸੀ ਦਾ ਨਾਂਅ ਲਿਖਾਇਆ ਗਿਆ ਹੈ, ਉਹ ਬਿਲਕੁਲ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ। ਉਲਟ ਪੁਲਿਸ ਨੇ ਇਨ੍ਹਾਂ ਦੇ ਵਿਰੁੱਧ ਹੀ ਮਾਮਲਾ ਦਰਜ ਕਰ ਲਿਆ।

ਦੋਵਾ ਧਿਰਾਂ ਵੱਲੋਂ ਇੱਕ ਦੂਜੀ ਧਿਰ 'ਤੇ ਦੋਸ਼ ਲਗਾਉਣ ਤੋਂ ਇਲਾਵਾ ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਅਤੇ ਪੱਖਪਾਤ ਕਰਨ ਦੇ ਵੀ ਦੋਸ਼ ਲਗਾਏ ਜਾ ਰਹੇ ਹਨ ।

ਇਨ੍ਹਾਂ ਦੋਸ਼ਾਂ ਦੇ ਵਿੱਚ ਇੱਕ ਪੱਖ ਹੋਰ ਨਿਕਲ ਕੇ ਸਾਹਮਣੇ ਆਇਆ ਉਹ ਹੈ ਮਨਮੀਤ ਦੇ ਪਤੀ ਮਨਦੀਪ ਵੱਲੋਂ ਇੱਕ ਮੈਸੇਜ ਕੀਤਾ ਗਿਆ। ਇਸ ਵਿੱਚ ਉਸ ਨੇ ਕਿਹਾ ਕਿ ਮੈਂ ਇਨ੍ਹਾਂ ਦੇ ਜਾਲ ਵਿੱਚ ਫ਼ਸ ਚੁੱਕਿਆ ਹਾਂ, ਆਖਿਰ ਇਸ ਮਾਮਲੇ ਦੀ ਸੱਚਾਈ ਕੀ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ, ਪਰ ਅੱਜ ਦੋ ਬੱਚਿਆਂ ਦੀ ਮਾਂ ਰੋ-ਰੋ ਕੇ ਪੁਲਿਸ ਪ੍ਰਸ਼ਾਸਨ ਅੱਗੇ ਇਹ ਗੁਹਾਰ ਕਰ ਰਹੀ ਹੈ ਕਿ ਉਸ ਨੂੰ ਉਸ ਦਾ ਪਤੀ ਵਾਪਸ ਕੀਤਾ ਜਾਵੇ ਤਾਂ ਜੋ ਉਸ ਦਾ ਘਰ ਵਸੇ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ।

ਉਧਰ ਦੂਜੇ ਪਾਸੇ ਵੀ ਪਵਨਦੀਪ ਦੇ ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਪੁਲਿਸ ਤੇ ਦਬਾਅ ਬਣਾਉਣ ਲਈ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਆਖਿਰ ਕੌਣ ਹੈ ਸੱਚਾ ਤੇ ਕੌਣ ਝੂਠਾ ਇਹ ਤਾਂ ਪੁਲਿਸ ਵਲੋਂ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।

ਜ਼ਿਕਰਯੋਗ ਹੈ ਕਿ ਪੁਲਿਸ ਦੋਵੇਂ ਪਾਸੋਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਇੱਕ ਪਾਸੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਦੂਜੇ ਪਾਸੇ ਸੁਣਵਾਈ ਨਾ ਕਰਨ ਦੇ ਦੋਸ਼ ਲੱਗ ਰਹੇ ਹਨ।

Intro:ਇੱਕ ਔਰਤ ਉੱਤੇ ਇਲਜ਼ਾਮ ਲਗਾਏ ਗਏ ਸਨ ਕਿ ਆਂਗਨਵਾੜੀ ਵਰਕਰ ਦੀ ਬੇਟੀ ਤੇ ਜ਼ੁਲਮ ਹੋ ਰਿਹਾ ਹੈ ਉਸ ਦੀ ਸ਼ਰੇ ਬਾਜ਼ਾਰ ਕੁੱਟਮਾਰ ਕੀਤੀ ਗਈBody:ਪਟਿਆਲਾ ਸ਼ਹਿਰ ਦੇ ਵਿਚ ਬੀਤੇ ਦਿਨੀਂ ਕੁੱਝ ਮਹਿਲਾਵਾਂ ਅਤੇ ਆਂਗਨਵਾੜੀ ਯੂਨੀਅਨ ਅਤੇ ਕੁਝ ਹੋਰ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਅ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਕੁਝ ਵਿਅਕਤੀਆਂ ਤੇ ਇੱਕ ਔਰਤ ਉੱਤੇ ਇਲਜ਼ਾਮ ਲਗਾਏ ਗਏ ਸਨ ਕਿ ਆਂਗਨਵਾੜੀ ਵਰਕਰ ਦੀ ਬੇਟੀ ਤੇ ਜ਼ੁਲਮ ਹੋ ਰਿਹਾ ਹੈ ਉਸ ਦੀ ਸ਼ਰੇ ਬਾਜ਼ਾਰ ਕੁੱਟਮਾਰ ਕੀਤੀ ਗਈ ਸੀ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ।
ਪਰ ਇਸ ਮਾਮਲੇ ਵਿੱਚ ਅੱਜ ਉਦੋਂ ਇੱਕ ਨਵਾਂ ਮੋੜ ਆ ਗਿਆ ਜਦੋਂ ਮਨਮੀਤ ਵੱਲੋਂ ਇੱਕ ਪ੍ਰੈੱਸ ਵਾਰਤਾ ਕੀਤੀ ਗਈ ਅਤੇ ਉਸ ਵੱਲੋਂ ਪੱਤਰਕਾਰਾਂ ਮੂਹਰੇ ਬਿਆਨ ਦਿੱਤਾ ਗਏ ਕਿ ਇਹ ਮਾਮਲਾ ਨਿਰਾ ਝੂਠ ਦਾ ਪੁਲੰਦਾ ਹੈ ਕਿਉਂਕਿ ਉਸ ਦਾ ਘਰ ਵਾਲਾ ਜਿਸ ਦਾ ਨਾਮ ਮਨਦੀਪ ਸਿੰਘ ਹੈ ਅਤੇ ਇਨ੍ਹਾਂ ਦਾ ਵਿਆਹ ਗਿਆਰਾਂ ਸਾਲ ਪਹਿਲਾਂ ਹੋਇਆ ਪਰ ਅੱਜ ਕੱਲ੍ਹ ਉਸ ਦਾ ਘਰਵਾਲਾ ਉਸ ਦੇ ਕਹੇ ਵਿੱਚ ਨਾ ਹੋ ਕੇ ਪਵਨਦੀਪ ਕੌਰ ਦੇ ਕਹੇ ਵਿੱਚ ਹੈ ਅਤੇ ਉਨ੍ਹਾਂ ਦੋਹਾਂ ਦੇ ਆਪਸੀ ਸੰਬੰਧ ਹਨ ਇੱਥੇ ਹੀ ਮਨਮੀਤ ਕੌਰ ਨੇ ਦੱਸਿਆ ਕਿ ਉਸ ਦੀ ਨੌਂ ਸਾਲਾਂ ਦੀ ਬੇਟੀ ਅਤੇ ਪੰਜ ਸਾਲ ਦਾ ਬੇਟਾ ਹੈ ਜਦਕਿ ਬੀਤੀ 17 ਅਕਤੂਬਰ ਕਰਵੇ ਵਾਲੀ ਰਾਤ ਉਸ ਨੇ ਆਪਣੇ ਘਰ ਵਾਲੇ ਅਤੇ ਪਵਨਦੀਪ ਕੌਰ ਨੂੰ ਰੰਗੇ ਹੱਥੀਂ ਹੋਟਲ ਦੇ ਵਿੱਚ ਫੜਿਆ ਅਤੇ ਉਥੇ ਜੋ ਹੋਇਆ ਉਸ ਦੀ ਇੱਕ ਵੀਡੀਓ ਵੀ ਨਸ਼ਰ ਕੀਤੀ

ਸਕਰੀਨ ਤੇ ਦਿਖਾਈ ਜਾ ਰਹੀ ਇਸ ਵੀਡੀਓ ਦੇ ਵਿੱਚ ਦੋ ਮਹਿਲਾਵਾਂ ਹੀ ਆਪਸ ਵਿੱਚ ਲੜ ਰਹੀਆਂ ਹਨ ਇੱਥੇ ਮਨਮੀਤ ਕੌਰ ਵੱਲੋਂ ਕਿਹਾ ਗਿਆ ਕਿ ਉੱਥੇ ਕਿਸੇ ਤਰ੍ਹਾਂ ਦੇ ਕੋਈ ਕੱਪੜੇ ਨਹੀਂ ਫੱਟੇ ਤੇ ਨਾ ਹੀ ਕੋਈ ਡੂੰਘੀ ਸੱਟ ਵਾਲੀ ਕੁੱਟਮਾਰ ਹੋਈ ਇਸ ਕਰਕੇ ਇਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਪੁਲਿਸ ਨੂੰ ਰਿਪੋਰਟ ਲਿਖਾਈ ਗਈ ਹੈ ਜਿਸਦੇ ਵਿੱਚ ਮਨਮੀਤ ਦੇ ਪਿਤਾ ਅਸ਼ੋਕ ਕੁਮਾਰ ਭਰਾ ਵਿਪਨ ਪ੍ਰਕਸ਼ਨ ਭੋਲੂ ਅਤੇ ਟੈਕਸੀ ਦਾ ਨਾਂ ਲਿਖਾਇਆ ਗਿਆ ਹੈ ਉਹ ਬਿਲਕੁਲ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਪੁਲਿਸ ਵੱਲੋਂ ਵੀ ਉਨ੍ਹਾਂ ਨਾਲ ਅੱਛਾ ਵਤੀਰਾ ਨਹੀਂ ਕੀਤਾ ਗਿਆ ਉਲਟ ਪੁਲਿਸ ਨੇ ਇਨ੍ਹਾਂ ਦੇ ਵਿਰੁੱਧ ਹੀ ਮਾਮਲਾ ਦਰਜ ਕਰ ਲਿਆ ਮਨਮੀਤ ਅਤੇ ਇਸ ਦੇ ਪਰਿਵਾਰ ਨੇ ਪੁਲਸ ਤੇ ਵੀ ਆਰੋਪ ਲਗਾਏ ਉਧਰ ਦੂਜੇ ਪਾਸੇ ਦੂਸਰੀ ਪਾਰਟੀ ਜੋ ਕਿ ਪਵਨਦੀਪ ਕੌਰ ਦੇ ਘਰਦਿਆਂ ਨੇ ਵੀ ਪੁਲਸ ਤੇ ਇਲਜਾਮ ਲਗਾਏ
ਉਸ ਦੋਹੇ ਧਿਰਾਂ ਵੱਲੋਂ ਇੱਕ ਦੂਜੀ ਧਿਰ ਤੇ ਇਲਜ਼ਾਮ ਲਗਾਉਣ ਤੋਂ ਇਲਾਵਾ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਅਤੇ ਪੱਖਪਾਤ ਕਰਨ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਹਨ ਇਨ੍ਹਾਂ ਇਲਜ਼ਾਮਾਂ ਦੇ ਵਿੱਚ ਇੱਕ ਪੱਖ ਹੋਰ ਨਿਕਲ ਕੇ ਸਾਹਮਣੇ ਆਇਆ ਉਹ ਹੈ ਮਨਮੀਤ ਦੇ ਘਰ ਵਾਲੇ ਮਨਦੀਪ ਵੱਲੋਂ ਇੱਕ ਮੈਸੇਜ ਕੀਤਾ ਗਿਆ ਜਿਸ ਵਿੱਚ ਉਸ ਨੇ ਕਿਹਾ ਕਿ ਮੈਂ ਇਨ੍ਹਾਂ ਦੇ ਜਾਲ ਵਿੱਚ ਫਸ ਚੁੱਕਿਆ ਹਾਂ ਆਖਿਰ ਕੀ ਇਸ ਮਾਮਲੇ ਦੀ ਸੱਚਾਈ ਇਹ ਤਾਂ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਏਗਾ ਪਰ ਅੱਜ ਦੋ ਬੱਚਿਆਂ ਦੀ ਮਾਂ ਰੋ ਰੋ ਕੇ ਪੁਲਿਸ ਪ੍ਰਸ਼ਾਸਨ ਅੱਗੇ ਇਹ ਗੁਹਾਰ ਕਰ ਰਹੀ ਹੈ ਕਿ ਉਸ ਨੂੰ ਉਸ ਦਾ ਘਰਵਾਲਾ ਵਾਪਸ ਕੀਤਾ ਜਾਵੇ ਤੇ ਉਸ ਦਾ ਘਰ ਵਸੇ ਅਤੇ ਉਨ੍ਹਾਂ ਨੂੰ ਇਨਸਾਫ ਮਿਲ ਸਕੇ
ਉਧਰ ਦੂਜੇ ਪਾਸੇ ਵੀ ਪਵਨਦੀਪ ਦੇ ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਪੁਲਿਸ ਤੇ ਦਬਾਅ ਬਣਾਉਣ ਲਈ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਆਖਿਰ ਕੌਣ ਹੈ ਸੱਚਾ ਤੇ ਕੌਣ ਝੂਠਾ ਇਹ ਤਾਂ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।
ਪਰ ਪੁਲਿਸ ਦੋਵੇਂ ਪਾਸੋਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਇੱਕ ਪਾਸੇ ਇਲਜ਼ਾਮ ਕਾਰਵਾਈ ਨਾ ਕਰਨ ਦੇ ਲਗਾਏ ਜਾ ਰਹੇ ਨੇ ਦੂਜੇ ਪਾਸੇ ਸੁਣਵਾਈ ਨਾ ਕਰਨ ਦੇConclusion:ਪਰ ਪੁਲਿਸ ਦੋਵੇਂ ਪਾਸੋਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਇੱਕ ਪਾਸੇ ਇਲਜ਼ਾਮ ਕਾਰਵਾਈ ਨਾ ਕਰਨ ਦੇ ਲਗਾਏ ਜਾ ਰਹੇ ਨੇ ਦੂਜੇ ਪਾਸੇ ਸੁਣਵਾਈ ਨਾ ਕਰਨ ਦੇ
Last Updated :Nov 4, 2019, 10:47 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.