ETV Bharat / state

Ludhiana Mac Auto Exhibition: ਲੁਧਿਆਣਾ 'ਚ ਮੈਕ ਆਟੋ ਪ੍ਰਦਰਸ਼ਨੀ ਸ਼ੁਰੂ, ਕੇਂਦਰੀ ਮੰਤਰੀ ਨੇ ਇਨਵੈਸਟ ਪੰਜਾਬ 'ਤੇ ਕੀਤੀ ਟਿੱਪਣੀ

author img

By

Published : Feb 24, 2023, 4:44 PM IST

Updated : Feb 24, 2023, 6:33 PM IST

Union Minister Som Prakash asked questions to Bhagwant Mann at Ludhiana Mac Auto Exhibition
Ludhiana Mac Auto Exhibition : ਲੁਧਿਆਣਾ 'ਚ ਮੈਕ ਆਟੋ ਪ੍ਰਦਰਸ਼ਨੀ ਸ਼ੁਰੂ, ਕੇਂਦਰੀ ਮੰਤਰੀ ਨੇ ਇਨਵੈਸਟ ਪੰਜਾਬ 'ਤੇ ਕੀਤੀ ਟਿੱਪਣੀ

ਲੁਧਿਆਣਾ ਮੈਕ ਆਟੋ ਪ੍ਰਦਰਸ਼ਨੀ ਵਿੱਚ ਪਹੁੰਚੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਪੰਜਾਬ ਵਿੱਚ ਨਵੀਂ ਤਕਨੀਕ ਹੋਣੀ ਜ਼ਰੂਰੀ ਹੈ। ਉਨ੍ਹਾਂ ਭਗਵੰਤ ਮਾਨ ਉੱਤੇ ਵੀ ਸਵਾਲ ਚੁੱਕੇ ਹਨ।

Union Minister Som Prakash asked questions to Bhagwant Mann at Ludhiana Mac Auto Exhibition


ਲੁਧਿਆਣਾ: ਲੁਧਿਆਣਾ ਵਿੱਚ ਅੱਜ ਤੋਂ ਚਾਰ ਦਿਨ੍ਹਾਂ ਲਈ ਆਟੋ ਪਾਰਟਸ ਇੰਡਸਟਰੀ ਲਈ ਮੈਕ ਆਟੋ ਪ੍ਰਦਰਸ਼ਨੀ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਉੱਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨਾਲ ਭਾਜਪਾ ਦੀ ਲੀਡਰਸ਼ਿਪ ਵੀ ਮੌਜੂਦ ਰਹੀ। 27 ਫਰਵਰੀ ਤੱਕ ਚੱਲਣ ਵਾਲੀ ਚਾਰ ਦਿਨਾਂ ਦੀ ਇਸ ਪ੍ਰਦਰਸ਼ਨੀ ਵਿੱਚ 1500 ਦੇ ਲਗਭਗ ਲਾਈਵ ਮਸ਼ੀਨਾਂ 650 ਦੇ ਕਰੀਬ ਕੰਪਨੀਆਂ ਵਲੋਂ ਡਿਸਪਲੇ ਕੀਤੀਆਂ ਗਈਆਂ ਹਨ। ਇਹ ਪ੍ਰਦਰਸ਼ਨੀ ਲੁਧਿਆਣਾ ਦੇ ਸਾਹਨੇਵਾਲ ਵਿਖੇ ਜੀਟੀ ਰੋਡ ਉੱਤੇ ਲਗਾਈ ਗਈ ਹੈ। ਇਸ ਵਿੱਚ 55 ਹਜ਼ਾਰ ਦੇ ਕਰੀਬ ਵਪਾਰਿਕ ਮੰਤਵ ਵਾਲੇ ਲੋਕਾਂ ਦੇ ਇੱਥੇ ਪਹੁੰਚਣ ਦੀ ਆਸ ਜਤਾਈ ਗਈ ਹੈ।

ਇਨਵੈਸਟ ਪੰਜਾਬ ਉੱਤੇ ਬੋਲੇ ਸੋਮ ਪ੍ਰਕਾਸ਼ : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਨਵੀਆਂ ਤਕਨੀਕਾਂ, ਨਵੀਆਂ ਮਸ਼ੀਨਾਂ ਲਈ ਅਜਿਹੀਆਂ ਪਰਦਰਸ਼ਨੀਆਂ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੰਡਸਟਰੀ ਨੂੰ ਵੱਧ ਤੋਂ ਵੱਧ ਪ੍ਰਫੂਲਿਤ ਕਰਨਾਂ ਬੇਹੱਦ ਜ਼ਰੂਰੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕੇ ਪੰਜਾਬ ਦੀ ਇੰਡਸਟਰੀ ਲੁਧਿਆਣਾ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਨਿਵੇਸ਼ ਪੰਜਾਬ ਵਿਚ ਮੁੱਖ ਮੰਤਰੀ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਨਿਵੇਸ਼ਕ ਨਿਵੇਸ਼ ਕਰ ਰਹੇ ਹਨ ਅਤੇ ਵੱਡੀਆਂ ਕੰਪਨੀਆਂ ਆ ਰਹੀਆਂ ਨੇ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਸਬੰਧੀ ਅਤੇ ਇੰਡਸਟਰੀ ਬਾਰੇ ਗੱਲ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: Railway track: ਕਿਸਾਨਾਂ ਨੇ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਰੇਲਵੇ ਟ੍ਰੈਕ ਤੋਂ ਚੁੱਕਿਆ ਧਰਨਾ, ਕਿਹਾ- ਪ੍ਰਸ਼ਾਸਨ ਨੇ ਮੁੜ ਕੀਤਾ ਧੋਖਾ, ਤਾਂ ...


ਇਸ ਦੌਰਾਨ ਪਰਦਰਸ਼ਨੀ ਵਿੱਚ ਵੱਡੀ ਤਦਾਦ ਅੰਦਰ ਸਨਅਤਕਾਰ ਪੁੱਜੇ ਹਨ। ਇਸ ਦੌਰਾਨ ਮੇਕ ਇਨ ਇੰਡੀਆ ਅਤੇ ਐਮ ਐਸ ਐਮ ਈ ਨੂੰ ਵਧਾਵਾ ਦੇਣ ਲਈ ਦੋਵੇਂ ਹੀ ਖੇਤਰਾਂ ਨਾਲ ਸੰਬੰਧਤ ਕਾਰੋਬਾਰੀ ਵੀ ਆਏ ਹਨ। ਪ੍ਰਦਰਸ਼ਨੀ ਦੇ ਪ੍ਰਬੰਧਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ 650 ਦੇ ਕਰੀਬ ਕੰਪਨੀਆਂ ਵੱਲੋਂ 1500 ਲਾਈਵ ਮਸ਼ੀਨਾਂ ਦੀ ਗਿਣਤੀ ਵਿੱਚ ਆਪਣੇ ਪ੍ਰੋਡਕਟ ਲਗਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਫੈਕਟਰੀ ਵਿਚ ਲੇਬਰ ਦੀ ਸਮੱਸਿਆ ਆ ਰਹੀ ਹੈ ਉਸ ਨੂੰ ਦੂਰ ਕਰਨ ਲਈ ਸਾਨੂੰ ਆਟੋਮੇਸ਼ਨ ਵੱਲ ਜਾਣਾ ਹੀ ਹੋਵੇਗਾ। ਉਸ ਲਈ ਨਵੀਂ ਤਕਨੀਕ ਤੋਂ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ। ਇਸ ਕਰਕੇ ਇਨ੍ਹਾਂ ਪ੍ਰਦਰਸ਼ਨੀਆਂ ਦੇ ਨਾਲ ਐਮ ਐਸ ਐਮ ਈ ਅਤੇ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਹੋਵੇਗਾ।

ਨਿਵੇਸ਼ ਪੰਜਾਬ ਨੂੰ ਲੈ ਕੇ ਵੀ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਚ ਨਿਵੇਸ਼ ਨੂੰ ਪ੍ਰਫੁਲਿਤ ਕਰਨ ਲਈ ਕਾਫੀ ਜ਼ੋਰ ਲਗਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਵਿੱਚ ਰੂਚੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬੇ ਨੇ ਆਪਣੀ ਇਲੈਕਟ੍ਰੋਨਿਕ ਵਾਹਨ ਪਾਲਿਸੀ ਲਾਂਚ ਕੀਤੀ ਹੋਵੇ।

Last Updated :Feb 24, 2023, 6:33 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.