ETV Bharat / state

Railway track: ਕਿਸਾਨਾਂ ਨੇ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਰੇਲਵੇ ਟ੍ਰੈਕ ਤੋਂ ਚੁੱਕਿਆ ਧਰਨਾ, ਕਿਹਾ- ਪ੍ਰਸ਼ਾਸਨ ਨੇ ਮੁੜ ਕੀਤਾ ਧੋਖਾ, ਤਾਂ ...

author img

By

Published : Feb 24, 2023, 1:23 PM IST

ਗੁਰਦਾਸਪੁਰ ਦੇ ਕਸਬਾ ਬਟਾਲਾ ਵਿੱਚ ਆਪਣੀਆਂ ਮੰਗਾਂ ਮਨਵਾਉਣ ਲਈ ਰੇਲਵੇ ਟ੍ਰੈਕ ਉੱਤੇ ਧਰਨੇ ਦੇ ਰਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 31 ਮਾਰਚ ਤੱਕ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਮੁੜ ਧਰਨਾ ਦਿੱਤਾ ਜਾਵੇਗਾ।

In Gurdaspur farmers took up dharna from the railway track
Railway track: ਕਿਸਾਨਾਂ ਨੇ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਰੇਲਵੇ ਟ੍ਰੈਕ ਤੋਂ ਚੁੱਕਿਆ ਧਰਨਾ, ਕਿਹਾ- ਪ੍ਰਸ਼ਾਸਨ ਨੇ ਮੁੜ ਕੀਤਾ ਧੋਖਾ ਤਾਂ 2 ਅਪ੍ਰੈਲ ਤੋਂ ਮੁੜ ਹੋਵੇਗਾ ਐਕਸ਼ਨ

Railway track: ਕਿਸਾਨਾਂ ਨੇ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਰੇਲਵੇ ਟ੍ਰੈਕ ਤੋਂ ਚੁੱਕਿਆ ਧਰਨਾ, ਕਿਹਾ- ਪ੍ਰਸ਼ਾਸਨ ਨੇ ਮੁੜ ਕੀਤਾ ਧੋਖਾ ਤਾਂ 2 ਅਪ੍ਰੈਲ ਤੋਂ ਮੁੜ ਹੋਵੇਗਾ ਐਕਸ਼ਨ





ਗੁਰਦਾਸਪੁਰ:
ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਸਾਰੀਆਂ ਮੰਗਾਂ ਮੰਨਣ ਦੇ ਐਲਾਨ ਬਾਅਦ ਰੇਲ ਰੋਕੋ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਇਸ ਮੋਰਚਾ ਦੀਆਂ ਮੁੱਖ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਅੱਜ ਸਵੇਰੇ ਧਰਨਾ ਚੁੱਕਿਆ ਹੈ। ਦੱਸ ਦਈਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਮੰਗਾਂ ਵਿੱਚ ਸੜਕੀ ਪ੍ਰੋਜੈਕਟਾਂ ਲਈ ਐਕੁਆਇਰ ਕੀਤੀ ਜਾਣ ਵਾਲੀ ਜਮੀਨ ਦੇ ਵਾਜ਼ਿਬ ਭਾਅ, ਗੰਨੇ ਦੇ ਬਕਾਏ, ਪ੍ਰਦੂਸ਼ਣ, ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ੇ ਅਤੇ ਨੌਕਰੀਆਂ ਅਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਰੇਲਵੇ ਸਟੇਸ਼ਨ ਉੱਤੇ ਧਰਨਾ ਦਿੱਤਾ ਜਾ ਰਿਹਾ ਸੀ। ਇਸ ਤੋਂ ਬਾਅਦ ਸਥਾਨਕ ਡੀ ਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਵੱਲੋਂ ਭਰੋਸਾ ਦਿਵਾਉਣ ਤੋਂ ਬਾਅਦ ਇਸ ਰੇਲ ਰੋਕੇ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ।

ਮੰਗਾ ਪੂਰੀਆਂ ਕਰਨ ਦਾ ਭਰੋਸਾ: ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲ ਕਰਦੇ ਇਹ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਅਨੁਸਾਰ ਜਿਲ੍ਹੇ ਦੇ 4 ਪਿੰਡਾਂ ਦਾ ਅਵਾਰਡ ਵਧਾ ਕੇ ਨਵੇਂ ਸਿਰਿਓਂ ਕਰ ਦਿੱਤਾ ਗਿਆ ਹੈ, ਜਿਸ ਦੇ ਨੋਟੀਫਿਕੇਸ਼ਨ ਪੇਪਰ 10 ਮਾਰਚ ਨੂੰ ਦੇ ਦਿੱਤੇ ਜਾਣਗੇ ਅਤੇ ਇਸੇ ਅਵਾਰਡ ਦੇ ਪੱਧਰ ਨਾਲ ਐਕੁਆਇਰ ਕੀਤੀਆਂ ਜਾਣ ਵਾਲੀਆਂ ਬਾਕੀ ਜ਼ਮੀਨਾਂ ਦੇ ਮੁਆਵਜੇ ਦਿੱਤੇ ਜਾਣਗੇ ਨਾਲ ਹੀ ਪੰਧੇਰ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯਕੀਨ ਦੁਆਇਆ ਕਿ ਸਾਰੇ ਐਵਾਰਡ ਕਲੀਅਰ ਹੋ ਜਾਣ ਤੱਕ ਜ਼ਮੀਨਾਂ ਦੇ ਕਬਜ਼ੇ ਨਹੀਂ ਲਏ ਜਾਣਗੇ | ਉਨ੍ਹਾਂ ਅੱਗੇ ਦੱਸਿਆ ਕਿ ਗੰਨੇ ਦੇ ਬਕਾਏ ਦੀ ਅਦਾਇਗੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਪਹਿਲੇ ਦਿਨ ਮੁਕੇਰੀਆਂ ਮਿੱਲ ਵੱਲੋਂ 3 ਕਰੋੜ, ਬੁੱਟਰ ਮਿੱਲ ਵੱਲੋਂ 2.80, ਕੀੜੀ ਮਿੱਲ ਵੱਲੋਂ 3 ਕਰੋੜ ਸਮੇਤ 12 ਕਰੋੜ ਰੁਪਏ ਜਾਰੀ ਕੀਤੇ ਗਏ ਅਤੇ ਆਸ਼ਵਾਸ਼ਨ ਦੁਆਇਆ ਕਿ ਰੋਜ਼ਾਨਾ ਇਸੇ ਤਰ੍ਹਾਂ ਪੈਸੇ ਪਾਏ ਜਾਣਗੇ । ਸ਼ਹੀਦ ਪਰਿਵਾਰਾਂ ਨੂੰ 31 ਮਾਰਚ ਤੱਕ ਨੌਕਰੀ ਅਤੇ ਮੁਆਵਜ਼ ਦੇ ਦਿੱਤੇ ਜਾਣਗੇ ।

ਇਹ ਵੀ ਪੜ੍ਹੋ: Ashwani Sharma on Punjab Govt: ਅੰਮ੍ਰਿਤਪਾਲ ਰਾਹੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਸੂਬਾ ਸਰਕਾਰ...

2 ਅਪ੍ਰੈਲ ਨੂੰ ਮੁੜ ਰੇਲ ਰੋਕੋ ਅੰਦੋਲਨ: ਉਨ੍ਹਾਂ ਕਿਹਾ ਕਿ ਮਸਾਣੀਆਂ ਪੋਲਟਰੀ ਫਾਰਮ ਉੱਤੇ ਪ੍ਰਦੂਸ਼ਣ ਵਿਭਾਗ ਦੇ ਚੇਅਰਮੈਨ ਵੱਲੋਂ 15 ਮਾਰਚ ਤੱਕ ਬਣਦੀ ਕਾਰਵਾਈ ਕਰਕੇ ਫੈਸਲੇ ਦੀ ਕਾਪੀ ਦੇ ਦਿੱਤੀ ਜਾਵੇਗੀ । ਇਸ ਮੌਕੇ ਐੱਸ ਐੱਸ ਪੀ ਗੁਰਦਾਸਪੁਰ ਦਿਹਾਤੀ ਹਰੀਸ਼ ਦਾਮਿਆ ਨੇ ਮੋਰਚੇ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਨਸ਼ੇ ਦੇ ਮੁੱਦੇ ਉੱਤੇ ਪੂਰੀ ਸਖਤੀ ਨਾਲ ਕੰਮ ਕੀਤਾ ਜਾਵੇਗਾ ਅਤੇ ਪਿੰਡ ਪੱਧਰ ਉੱਤੇ ਕੈਂਪ ਲਗਾ ਕੇ ਨਸ਼ੇ ਸਬੰਧੀ ਜਾਗ੍ਰਿਤੀ ਫੈਲਾਉਣ ਦਾ ਕੰਮ ਕੀਤਾ ਜਾਵੇਗਾ, ਨਸ਼ੇ ਵੇਚਣ ਵਾਲੇ ਅਨਸਰਾਂ ਦੀਆ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਆਗੂਆਂ ਨੇ ਕਿਹਾ ਕਿਹਾ ਕਿ ਦਿੱਤੇ ਗਏ ਸਮੇਂ ਦੇ ਅੰਦਰ ਵਾਅਦੇ ਅਨੁਸਾਰ ਕੰਮ ਪੂਰੇ ਨਹੀਂ ਕੀਤੇ ਜਾਂਦੇ ਤਾਂ 2 ਅਪ੍ਰੈਲ ਨੂੰ ਬਟਾਲਾ ਸਟੇਸ਼ਨ ਉੱਤੇ ਦੋਬਾਰਾ ਤੋਂ ਰੇਲ ਰੋਕੋ ਮੋਰਚਾ ਸ਼ੁਰੂ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.