ETV Bharat / state

Thief arrested from BSNL office: ਲੁਧਿਆਣਾ ਵਿਖੇ BSNL ਦਫਤਰ 'ਚ ਚੋਰੀ ਕਰਦੇ 2 ਮੁਲਜ਼ਮ ਕਾਬੂ, ਇੱਕ ਮੁਲਜ਼ਮ ਸਿਵਿਲ ਹਸਪਤਾਲ ਤੋਂ ਹੋਇਆ ਫਰਾਰ

author img

By ETV Bharat Punjabi Team

Published : Nov 4, 2023, 12:31 PM IST

The accused who were stealing from the BSNL office at Ludhiana were arrested but one of the accused escaped from the hospital
Thief arrested from BSNL office: ਲੁਧਿਆਣਾ ਵਿਖੇ BSNL ਦਫਤਰ 'ਚ ਚੋਰੀ ਕਰਦੇ 2 ਮੁਲਜ਼ਮ ਕਾਬੂ, ਇੱਕ ਮੁਲਜ਼ਮ ਸਿਵਿਲ ਹਸਪਤਾਲ ਤੋਂ ਹੋਇਆ ਫਰਾਰ

ਲੁਧਿਆਣਾ ਵਿੱਚ ਪੁਲਿਸ ਨੇ BSNL ਦਫਤਰ (BSNL Office) ਅੰਦਰੋਂ ਤਾਰਾਂ ਅਤੇ ਹੋਰ ਕੀਮਤੀ ਸਮਾਨ ਦੀ ਚੋਰੀ ਕਰ ਰਹੇ ਤਿੰਨ ਮੁਲਜ਼ਮਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਸਰਕਾਰੀ ਹਸਪਤਾਲ ਤੋਂ ਫਰਾਰ ਹੋ ਗਿਆ।

ਇੱਕ ਮੁਲਜ਼ਮ ਸਿਵਿਲ ਹਸਪਤਾਲ ਤੋਂ ਹੋਇਆ ਫਰਾਰ

ਲੁਧਿਆਣਾ: ਜ਼ਿਲ੍ਹੇ ਦੀ ਡਵੀਜ਼ਨ ਨੰਬਰ 2 ਦੇ ਅਧੀਨ ਆਉਂਦੇ ਸਿਵਿਲ ਹਸਪਤਾਲ ਦੇ ਸਾਹਮਣੇ ਸਥਿਤ ਬੀਐੱਸਐੱਨਐੱਲ ਦੇ ਦਫਤਰ ਵਿੱਚ ਚੋਰੀ (Theft in BSNL office) ਕਰਦੇ 2 ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਦੇਰ ਰਾਤ ਦੀ ਇਹ ਘਟਨਾ ਹੈ ਜਦੋਂ ਦਫਤਰ ਦੇ ਬਾਹਰ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਇਸ ਚੋਰੀ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਪਹਿਲਾਂ ਤੋਂ ਹੀ ਇੱਕ ਚੋਰ ਦੀ ਭਾਲ ਕਰ ਰਹੀ ਪੁਲਿਸ ਮੌਕੇ ਉੱਤੇ ਪੁੱਜੀ ਅਤੇ ਲੋਕਾਂ ਨੇ ਦੋਵਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ (accused escaped from the custody of the police) ਵੀ ਹੋ ਗਿਆ ਹੈ। ਉਹ ਸਿਵਿਲ ਹਸਪਤਾਲ ਤੋਂ ਭੱਜਣ ਵਿੱਚ ਕਾਮਯਾਬ ਹੋਇਆ।

ਲੱਖਾਂ ਰੁਪਏ ਦੀ ਤਾਰ ਚੋਰੀ: ਬੀਐੱਸਐੱਨਐੱਲ ਦੇ ਅਧਿਕਾਰੀ (Officials of BSNL) ਮੁਤਾਬਿਕ ਜਦੋਂ ਪੁਲਿਸ ਮੌਕੇ ਉੱਤੇ ਪੁੱਜੀ ਤਾਂ ਇੱਕ ਮੁਲਜ਼ਮ ਨੇ ਪੁਲਿਸ ਨੂੰ ਆਉਂਦਾ ਵੇਖ ਤੀਜੀ ਮੰਜਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਜਖਮੀ ਹੋ ਗਿਆ, ਡਿੱਗਣ ਕਾਰਣ ਉਸ ਦੇ ਪੈਰ ਦਾ ਗਿੱਟਾ ਵੀ ਟੁੱਟ ਗਿਆ। ਜਾਣਕਾਰੀ ਦਿੰਦੇ ਹੋਏ ਬੀਐੱਸਐੱਨਐੱਲ ਦੇ ਅਧਿਕਾਰੀ ਨਰੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਵਿੱਚ ਪਿਛਲੇ 6 ਮਹੀਨਿਆਂ ਤੋਂ ਚੋਰੀ ਹੋ ਰਹੀ ਹੈ। ਚੋਰ ਲੱਖਾਂ ਰੁਪਏ ਦੀ ਤਾਰ ਚੋਰੀ ਕਰਕੇ ਲਿਜਾ ਚੁੱਕੇ ਨੇ।

ਚੋਰਾਂ ਦੀ ਕੁੱਟਮਾਰ: ਉਨ੍ਹਾਂ ਕਿਹਾ ਕਿ ਅੱਜ ਵੀ 2 ਚੋਰ ਫੜੇ ਗਏ ਅਤੇ ਇੱਕ ਨੇ ਤੀਜੀ ਮੰਜਿਲ ਤੋਂ ਛਾਲ ਮਾਰ ਦਿੱਤੀ ਹੈ, ਜਦੋਂ ਕਿ ਦੂਜੇ ਮੁਲਜ਼ਮ ਦੇ ਹੱਥ ਵਿੱਚ ਸੱਟ ਲੱਗੀ ਹੈ, ਉਹ ਖਿੜਕੀ ਦਾ ਸ਼ੀਸ਼ਾ ਤੋੜ ਰਿਹਾ ਸੀ। ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਦੇ ਬਿਲਕੁਲ ਨਾਲ ਉਨ੍ਹਾਂ ਦਾ ਦਫਤਰ ਹੈ ਅਤੇ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਜਦੋਂ ਕਿ ਪੁਲਿਸ ਕੁੱਝ ਵੀ ਨਹੀਂ ਕਰ ਪਾ ਰਹੀ। ਉਨ੍ਹਾਂ ਦੱਸਿਆ ਕਿ ਅਸੀਂ ਪੁਲਿਸ ਨੂੰ (Written complaint to the police) ਲਿਖਤੀ ਸ਼ਿਕਾਇਤ ਵੀ ਕੀਤੀ ਹੈ। ਇਸ ਦੌਰਾਨ ਚੋਰਾਂ ਦਾ ਲੋਕਾਂ ਨੇ ਕੁਟਾਪਾ ਵੀ ਚਾੜਿਆ। ਹਾਲਾਂਕਿ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਦੋਵਾਂ ਦੀ ਉਮਰ 25 ਤੋਂ 28 ਸਾਲ ਦੇ ਵਿੱਚ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.