Death during a road accident: ਦੋ ਟਰੱਕਾਂ ਦੀ ਸਿੱਧੀ ਟੱਕਰ ਦੌਰਾਨ ਇੱਕ ਚਾਲਕ ਦੀ ਮੌਤ, ਹਾਦਸੇ 'ਚ ਦੋ ਲੋਕ ਗੰਭੀਰ ਜ਼ਖ਼ਮੀ

By ETV Bharat Punjabi Team

Published : Nov 3, 2023, 10:37 PM IST

thumbnail

ਸ੍ਰੀ ਫਤਹਿਗੜ੍ਹ ਸਾਹਿਬ ਦੇ ਅਮਲੋਹ-ਨਾਭਾ ਰੋਡ ਉੱਤੇ ਪਿੰਡ ਭਗਵਾਨਪੁਰਾ ਦੇ ਨਜ਼ਦੀਕ ਦੋ ਟਰੱਕਾਂ ਦੀ ਸਿੱਧੀ ਟੱਕਰ (A direct collision between two trucks) ਹੋ ਗਈ। ਜਿਸ ਦੇ ਵਿੱਚ ਇੱਕ ਟਰੱਕ ਚਾਲਕ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਇੱਕ ਟਰੱਕ ਲੋਹੇ ਦਾ ਭਰਿਆ ਹੋਇਆ ਅਮਲੋਹ ਤੋਂ ਭਾਦਸੋ ਵੱਲ ਜਾ ਰਿਹਾ ਸੀ ਜਦੋਂ ਕਿ ਇੱਕ ਹੋਰ ਟਰੱਕ ਭਾਦਸੋ ਤੋਂ ਆ ਰਿਹਾ ਸੀ। ਜਦੋਂ ਦੋਨੋਂ ਟਰੱਕ ਪਿੰਡ ਭਗਵਾਨਪੁਰਾ ਦੇ ਕੋਲ ਪਹੁੰਚੇ ਤਾਂ ਉਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ (Death on the spot) ਹੋ ਗਈ। ਮ੍ਰਿਤਕ ਦੀ ਪਹਿਚਾਣ ਜਗਤਾਰ ਸਿੰਘ ਪਿੰਡ ਰਸੂਲਾ ਵਜੋਂ ਹੋਈ ਹੈ। ਇਸ ਹਾਦਸੇ ਦੀ ਲਪੇਟ ਵਿੱਚ ਇੱਕ ਮੋਰਸਾਈਕਲ ਸਵਾਰ ਵੀ ਆ ਗਿਆ ਅਤੇ ਉਸ ਨੂੰ ਵੀ ਸੱਟਾਂ ਲੱਗੀਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾਰੀ ਹੈ।  

 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.