ETV Bharat / technology

ਵਟਸਐਪ ਕਰ ਰਿਹਾ ਨਵੇਂ ਟੂਲ 'ਤੇ ਕੰਮ, ਹੁਣ AI ਦੀ ਮਦਦ ਨਾਲ ਬਣਾ ਸਕੋਗੇ ਪ੍ਰੋਫਾਈਲ ਫੋਟੋ - WhatsApp AI Generated Profile

author img

By ETV Bharat Tech Team

Published : May 23, 2024, 4:50 PM IST

WhatsApp AI-Generated Profile: ਵਟਸਐਪ ਆਪਣੇ ਗ੍ਰਾਹਕਾਂ ਲਈ ਨਵੇਂ ਟੂਲ 'ਤੇ ਕੰਮ ਕਰ ਰਿਹਾ ਹੈ। ਇਸ ਤੋਂ ਬਾਅਦ ਯੂਜ਼ਰਸ AI ਦਾ ਇਸਤੇਮਾਲ ਕਰਕੇ ਪ੍ਰੋਫਾਈਲ ਫੋਟੋ ਬਣਾ ਸਕਣਗੇ।

WhatsApp AI-Generated Profile
WhatsApp AI-Generated Profile (Getty Images)

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਇੱਕ ਨਵੇਂ ਟੂਲ 'ਤੇ ਕੰਮ ਕਰ ਰਿਹਾ ਹੈ। ਇਸ ਨਾਲ ਯੂਜ਼ਰਸ ਨੂੰ AI ਦਾ ਇਸਤੇਮਾਲ ਕਰਕੇ ਪ੍ਰੋਫਾਈਲ ਫੋਟੋ ਬਣਾਉਣ ਦੀ ਸੁਵਿਧਾ ਮਿਲੇਗੀ। WABetaInfo ਦੀ ਰਿਪੋਰਟ ਅਨੁਸਾਰ, ਵਟਸਐਪ ਅਜੇ ਇਸ ਫੀਚਰ 'ਤੇ ਕੰਮ ਕਰ ਰਿਹਾ ਹੈ, ਜੋ ਯੂਜ਼ਰਸ ਨੂੰ AI ਪ੍ਰੋਫਾਈਲ ਫੋਟੋ ਬਣਾਉਣ ਦੀ ਆਗਿਆ ਦੇਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਅਸਲੀ ਫੋਟੋ ਨੂੰ ਸ਼ੇਅਰ ਕਰਨ ਤੋਂ ਬਚਣਗੇ।

AI ਕਰੇਗਾ ਚੈਟਿੰਗ: ਵਟਸਐਪ ਯੂਜ਼ਰਸ AI ਦੀ ਮਦਦ ਨਾਲ ਆਪਣੇ ਰੋਜ਼ਾਨਾ ਦੇ ਕੰਮ ਨੂੰ ਆਸਾਨ ਕਰ ਸਕਣਗੇ। ਜੇਕਰ ਤੁਸੀਂ ਮੈਟਾ 'ਤੇ ਵਧੀਆਂ ਮੈਸੇਜ ਲਿਖਣਾ ਚਾਹੁੰਦੇ ਹੋ, ਤਾਂ ਕੁਝ ਪੁਆਇੰਟਰ ਦੇ ਕੇ ਤੁਸੀਂ AI ਤੋਂ ਮੈਸੇਜ ਲਿਖਾ ਸਕਦੇ ਹੋ। ਇਸ ਫੀਚਰ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਵਟਸਐਪ ਨੂੰ ਖੋਲ੍ਹੋ। ਇਸ ਤੋਂ ਬਾਅਦ ਸੱਜੇ ਪਾਸੇ 'ਤੇ Meta AI ਦੇ ਆਈਕਨ 'ਤੇ ਟੈਪ ਕਰੋ। ਫਿਰ Meta AI ਚੈਟਬਾਕਸ ਆਪਸ਼ਨ ਨਜ਼ਰ ਆਵੇਗਾ। ਫਿਰ ਤੁਸੀਂ ਕਈ ਤਰ੍ਹਾਂ ਦੇ ਸਵਾਲ ਪੁੱਛ ਸਕੋਗੇ ਅਤੇ ਤਸਵੀਰਾਂ ਬਣਾਉਣ ਸਮੇਤ ਹੋਰ ਵੀ ਕਈ ਕੰਮ ਕਰ ਸਕੋਗੇ।

'Clear Unread When App Opens' ਫੀਚਰ: ਇਸ ਤੋਂ ਇਲਾਵਾ, ਵਟਸਐਪ 'Clear Unread When App Opens' ਫੀਚਰ 'ਤੇ ਵੀ ਕੰਮ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਇੱਕ ਵਾਰ 'ਚ ਸਾਰੇ ਅਣਪੜ੍ਹੇ ਵਟਸਐਪ ਮੈਸੇਜ ਕਾਊਂਟ ਨੂੰ ਕਲਿਅਰ ਕਰ ਸਕੋਗੇ। ਇਸ ਫੀਚਰ ਨੂੰ ਔਨ ਅਤੇ ਔਫ਼ ਕਰਨ ਦਾ ਆਪਸ਼ਨ ਵੀ ਮਿਲੇਗਾ। ਵਟਸਐਪ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.