ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪਹੁੰਚੇ ਲੁਧਿਆਣਾ, 120 ਕਿਲੋਵਾਟ ਸੋਲਰ ਪੈਨਲ ਪ੍ਰਾਜੈਕਟ ਦਾ ਕੀਤਾ ਉਦਘਾਟਨ

author img

By

Published : May 26, 2023, 2:27 PM IST

Punjab DGP Gaurav Yadav inaugurated the solar panel in Ludhiana

ਪੰਜਾਬ ਦੇ ਪੁਲਿਸ ਥਾਣਿਆਂ ਨੂੰ ਹਰ ਵਕਤ ਰੋਸ਼ਨ ਰੱਖਣ ਲਈ ਸੋਲਰ ਪੈਨਲ ਲਗਾਏ ਜਾ ਰਹੇ ਹਨ ਅਤੇ ਥਾਣੇ ਵਿੱਚ ਲੱਗੇ ਸੋਲਰ ਪੈਨਲ ਦਾ ਉਦਘਾਟਨ ਕਰਨ ਪੰਜਾਬ ਦੇ ਡੀਜੀਪੀ ਲੁਧਿਆਣਾ ਪਹੁੰਚੇ। ਇਸ ਮੌਕੇ ਗੋਰਵ ਯਾਦਵ ਨੇ ਕਿਹਾ ਕਿ ਲੁਧਿਆਣਾ ਦੇ 13 ਥਾਣਿਆਂ ਵਿੱਚ ਇਹ ਸੋਲਰ ਪੈਨਲ ਪ੍ਰਾਜੈਕਟ ਲਗਾਇਆ ਗਿਆ ਹੈ।

ਸੋਲਰ ਪੈਨਲ ਪ੍ਰਾਜੈਕਟ ਦਾ ਕੀਤਾ ਉਦਘਾਟਨ

ਲੁਧਿਆਣਾ:ਪੰਜਾਬ ਦੇ ਡੀਜੇਪੀ ਗੌਰਵ ਯਾਦਵ ਅੱਜ ਲੁਧਿਆਣਾ ਦੇ 13 ਥਾਣਿਆਂ ਵਿੱਚ ਸੋਲਰ ਪੈਨਲ ਪ੍ਰਾਜੈਕਟ ਦਾ ਉਦਘਾਟਨ ਕਰਨ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਨਾਲ 10 ਤੋਂ 12 ਲੱਖ ਰੁਪਏ ਦੀ ਬਿਜਲੀ ਦੀ ਬੱਚਤ ਹੋਵੇਗੀ, ਇਸ ਤੋਂ ਇਲਾਵਾ ਦਰੱਖਤਾਂ ਦੀ ਵੀ ਬੱਚਤ ਹੋਵੇਗੀ। 13 ਪੁਲਿਸ ਸਟੇਸ਼ਨਾਂ ਨੂੰ ਸੋਲਰ ਪੈਨਲਾਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਲੁਧਿਆਣਾ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਵਪਾਰੀਆਂ ਨੇ ਵੀ ਸਹਿਯੋਗ ਦਿੱਤਾ ਹੈ। ਹਾਲਾਂਕਿ ਜਦੋਂ ਹੋਰ ਮੁੱਦਿਆਂ 'ਤੇ ਡੀਜੀਪੀ ਪੰਜਾਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਪ੍ਰੈਸ ਕਾਨਫਰੰਸ ਖਤਮ ਕਰਕੇ ਚਲੇ ਗਏ।

ਪ੍ਰਾਜੈਕਟ ਦੀ ਸ਼ੁਰੂਆਤ: ਲੁਧਿਆਣਾ ਦੇ 13 ਪੁਲਿਸ ਸਟੇਸ਼ਨਾਂ ਨੂੰ ਹੁਣ ਲਾਈਟ ਜਾਣ ਦਾ ਕੋਈ ਡਰ ਨਹੀਂ ਰਹੇਗਾ ਕਿਉਂਕਿ ਇਨ੍ਹਾਂ ਸਹਾਰੇ ਹੀ ਪੁਲਿਸ ਸਟੇਸ਼ਨਾਂ ਨੂੰ ਸੋਲਰ ਦੇ ਨਾਲ ਜੋੜ ਦਿੱਤਾ ਗਿਆ ਹੈ। ਜਿਸ ਨਾਲ ਦਿਨ-ਰਾਤ ਇਨ੍ਹਾਂ ਪੁਲਿਸ ਸਟੇਸ਼ਨਾਂ ਦੇ ਵਿੱਚ ਨਿਰਵਿਘਨ ਬਿਜਲੀ ਆਵੇਗੀ। ਇਸ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕਾਫੀ ਲੰਮੇ ਸਮੇਂ ਤੋਂ ਕੀਤੀ ਹੋਈ ਸੀ, ਪਰ ਅੱਜ ਇਸ ਨੂੰ ਅਮਲੀ ਜਾਮਾ ਡੀਜੀਪੀ ਪੰਜਾਬ ਗੋਰਵ ਯਾਦਵ ਵੱਲੋਂ ਪਹਿਨਾਇਆ ਗਿਆ ਅਤੇ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਇਸ ਨਾਲ 120 ਕਿਲੋਵਾਟ ਦੇ ਕਰੀਬ ਬਿਜਲੀ ਪੈਦਾ ਹੋਵੇਗੀ ਅਤੇ 10 ਤੋਂ 12 ਲੱਖ ਰੁਪਏ ਦੀ ਲੁਧਿਆਣਾ ਪੁਲਿਸ ਕਮਿਸ਼ਨਰੇਟ ਨੂੰ ਬਿਜਲੀ ਦੀ ਬਚਤ ਹੋਵੇਗੀ। ਡੀਜੀਪੀ ਪੰਜਾਬ ਨੇ ਕਿਹਾ ਕਿ ਇਸ ਨੂੰ ਜਲਦ ਹੀ ਹੋਰ ਵਧਾਇਆ ਜਾਵੇਗਾ ਅਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਵਿੱਚ ਵੀ ਇਸ ਪ੍ਰਾਜੈਕਟ ਨੂੰ ਲਾਗੂ ਕੀਤਾ ਜਾਵੇਗਾ।

ਕੁਨੈਕਸ਼ਨ ਬਿਜਲੀ ਵਿਭਾਗ ਵੱਲੋਂ ਕੱਢ ਦਿੱਤੇ ਗਏ: ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੇ ਲਈ ਲੁਧਿਆਣਾ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਕਈ ਕਾਰੋਬਾਰੀਆਂ ਦੇ ਨਾਲ ਵੱਖ-ਵੱਖ ਕੰਪਨੀਆਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਹੈ। ਜਿਸ ਦਾ ਖੁਲਾਸਾ ਡੀਜੀਪੀ ਪੰਜਾਬ ਨੇ ਕੀਤਾ ਹੈ। ਕਾਬਿਲੇਗੌਰ ਹੈ ਕਿ ਬੀਤੇ ਸਾਲ ਬਿਜਲੀ ਦੀ ਕਟੌਤੀ ਹੋਣ ਕਰਕੇ ਕਈ ਲੁਧਿਆਣਾ ਦੇ ਪੁਲਿਸ ਸਟੇਸ਼ਨ ਜਿਨ੍ਹਾਂ ਵੱਲੋਂ ਬਿੱਲ ਬਿਜਲੀ ਦਾ ਨਹੀਂ ਉਤਾਰਿਆ ਗਿਆ ਸੀ। ਉਹਨਾਂ ਦੇ ਕੁਨੈਕਸ਼ਨ ਬਿਜਲੀ ਵਿਭਾਗ ਵੱਲੋਂ ਕੱਢ ਦਿੱਤੇ ਗਏ ਸਨ। ਜਿਸ ਦੀਆਂ ਖਬਰਾਂ ਨਸ਼ਰ ਹੋਣ ਤੋਂ ਬਾਅਦ ਲੁਧਿਆਣਾ ਪੁਲਿਸ ਵਿਭਾਗ ਦੀ ਕਾਫੀ ਕਿਰਕਿਰੀ ਵੀ ਹੋਈ ਸੀ। ਭਵਿੱਖ ਵਿੱਚ ਅਜਿਹੇ ਹਾਲਾਤ ਪੈਦਾ ਨਾ ਹੋਣ ਨੂੰ ਲੈ ਕੇ ਹੁਣ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੱਲੋਂ ਇਸ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.