Gippy Meets Gajendra Shekhawat: ਗਿੱਪੀ ਗਰੇਵਾਲ ਨੇ ਭਾਜਪਾ ਆਗੂ ਗਜੇਂਦਰ ਸ਼ੇਖਾਵਤ ਨਾਲ ਕੀਤੀ ਮੁਲਾਕਾਤ, ਚਰਚਾਵਾਂ ਦਾ ਬਜ਼ਾਰ ਹੋਇਆ ਗਰਮ

author img

By

Published : May 26, 2023, 11:18 AM IST

Gippy Grewal met with BJP leader Gajendra Shekhawat, the discussion became hot

ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਗਜੇਂਦਰ ਸ਼ੇਖਾਵਤ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਗਿੱਪੀ ਗਰੇਵਾਲ ਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਉਸ ਨਾਲ ਖੂਬ ਚਰਚਾ ਹੋਈ। ਪੰਜਾਬ ਪ੍ਰਤੀ ਉਸ ਦੀ ਜਜ਼ਬਾਤੀ ਸੋਚ ਨੇ ਪ੍ਰਭਾਵਿਤ ਕੀਤਾ।

ਚੰਡੀਗੜ੍ਹ : ਕਲਾਕਾਰਾਂ ਅਤੇ ਸਿਆਸਤਦਾਨਾਂ ਦਾ ਆਪਸ ਦੇ ਵਿਚ ਮਿਲਣਾ ਆਮ ਜਿਹੀ ਗੱਲ ਹੈ, ਕਿਉਂਕਿ ਇਤਿਹਾਸ ਵਿਚ ਦੇਖਿਆ ਗਿਆ ਹੈ ਕਿ ਕਲਾਕਾਰ ਸਿਆਸਤਦਾਨ ਬਣੇ ਹਨ। ਅਜਿਹੇ ਵਿੱਚ ਜਨਤਾ ਨੂੰ ਭਰਮਾਉਣ ਲਈ ਵੀ ਕਲਾਕਾਰਾਂ ਦਾ ਸਮਰਥਨ ਲਿਆ ਜਾਂਦਾ ਹੈ। ਉੱਥੇ ਹੀ, ਇਸ ਸਮੇਂ ਸੋਸ਼ਲ ਮੀਡੀਆ ਉੱਤੇ ਚਰਚਾ ਬਣੀ ਹੋਈ ਹੈ, ਇਕ ਤਾਜ਼ੀ ਮੁਲਾਕਾਤ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਭਾਜਪਾ ਆਗੂ ਗਜੇਂਦਰ ਸਿੰਘ ਸ਼ੇਖਾਵਤ ਦੀ। ਇੰਨਾ ਦੀ ਬੀਤੇ ਦਿਨੀਂ ਮੁਲਾਕਾਤ ਹੋਈ। ਹਾਲਾਂਕਿ ਇਸ ਮੁਲਾਕਾਤ ਬਾਰੇ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਗਿੱਪੀ ਗਰੇਵਾਲ ਦੀ ਨਿੱਜੀ ਤੌਰ ’ਤੇ ਮੁਲਾਕਾਤ ਸੀ ਜਾਂ ਫਿਰ ਇਸ ਪਿੱਛੇ ਦੀ ਕੋਈ ਹੋਰ ਵਜ੍ਹਾਂ ਹੈ।

ਭਾਜਪਾ ਆਗੂ ਨੇ ਸਾਂਝੀ ਕੀਤੀ ਤਸਵੀਰ : ਗਾਇਕ ਗਿੱਪੀ ਗਰੇਵਾਲ ਨਾਲ ਇਸ ਮੁਲਾਕਾਤ ਸਬੰਧੀ ਭਾਜਪਾ ਆਗੂ ਗਜੇਂਦਰ ਸਿੰਘ ਸ਼ੇਖਾਵਤ ਨੇ ਟਵੀਟ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਨੂੰ ਗਿੱਪੀ ਗਰੇਵਾਲ ਦੇ ਨਾਲ ਮੁਲਾਕਾਤ ਕਰ ਕੇ ਚੰਗਾ ਲੱਗਿਆ। ਉਨ੍ਹਾਂ ਨਾਲ ਚੰਗੀ ਗੱਲਬਾਤ ਹੋਈ ।ਪੰਜਾਬ ਪ੍ਰਤੀ ਉਨ੍ਹਾਂ ਦੀ ਭਾਵਨਾਤਮਕ ਸੋਚ ਨੂੰ ਦੇਖ ਕੇ ਕਾਫੀ ਪ੍ਰਭਾਵਿਤ ਹੋਇਆ।

  • पंजाब के जाने-माने गायक और अभिनेता गिप्पी ग्रेवाल जी से मिलकर खुशी हुई। उनसे अच्छी चर्चा हुई।

    पंजाब के प्रति उनकी भावनात्मक सोच ने प्रभावित किया। pic.twitter.com/ltzEzX5yS2

    — Gajendra Singh Shekhawat (@gssjodhpur) May 25, 2023 " class="align-text-top noRightClick twitterSection" data=" ">

ਅਭਿਨੇਤਾ ਤੋਂ ਨੇਤਾ ਬਣਨ ਦੀਆਂ ਕਿਆਸਰਾਈਆਂ : ਇਸ ਤਸਵੀਰ ਦੇ ਵਾਇਰਲ ਹੁੰਦੇ ਹੀ ਚਰਚਾਵਾਂ ਦਾ ਬਜ਼ਾਰ ਗਰਮ ਹੋ ਗਿਆ ਹੈ। ਇਥੇ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ 2024 ਵਿੱਚ ਲੋਕਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦੇ ਮੱਦੇਨਜ਼ਰ ਸਿਆਸੀ ਆਗੂਆਂ ਦੇ ਨਾਲ ਅਦਾਕਾਰ ਅਤੇ ਮਸ਼ਹੂਰ ਲੋਕ ਮੁਲਾਕਾਤਾਂ ਕਰ ਰਹੇ ਹਨ। ਚਰਚਾਵਾਂ ਹਨ ਕਿ ਹੋ ਸਕਦਾ ਹੈ ਕਿ ਗਾਇਕੀ ਅਦਾਕਾਰੀ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਵੀ ਸਿਆਸਤ ਵਿੱਚ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਹਾਲਾਂਕਿ ਇਸ ਸਬੰਧੀ ਗਿੱਪੀ ਗਰੇਵਾਲ ਵੱਲੋਂ ਜਾਂ ਭਾਜਪਾ ਵੱਲੋਂ ਕੋਈ ਵਿਚਾਰ ਚਰਚਾ ਸਾਹਮਣੇ ਨਹੀਂ ਆਈ। ਕਿਆਸਰਾਈਆਂ ਇਹ ਵੀ ਹੈ ਕਿ ਬਾਲੀਵੁਡ ਅਦਾਕਾਰ ਸੰਨੀ ਦਿਓਲ ਵਾਂਗ ਹੀ ਇੱਕ ਨਾਮੀ ਚਿਹਰਾ ਲੈਕੇ ਭਾਜਪਾ ਗਿੱਪੀ ਗਰੇਵਾਲ ਉੱਤੇ ਡੋਰੇ ਤਾਂ ਨਹੀਂ ਪਾ ਰਹੀ। ਕੀ ਗਿੱਪੀ ਵੀ ਸੰਨੀ ਦਿਓਲ ਵਾਂਗ ਲੋਕ ਸਭਾ ਚੋਣਾਂ ਦੀ ਤਿਆਰੀ ਕਰਨਗੇ ਅਜਿਹੇ ਕਈ ਸਵਾਲ ਉੱਠ ਰਹੇ ਹਨ।

  1. ਹੁਣ ਕਾਲਜਾਂ ਦੇ ਸਿਲੇਬਸ 'ਚ ਸ਼ਾਮਲ ਹੋਵੇਗੀ ਆਈਲੈਟਸ ! ਰਾਜਾ ਵੜਿੰਗ ਨੇ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆ
  2. "ਹਵਾਈ ਅੱਡੇ ਦੇ 100 ਮੀਟਰ ਦੇ ਦਾਇਰੇ ਵਿੱਚ ਬਣੀਆਂ ਸਾਰੀਆਂ ਉਸਾਰੀਆਂ ਢਾਹੁਣ ਦੀ ਕਾਰਵਾਈ ਜਲਦ ਹੋਵੇਗੀ ਸ਼ੁਰੂ"
  3. NITI Aayog Meeting Boycott: ਕੇਂਦਰ ਨਾਲ ਵਧੀ CM ਮਾਨ ਦੀ ਤਲਖ਼ੀ, ਨੀਤੀ ਆਯੋਗ ਦੀ ਮੀਟਿੰਗ ਦਾ ਕੀਤਾ ਬਾਈਕਾਟ




ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਪੰਜਾਬ ਦਾ ਇਕ ਨਾਮਵਰ ਚਿਹਰਾ ਹੈ ਜਿਸ ਨੇ ਪੰਜਾਬੀ ਗਾਇਕੀ ਤੋਂ ਸ਼ੁਰੂਆਤ ਕੀਤੀ ਅਤੇ ਅੱਜ ਉਹ ਫ਼ਿਲਮਾਂ ਵਿਚ ਅਦਾਕਾਰੀ ਕਰਨ ਦੇ ਨਾਲ ਨਾਲ ਡਾਇਰੈਕਸ਼ਨ ਵੀ ਕਰ ਰਹੇ ਹਨ। ਜਿਨਾਂ ਦੀਆਂ ਹਾਲ ਹੀ ਫ਼ਿਲਮਾਂ ਹਿੱਟ ਵੀ ਰਹੀਆਂ ਇਸ ਦੇ ਨਾਲ ਹੀ ਉਹਨਾਂ ਦਾ ਪੁੱਤਰ ਸ਼ਿੰਦਾ ਵੀ ਫ਼ਿਲਮਾਂ ਵਿਚ ਬਾਲ ਕਲਾਕਾਰ ਵੱਜੋਂ ਸਰਗਰਮ ਹੈ ਅਤੇ ਉਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.