ETV Bharat / state

ਖੰਨਾ 'ਚ ਦੇਰ ਰਾਤ ਪੰਜਾਬ ਨੈਸ਼ਨਲ ਬੈਂਕ ਅੰਦਰ ਲੱਗੀ ਭਿਆਨਕ ਅੱਗ, ਵੱਡੇ ਨੁਕਸਾਨ ਤੋਂ ਰਿਹਾ ਬਚਾਅ

author img

By

Published : Jun 12, 2023, 3:30 PM IST

A terrible fire broke out inside the Punjab National Bank in Khanna late at night, a major loss was saved
Fire In Bank : ਖੰਨਾ 'ਚ ਦੇਰ ਰਾਤ ਪੰਜਾਬ ਨੈਸ਼ਨਲ ਬੈਂਕ ਅੰਦਰ ਲੱਗੀ ਭਿਆਨਕ ਅੱਗ, ਵੱਡੇ ਨੁਕਸਾਨ ਤੋਂ ਰਿਹਾ ਬਚਾਅ

ਖੰਨਾ ਦੇ ਮਾਛੀਵਾੜਾ ਇਲਾਕੇ ਵਿਚ ਦੇਰ ਰਾਤ ਬੈਂਕ ਵਿਚ ਅੱਗ ਲੱਗ ਗਈ ਇਸ ਦੌਰਾਨ ਬਾਂਕੀ ਦਾ ਅੱਧਾ ਹਿੱਸਾ ਸੜ ਕੇ ਸੁਆਹ ਹੋ ਗਿਆ।ਅੱਗ ਇੰਨੀ ਜ਼ਬਰਦਸਤ ਸੀ ਕਿ ਕੁਝ ਹੀ ਮਿੰਟਾਂ 'ਚ ਬੈਂਕ ਦੇ ਅੰਦਰ ਪਿਆ ਕਰੀਬ 90 ਫੀਸਦੀ ਸਾਮਾਨ ਸੜ ਕੇ ਸੁਆਹ ਹੋ ਗਿਆ।

Fire In Bank : ਖੰਨਾ 'ਚ ਦੇਰ ਰਾਤ ਪੰਜਾਬ ਨੈਸ਼ਨਲ ਬੈਂਕ ਅੰਦਰ ਲੱਗੀ ਭਿਆਨਕ ਅੱਗ, ਵੱਡੇ ਨੁਕਸਾਨ ਤੋਂ ਰਿਹਾ ਬਚਾਅ

ਖੰਨਾ: ਖੰਨਾ ਸ਼ਹਿਰ ਦੇ ਮਾਛੀਵਾੜਾ ਸਾਹਿਬ ਇਲਾਕੇ 'ਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ 'ਚ ਐਤਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅਚਾਨਕ ਅੱਗ ਲੱਗਣ ਨਾਲ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਉਥੇ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਸਮੇਂ ਰਹਿੰਦੇ ਅੱਗ ‘ਤੇ ਕਾਬੂ ਪਾ ਕੇ ਸਟਰਾਂਗ ਰੂਮ ਅਤੇ ਕੈਸ਼ ਰੂਮ ਨੂੰ ਬਚਾਇਆ। ਇੱਥੇ ਫਾਇਰ ਬ੍ਰਿਗੇਡ ਨੇ ਬੈਂਕ ਮੈਨੇਜਰ ਨੂੰ ਮੌਕੇ ’ਤੇ ਬੁਲਾ ਕੇ ਤਾਲੇ ਖੋਲ੍ਹ ਕੇ ਅੱਗ ’ਤੇ ਕਾਬੂ ਪਾਇਆ। ਅੱਗ ਇੰਨੀ ਜ਼ਬਰਦਸਤ ਸੀ ਕਿ ਕੁਝ ਹੀ ਮਿੰਟਾਂ 'ਚ ਬੈਂਕ ਦੇ ਅੰਦਰ ਪਿਆ ਕਰੀਬ 90 ਫੀਸਦੀ ਸਾਮਾਨ ਸੜ ਕੇ ਸੁਆਹ ਹੋ ਗਿਆ। ਉੱਥੇ ਹੀ ਬੈਂਕ ਮੈਨੇਜ਼ਰ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਸ ਵਿਚਾਲੇ ਸਟਰਾਂਗ ਰੂਮ ਅਤੇ ਕੈਸ਼ ਰੂਮ ਨੂੰ ਬਚਾ ਲਿਆ ਗਿਆ ਅਤੇ ਕੋਈ ਭਾਰੀ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਹੀ ਬੈਂਕ ਦੇ ਨਾਲ ਬਣਿਆ ਏਟੀਐਮ ਵੀ ਅੱਗ ਲੱਗਣ ਤੋਂ ਬਚ ਗਿਆ।

ਅੱਗ ਨਾਲ ਸਾਮਾਨ ਸੜ ਗਿਆ: ਜਾਣਕਾਰੀ ਮੁਤਾਬਕ ਦੇਰ ਰਾਤ ਕੁਝ ਲੋਕਾਂ ਨੇ ਬੈਂਕ ਦੇ ਅੰਦਰੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਤਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਉਦੋਂ ਹੀ ਬੈਂਕ ਮੈਨੇਜਰ ਨੂੰ ਵੀ ਬੁਲਾਇਆ ਗਿਆ। ਬੈਂਕ ਮੈਨੇਜਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ਨਾਲ ਸਾਮਾਨ ਸੜ ਗਿਆ। ਛੱਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਦੇ ਡਿੱਗਣ ਦਾ ਵੀ ਖਤਰਾ ਹੈ। ਉਥੇ ਹੀ ਮੈਨੇਜਰ ਨੇ ਦੱਸਿਆ ਕਿ ਇਸ ਬਚਾਅ ਦਾ ਕਾਰਨ ਇਹ ਵੀ ਰਿਹਾ ਕਿ ਅੱਗ ਬੈਂਕ ਦੇ ਮੇਨ ਗੇਟ ਵਾਲੇ ਪਾਸੇ ਲੱਗੀ। ਇੱਥੋਂ ਅੱਗ ਪਿੱਛੇ ਵੱਲ ਵਧ ਰਹੀ ਸੀ। ਕੈਸ਼ ਅਤੇ ਰਿਕਾਰਡ ਰੂਮ ਬਿਲਕੁਲ ਪਿੱਛੇ ਬਣੇ ਹੋਏ ਹਨ। ਅੱਗ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਇਸ 'ਤੇ ਕਾਬੂ ਪਾ ਲਿਆ ਗਿਆ।

ਨਹੀਂ ਰੱਖਿਆ ਹੋਇਆ ਕੋਈ ਸਕਿਓਰਿਟੀ ਗਾਰਡ : ਇਸ ਦੌਰਾਨ ਇਹ ਵੀ ਪਤਾ ਲੱਗਾ ਕਿ ਇੱਥੇ ਕੋਈ ਸੁਰੱਖਿਆ ਗਾਰਡ ਨਹੀਂ ਰੱਖਿਆ ਗਿਆ। ਜੇਕਰ ਸੁਰੱਖਿਆ ਗਾਰਡ ਹੁੰਦਾ ਤਾਂ ਸ਼ਾਇਦ ਜ਼ਿਆਦਾ ਨੁਕਸਾਨ ਨਾ ਹੁੰਦਾ। ਗਾਰਡ ਦੀ ਹੁਸ਼ਿਆਰੀ ਨਾਲ ਅੱਗ ਤੇ ਸਾਡੇ ਆਉਣ ਤੋਂ ਪਹਿਲਾਂ ਵੀ ਕਾਬੂ ਪਾਇਆ ਜਾ ਸਕਦਾ ਸੀ। ਉਥੇ ਹੀ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਫਿਲਹਾਲ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.