ETV Bharat / state

ਬਜ਼ੁਰਗਾਂ ਲਈ ਇਨਸਾਨੀਅਤ ਦਾ ਧਰਮ ਨਿਭਾ ਰਿਹਾ ਇਹ ਆਸ਼ਰਮ

author img

By

Published : Sep 1, 2022, 5:15 PM IST

Updated : Sep 1, 2022, 9:21 PM IST

This Handicapped Ashram of Jalandhar
ਬਜ਼ੁਰਗਾਂ ਲਈ ਇਨਸਾਨੀਅਤ ਦਾ ਧਰਮ ਨਿਭਾ ਰਿਹਾ ਇਹ ਆਸ਼ਰਮ

ਜਲੰਧਰ ਵਿੱਚ ਇੱਕ ਅਪਾਹਜ ਆਸ਼ਰਮ (Handicapped Ashram) ਜੋ ਇਨਸਾਨੀਅਤ ਦੀ ਸੇਵਾ ਨਿਭਾਅ ਰਿਹਾ ਹੈ। ਆਸ਼ਰਮ ਦੇ ਕਰਤਾ ਧਰਤਾ ਤਰਸੇਮ ਕਪੂਰ ਦੱਸਦੇ ਹਨ ਕਿ ਇਸ ਆਸ਼ਰਮ ਦੀ ਸ਼ੁਰੂਆਤ 1964 ਵਿੱਚ ਹੋਈ ਸੀ ਜੋ ਪਰਿਵਾਰਾਂ ਵੱਲੋਂ ਦੂਰ ਕੀਤੇ ਬਜ਼ੁਰਗਾਂ ਦੀ ਸੰਭਾਲ ਕਰਦਾ ਹੈ।

ਜਲੰਧਰ: ਜਲੰਧਰ ਵਿੱਚ ਇੱਕ ਅਪਾਹਜ ਆਸ਼ਰਮ ਜੋ ਇਨਸਾਨੀਅਤ ਦੀ ਸੇਵਾ ਨਿਭਾਅ ਰਿਹਾ ਹੈ। ਜਿਸ ਦੇ ਮੁਖੀ ਤਰਸੇਮ ਕਪੂਰ ਦੱਸਦੇ ਹਨ ਕਿ ਇਸ ਆਸ਼ਰਮ ਦੀ ਸ਼ੁਰੂਆਤ 1964 ਵਿੱਚ ਹੋਈ ਸੀ ਜੋ ਪਰਿਵਾਰਾਂ ਵੱਲੋਂ ਦੂਰ ਕੀਤੇ ਬਜ਼ੁਰਗਾਂ ਦੀ ਸੰਭਾਲ ਕਰਦਾ ਹੈ। (Handicapped Ashram)

ਇਸ ਆਸ਼ਰਮ ਨੂੰ ਜਲੰਧਰ ਦੇ ਕੁਝ ਇਨਸਾਨੀਅਤ ਦੀ ਸੇਵਾ ਕਰਨ ਵਾਲੇ ਲੋਕਾ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਂਝ ਇਸ ਆਸ਼ਰਮ ਵਿੱਚ ਡੇਢ ਸੌ ਤੋਂ ਉੱਪਰ ਬਜ਼ੁਰਗ ਪੁਰਸ਼ ਅਤੇ ਮਹਿਲਾਵਾਂ ਇਹ ਰਹਿ ਰਹੀਆਂ ਹਨ।


ਸਮਾਜ ਵਿੱਚ ਅਜਿਹੇ ਲੋਕਾਂ ਲਈ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਕਰਕੇ ਅੱਜ ਇਹ ਲੋਕ ਆਪਣੇ ਬੁਢਾਪੇ ਦੇ ਦੌਰ ਨੂੰ ਨਾ ਸਿਰਫ ਤੰਦਰੁਸਤੀ ਨਾਲ ਬਲਕਿ ਖ਼ੁਸ਼ਹਾਲੀ ਨਾਲ ਜੀ ਰਹੇ ਹਨ। ਹਾਲਾਂਕਿ ਉਮਰ ਦੇ ਇਸ ਦੌਰ ਵਿੱਚ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨਾਲ ਨਹੀਂ ਪਰ ਇੱਥੇ ਉਨ੍ਹਾਂ ਦਾ ਆਪਣੀ ਹੀ ਇੱਕ ਨਵਾਂ ਪਰਿਵਾਰ ਬਣ ਚੁੱਕਿਆ ਹੈ।

ਬਜ਼ੁਰਗਾਂ ਲਈ ਇਨਸਾਨੀਅਤ ਦਾ ਧਰਮ ਨਿਭਾ ਰਿਹਾ ਇਹ ਆਸ਼ਰਮ

ਸਮਾਜ ਵਿੱਚ ਅਜਿਹੇ ਲੋਕਾਂ ਲਈ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਕਰਕੇ ਅੱਜ ਇਹ ਲੋਕ ਆਪਣੇ ਬੁਢਾਪੇ ਦੇ ਦੌਰ ਨੂੰ ਨਾ ਸਿਰਫ ਤੰਦਰੁਸਤੀ ਨਾਲ ਬਲਕਿ ਖ਼ੁਸ਼ਹਾਲੀ ਨਾਲ ਜੀ ਰਹੇ ਹਨ। ਹਾਲਾਂਕਿ ਉਮਰ ਦੇ ਇਸ ਦੌਰ ਵਿੱਚ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨਾਲ ਨਹੀਂ ਪਰ ਇੱਥੇ ਉਨ੍ਹਾਂ ਦਾ ਆਪਣੀ ਹੀ ਇੱਕ ਨਵਾਂ ਪਰਿਵਾਰ ਬਣ ਚੁੱਕਿਆ ਹੈ।



ਇਸ ਆਸ਼ਰਮ ਨੂੰ ਜਲੰਧਰ ਦੇ ਕੁਝ ਇਨਸਾਨੀਅਤ ਦੀ ਸੇਵਾ ਕਰਨ ਵਾਲੇ ਲੋਕਾ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਂਝ ਇਸ ਆਸ਼ਰਮ ਵਿੱਚ ਡੇਢ ਸੌ ਤੋਂ ਉੱਪਰ ਬਜ਼ੁਰਗ ਪੁਰਸ਼ ਅਤੇ ਮਹਿਲਾਵਾਂ ਇਹ ਰਹਿ ਰਹੀਆਂ ਹਨ।


ਲੋਕਾਂ ਵੱਲੋਂ ਦਿੱਤੇ ਗਏ ਦਾਨ ਨਾਲ ਚਲਦਾ ਹੈ ਆਸ਼ਰਮ: ਤਰਸੇਮ ਕਪੂਰ ਦੱਸਦੇ ਨੇ ਕਿ ਆਸ਼ਰਮ ਲੋਕਾਂ ਵੱਲੋਂ ਦਿੱਤੇ ਗਏ ਦਾਨ ਨਾਲ ਚਲਦਾ ਹੈ ਅਤੇ ਆਸ਼ਰਮ ਵਿੱਚ ਰਹਿ ਰਹੇ ਇਨ੍ਹਾਂ ਬਜ਼ੁਰਗਾਂ ਨੂ ਰਹਿਣ ਸਹਿਣ, ਖਾਣ ਪੀਣ ਦੇ ਨਾਲ ਦਵਾਈਆਂ ਦਾ ਵੀ ਪੂਰਾ ਇੰਤਜ਼ਾਮ ਹੈ। ਉਨ੍ਹਾਂ ਮੁਤਾਬਿਕ ਇਨ੍ਹਾਂ ਬਜ਼ੁਰਗਾਂ ਨੂੰ ਘਰ ਵਾਂਗ ਸਹੂਲਤਾਂ ਦਿੰਦੇ ਹੋਏ ਦਿਨ ਵਿੱਚ ਤਿੰਨੋਂ ਟਾਇਮ ਵਧੀਆ ਖਾਣਾ, ਦੁੱਧ ਅਤੇ ਖਾਣ ਪੀਣ ਦੀਆਂ ਹੋਰ ਵੀ ਚੀਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਆਸ਼ਰਮ ਵਿੱਚ ਆਪਣੀ ਡੇਅਰੀ ਵੀ ਮੌਜੂਦ ਹੈ। ਤਰਸੇਮ ਕਪੂਰ ਮੁਤਾਬਿਕ ਆਸ਼ਰਮ ਵਿੱਚ ਆਪਣੀ ਗਊਸ਼ਾਲਾ ਹੈ। ਜਿਸ ਵਿੱਚ ਗਊਆਂ ਰੱਖੀਆਂ ਗਈਆਂ ਹਨ। ਇੰਨ੍ਹਾਂ ਗਊਆਂ ਦੇ ਦੁੱਧ ਨਾਲ ਹੀ ਇਨ੍ਹਾਂ ਬਜ਼ੁਰਗ ਲੋਕਾਂ ਨੂੰ ਚਾਹ ਅਤੇ ਦੁੱਧ ਦੀ ਸੇਵਾ ਮੁਹੱਈਆ ਕਰਾਈ ਜਾਂਦੀ ਹੈ।

ਆਸ਼ਰਮ ਆਪਣਾ ਹਸਪਤਾਲ ਮੌਜੂਦ: ਇਸ ਅਪਾਹਿਜ ਆਸ਼ਰਮ ਅੰਦਰ ਨਾ ਸਿਰਫ਼ ਇਨ੍ਹਾਂ ਬਜ਼ੁਰਗਾਂ ਲਈ ਬਲਕਿ ਬਾਹਰੋਂ ਆਉਣ ਵਾਲੇ ਮਰੀਜ਼ਾਂ ਲਈ ਵੀ ਦਵਾਈਆਂ ਅਤੇ ਹਸਪਤਾਲ ਦਾ ਪੂਰਾ ਪ੍ਰਬੰਧ ਹੈ। ਆਸ਼ਰਮ ਦੇ ਅੰਦਰ ਹੀ ਸ਼ਹਿਰ ਦੇ ਨਾਮੀ ਡਾਕਟਰ ਕੁਝ ਘੰਟੇ ਆਪਣੇ ਕੀਮਤੀ ਸਮੇ ਚੋਂ ਕੱਢ ਕੇ ਇੱਥੇ ਆਪਣੀ ਸੇਵਾ ਬਣਾਉਂਦੇ ਨੇ ਇਸ ਦੇ ਨਾਲ ਨਾਲ ਲੋਕਾਂ ਨੂੰ ਬਾਜ਼ਾਰ ਨਾਲੋਂ ਕਿਤੇ ਘੱਟ ਰੇਟ ਵਿੱਚ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਅਤੇ ਇਲਾਜ ਤਕਰੀਬਨ ਫ੍ਰੀ ਕੀਤਾ ਜਾਵੇਗਾ।

ਆਸ਼ਰਮ ਦਾ ਹਰ ਹਾਲ ਫੁੱਲੀ ਏ ਸੀ ਅਤੇ ਹੋਰ ਸੁਵਿਧਾਵਾਂ ਨਾਲ ਲੈਸ: ਤਰਸੇਮ ਕਪੂਰ ਮੁਤਾਬਿਕ ਇਸ ਆਸ਼ਰਮ ਵਿੱਚ ਬਜ਼ੁਰਗਾਂ ਦੇ ਰਹਿਣ ਲਈ ਜਿੰਨੇ ਵੀ ਹਾਲ ਬਣਾਏ ਗਏ ਨੇ ਉਹ ਸਾਰੇ ਫੁਲੀ ਏ. ਸੀ ਨੇ ਅਤੇ ਇਸ ਦੇ ਨਾਲ ਨਾਲ ਇਨ੍ਹਾਂ ਲੋਕਾਂ ਲਈ ਸਾਫ ਸੁਥਰੇ ਵਾਥਰੂਮ ਹਰ ਹਾਲ ਵਿੱਚ ਐਲਈਡੀ ਵਰਗੀਆਂ ਸੁਵਿਧਾਵਾਂ ਮੁਹੱਈਆ ਕਰਾਈਆਂ ਗਈਆਂ ਹਨ। ਤਰਸੇਮ ਕਪੂਰ ਮੁਤਾਬਿਕ ਇਨ੍ਹਾਂ ਕਮਰਿਆਂ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਕਿਸੇ ਵੀ ਇੱਥੇ ਰਹਿਣ ਵਾਲੇ ਅਪਾਹਜ ਬੇਸਹਾਰਾ ਬਜ਼ੁਰਗ ਨੂੰ ਇਹ ਨਾ ਲੱਗੇ ਕਿ ਇੱਥੇ ਉਸ ਨੂੰ ਘਰ ਵਰਗਾ ਮਾਹੌਲ ਨਹੀਂ ਮਿਲ ਰਿਹਾ ਹੈ।

ਇੱਥੇ ਰਹਿਣ ਵਾਲੇ ਲੋਕੀਂ ਵੀ ਆਸ਼ਰਮ ਵਿੱਚ ਖ਼ੂਬ ਖ਼ੁਸ਼ : ਪ੍ਰੀਤਮ ਸ਼ੁਰੂ ਵਿੱਚ ਗ਼ਰੀਬ ਤੋਂ ਗ਼ਰੀਬ ਬਜ਼ੁਰਗ ਦੇ ਨਾਲ ਨਾਲ ਇਸੇ ਬਜ਼ੁਰਗ ਵੀ ਰਹਿ ਰਹੇ ਹਨ ਜਿਨ੍ਹਾਂ ਦੇ ਆਪਣੇ ਵੱਡੇ ਕਾਰੋਬਾਰ ਨੇ ਪਰ ਉਨ੍ਹਾਂ ਦੇ ਬੱਚਿਆਂ ਵੱਲੋਂ ਉਨ੍ਹਾਂ ਨੂੰ ਇੱਥੇ ਛੱਡ ਦਿੱਤਾ ਗਿਆ ਹੈ। ਆਸ਼ਰਮ ਵਿੱਚ ਰਹਿ ਰਹੇ ਪ੍ਰੀਤਮ ਸਿੰਘ ਦੱਸਦੇ ਨੇ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਇਸ ਲਈ ਆਪਣੇ ਭਾਈ ਭਤੀਜਿਆਂ ਨੂੰ ਦੇ ਦਿੱਤੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਬੁਢਾਪੇ ਵਿੱਚ ਜ਼ਮੀਨ ਜਾਇਦਾਦ ਨਹੀਂ ਬਲਕਿ ਕੋਈ ਚੰਗਾ ਪਰਿਵਾਰ ਕੰਮ ਆਏਗਾ। ਪ੍ਰੀਤਮ ਸਿੰਘ ਦੱਸਦੇ ਨੇ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇੱਥੇ ਰਹਿ ਰਹੇ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਉਹ ਆਪਣੇ ਭਾਈ ਭਤੀਜਿਆਂ ਉੱਪਰ ਬੁਢਾਪੇ ਵਿੱਚ ਬੋਝ ਬਣਨ। ਉਨ੍ਹਾਂ ਮੁਤਾਬਿਕ ਉਨ੍ਹਾਂ ਨੇ ਖੁਦ ਸ਼ਾਦੀ ਨਹੀਂ ਕਰਵਾਈ ਸੀ ਜਿਸ ਕਰਕੇ ਉਨ੍ਹਾਂ ਦਾ ਆਪਣਾ ਕੋਈ ਪਰਿਵਾਰ ਨਹੀਂ ਹੈ। ਪ੍ਰੀਤਮ ਸਿੰਘ ਮੁਤਾਬਿਕ ਅੱਜ ਜੋ ਮਾਹੌਲ ਉਨ੍ਹਾਂ ਨੂੰ ਇਸ ਆਸ਼ਰਮ ਵਿੱਚ ਮਿਲ ਰਿਹਾ ਹੈ ਉਹ ਕਿਸੇ ਵਧੀਆ ਪਰਿਵਾਰ ਤੋਂ ਘੱਟ ਨਹੀਂ ਅਤੇ ਇਹੀ ਕਾਰਨ ਹੈ ਕਿ ਅੱਜ ਉਹ ਇੱਥੇ ਬੇਹੱਦ ਖੁਸ਼ ਹਨ।

ਬਜ਼ੁਰਗ ਮਹਿਲਾਵਾਂ ਵੀ ਆਸ਼ਰਮ ਨੂੰ ਸਮਝਦੀਆਂ ਨੇ ਆਪਣਾ ਪਰਿਵਾਰ : ਆਸ਼ਰਮ ਵਿੱਚ ਰਹਿਣ ਵਾਲੀ ਬਜ਼ੁਰਗ ਮਹਿਲਾ ਸ਼ਾਂਤੀ ਦੇਵੀ ਜੋ ਕਿ ਜਲੰਧਰ ਦੀ ਹੀ ਰਹਿਣ ਵਾਲੀ ਹੈ ਦੱਸਦੀ ਹੈ ਕਿ ਉਹ ਕਰੀਬ ਪੰਜ ਛੇ ਸਾਲ ਪਹਿਲੇ ਆਸ਼ਰਮ ਵਿੱਚ ਆਈ ਸੀ। ਉਸ ਦੇ ਮੁਤਾਬਿਕ ਉਸਦੀ ਇੱਕ ਬੇਟੀ ਅਤੇ ਤਿੰਨ ਬੇਟੇ ਸਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਅੱਜ ਉਸਦੀ ਸਿਰਫ ਇਕ ਬਹੂ ਹੈ, ਜਿਸ ਤੇ ਇਹ ਬੋਝ ਨਹੀਂ ਬਣਨਾ ਚਾਹੁੰਦੀ। ਇਹੀ ਕਾਰਨ ਹੈ ਕਿ ਉਹ ਇਸ ਆਸ਼ਰਮ ਵਿੱਚ ਰਹਿ ਰਹੀ ਹੈ। ਉਸ ਦੇ ਮੁਤਾਬਿਕ ਆਸ਼ਰਮ ਵਿੱਚ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਬਲਕਿ ਇੱਥੇ ਮੌਜੂਦ ਲੋਕ ਵੀ ਆਪਣੇ ਪਰਿਵਾਰ ਵਰਗੇ ਲੱਗਦੇ ਹਨ।


ਇਹ ਵੀ ਪੜ੍ਹੋ: ਅੰਮ੍ਰਿਤਸਰ ਵਿੱਚ ਹਾਈਵੋਲਟੇਜ ਡਰਾਮਾ, ਮੁਲਜ਼ਮ ਨੂੰ ਗ੍ਰਿਫਤਾਰ ਕਰਨ ਆਈ ਸੀ ਪੁਲਿਸ

Last Updated :Sep 1, 2022, 9:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.