ETV Bharat / state

ਦਿਨ-ਦਿਹਾੜੇ ਔਰਤ ਤੋਂ ਲੁੱਟੇ ਗਹਿਣੇ, ਜਾਣੋ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ

author img

By

Published : Sep 16, 2021, 3:07 PM IST

ਜਲੰਧਰ ਦੇ ਫੁੱਟਬਾਲ ਚੌਂਕ (Football Square) ‘ਤੇ ਇੱਕ ਔਰਤ ਤੋਂ ਕਾਰ (car) ਸਵਾਲ ਲੋਕਾਂ ਨੇ ਲੁੱਟ ਕੀਤੀ ਹੈ। ਲੁਟੇਰੇ ਪੀੜਤ ਔਰਤ ਤੋਂ ਸੋਨੇ (gold) ਦੀਆਂ ਚੂੜੀਆਂ ਲੁੱਟ ਕੇ ਫਰਾਰ ਹੋ ਗਏ।

ਦਿਨ-ਦਿਹਾੜੇ ਔਰਤ ਤੋਂ ਲੁੱਟੇ ਗਹਿਣੇ
ਦਿਨ-ਦਿਹਾੜੇ ਔਰਤ ਤੋਂ ਲੁੱਟੇ ਗਹਿਣੇ

ਜਲੰਧਰ: ਪੰਜਾਬ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ। ਜਿਸ ਕਰਕੇ ਲੋਕਾਂ (People) ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੂਬੇ ਵਿੱਚ ਲਗਾਤਾਰ ਹੋ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾ ਨੇ ਪੰਜਾਬ ਸਰਕਾਰ (Government of Punjab) ਤੇ ਪੰਜਾਬ ਪੁਲਿਸ (Punjab Police) ‘ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ (Jalandhar) ਦੇ ਫੁੱਟਬਾਲ ਚੌਂਕ (Football Square) ਤੋਂ ਸਾਹਮਣੇ ਆਇਆ ਹੈ। ਜਿੱਥੇ ਕਾਰ ਸਵਾਲ ਲੁਟੇਰਿਆ (Car question looters) ਨੇ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਮੀਡੀਆ (media) ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਨੇ ਕਿਹਾ ਕਿ ਜਦੋਂ ਉਹ ਪੈਦਲ ਜਾ ਰਹੀ ਸੀ ਤਾਂ ਉਸ ਨੂੰ ਇੱਕ ਔਰਤ ਵੱਲੋਂ ਬੁਲਾਕੇ ਆਪਣੀ ਕਾਰ ਵਿੱਚ ਬੈਠਣ ਲਈ ਕਿਹਾ ਅਤੇ ਜਦੋਂ ਪੀੜਤ ਔਰਤ ਨੇ ਕਾਰ ਵਿੱਚ ਬੈਠਣ ਤੋਂ ਇਨਕਾਰ ਕੀਤਾ ਤਾਂ ਕਾਰ ਸਵਾਲ ਨੇ ਜਬਰਨ ਔਰਤ ਨੂੰ ਕਾਰ ਵਿੱਚ ਬੈਠਾ ਲਿਆ।

ਪੀੜਤ ਔਰਤ ਮੁਤਾਬਕ ਉਸ ਨਾਲ ਕਾਰ ਵਿੱਚ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਕਾਰ ਸਵਾਲ ਲੁਟੇਰਿਆ ਨੇ ਉਸ ਨੂੰ ਗਹਿਣੇ ਉਤਾਰਨ ਲਈ ਕਿਹਾ ਅਤੇ ਗਹਿਣੇ ਲੈਣ ਤੋਂ ਬਾਅਦ ਲੁਟੇਰਿਆ ਨੇ ਪੀੜਤ ਔਰਤ ਨੂੰ ਕਾਰ ਤੋਂ ਬਾਹਰ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ।

ਦਿਨ-ਦਿਹਾੜੇ ਔਰਤ ਤੋਂ ਲੁੱਟੇ ਗਹਿਣੇ

ਪੀੜਤ ਔਰਤ ਮੁਤਾਬਕ ਲੁਟੇਰੇ ਉਸ ਤੋਂ ਸੋਨੇ (Gold) ਦੀਆਂ ਚੂੜੀਆ ਤੇ ਹੋਰ ਗਹਿਣੇ ਦੀ ਲੁੱਟ ਕੀਤੀ ਹੈ। ਪੀੜਤ ਮੁਤਾਬਕ ਲੁਟੇਰੇ ਉਨ੍ਹਾਂ ਤੋਂ ਇੱਕ ਲੱਖ ਦੇ ਕਰੀਬ ਦੇ ਗਹਿਣੇ (Jewelry) ਲੈਕੇ ਫਰਾਰ ਹੋ ਗਏ ਹਨ। ਪੀੜਤ ਔਰਤ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ (media) ਨੂੰ ਘਟਨਾ ਬਾਰੇ ਜਾਣਕਾਰੀ ਦਿੰਦੇ ਜਾਂਚ ਅਫ਼ਸਰ ਰਜੇਸ਼ ਕੁਮਾਰ (Rajesh Kumar) ਨੇ ਕਿਹਾ ਕਿ ਘਟਨਾ ਵਾਲੀ ਥਾਂ ਦੇ ਸੀ.ਸੀ.ਟੀ.ਵੀ. (CCTV) ਫੋਟੋਜ਼ ਚੈਕ ਕੀਤੀਆਂ ਜਾ ਰਹੀਆਂ ਹਨ। ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਜਾਵੇਗਾ।

ਜਾਣਕਾਰੀ ਮੁਤਾਬਕ ਲੁੱਟ ਦੀ ਘਟਨਾ ਵਾਲੀ ਥਾਂ ‘ਤੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ, ਪਰ ਕਾਨੂੰਨ ਤੋਂ ਬੇਖੌਫ ਲੁਟੇਰੇ ਕਿਵੇਂ ਪੁਲਿਸ ਨਾਕੇ ਦੇ ਨੱਕ ਹੇਠਾਂ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇਹ ਇੱਕ ਗੰਭੀਰ ਚਿੱਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ:ਵੱਡੀ ਮਾਤਰਾ ‘ਚ ਅਫ਼ੀਮ ਸਣੇ 2 ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.