ETV Bharat / state

Suicide in court complex: ਸ਼ਖ਼ਸ ਨੇ ਬਟਾਲਾ ਕੋਰਟ ਕੰਪਲੈਕਸ 'ਚ ਨਿਗਲੀ ਜ਼ਹਿਰੀਲੀ ਚੀਜ਼, ਇਲਾਜ ਦੌਰਾਨ ਹੋਈ ਮੌਤ, ਮ੍ਰਿਤਕ ਦੇ ਭਰਾਵਾਂ ਖ਼ਿਲਾਫ਼ ਕੇਸ ਦਰਜ

author img

By ETV Bharat Punjabi Team

Published : Oct 5, 2023, 9:08 AM IST

A person committed suicide by swallowing a poisonous substance in the Batala court complex of Gurdaspur
Suicide in court complex: ਸ਼ਖ਼ਸ ਨੇ ਬਟਾਲਾ ਕੋਰਟ ਕੰਪਲੈਕਸ 'ਚ ਨਿਗਲੀ ਜ਼ਹਿਰੀਲੀ ਚੀਜ਼, ਇਲਾਜ ਦੌਰਾਨ ਹੋਈ ਮੌਤ, ਮ੍ਰਿਤਕ ਦੇ ਭਰਾਵਾਂ ਖ਼ਿਲਾਫ਼ ਕੇਸ ਦਰਜ

ਬਟਾਲਾ ਦੀ ਕੋਰਟ ਕੰਪਲੈਕਸ ਵਿੱਚ ਭਰਾਵਾਂ ਨਾਲ ਜ਼ਮੀਨੀ ਵਿਵਾਦ (Land disputes with brothers) ਦੇ ਚੱਲਦੇ ਪੇਸ਼ੀ ਭੁਗਤਣ ਆਏ ਇੱਕ ਜਸਵਿੰਦਰ ਸਿੰਘ ਨਾਮ ਦੇ ਸ਼ਖ਼ਸ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਭਰਾਵਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਮ੍ਰਿਤਕ ਦੇ ਭਰਾਵਾਂ ਖ਼ਿਲਾਫ਼ ਕੇਸ ਦਰਜ

ਗੁਰਦਾਸਪੁਰ: ਭਰਾਵਾਂ ਨਾਲ ਜ਼ਮੀਨੀ ਵਿਵਾਦ ਨੂੰ ਲੈਕੇ ਕੋਰਟ ਵਿੱਚ ਚਲ ਰਹੇ ਕੇਸ ਨੂੰ ਲੈਕੇ ਬਟਾਲਾ ਕੋਰਟ (Batala court complex) ਵਿੱਚ ਤਰੀਕ ਭੁਗਤਣ ਆਏ ਵਿਅਕਤੀ ਵੱਲੋਂ ਬਟਾਲਾ ਸਥਾਨਕ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਜ਼ਹਿਰ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਮੁਤਾਬਿਕ ਮ੍ਰਿਤਕ ਦੇ ਹੀ ਸਕੇ ਭਰਾਵਾਂ ਖਿਲਾਫ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

ਕੋਰਟ ਕੰਪਲੈਕਸ ਬਾਹਰ ਨਿਗਲੀ ਜ਼ਹਿਰੀਲੀ ਚੀਜ਼: ਇਸ ਘਟਨਾ ਨੂੰ ਲੈਕੇ ਮ੍ਰਿਤਕ ਜਸਵਿੰਦਰ ਸਿੰਘ ਉਮਰ ਕਰੀਬ 52 ਸਾਲ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਅੱਲੋਵਾਲ ਦੇ ਚਚੇਰੇ ਭਰਾ ਬਲਵਿੰਦਰ ਸਿੰਘ ਅਤੇ ਸਾਲੇ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ (Deceased Jaswinder Singh) ਦਾ ਆਪਣੇ ਭਰਾਵਾਂ ਨਾਲ ਜ਼ਮੀਨੀ ਝਗੜਾ ਸੀ ਅਤੇ 2021 ਵਿੱਚ ਜਸਵਿੰਦਰ ਸਿੰਘ ਦੇ ਖਿਲਾਫ ਥਾਣਾ ਸਿਵਲ ਲਾਈਨ ਵਿਖੇ ਧਾਰਾ 326 ਤਹਿਤ ਕੇਸ ਦਰਜ ਕੀਤਾ (Case registered under section 326) ਗਿਆ ਸੀ। ਜਸਵਿੰਦਰ ਸਿੰਘ ਉਸ ਕੇਸ ਦੀ ਤਾਰੀਕ ਭੁਗਤਣ ਲਈ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਬਟਾਲਾ ਵਿਖੇ ਆਇਆ ਸੀ ਅਤੇ ਕੋਰਟ ਕੰਪਲੈਕਸ ਵਿਖੇ ਪਹੁੰਚ ਕੇ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਕਾਰਣ ਉਸਦੀ ਸਿਹਤ ਵਿਗੜਨ ਲੱਗ ਪਈ। ਇਸ ਤੋਂ ਬਾਅਦ ਮ੍ਰਿਤਕ ਦੇ ਭਰਾ ਉਸ ਨੂੰ ਆਪਣੇ ਨਾਲ ਘਰ ਲੈ ਗਏ ਅਤੇ ਉਸ ਨੂੰ ਇਕੱਲੇ ਘਰੇ ਛੱਡ ਕੇ ਖੁੱਦ ਫਰਾਰ ਹੋ ਗ਼ਏ। ਬਾਅਦ ਵਿੱਚ ਚੇਚੇਰਾ ਭਰਾ ਅਤੇ ਸਾਲੇ ਨੇ ਜਸਵਿੰਦਰ ਨੂੰ ਅਮ੍ਰਿਤਸਰ ਇਲਾਜ ਲਈ ਪਹੁੰਚਿਆ ਜਿੱਥੇ ਉਸਦੀ ਮੌਤ ਹੋ ਗਈ

ਕਾਨੂੰਨ ਮੁਤਾਬਕ ਬਣਦੀ ਕਾਰਵਾਈ: ਮਾਮਲੇ ਵਿੱਚ ਪੁਲਿਸ ਚੌਕੀ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੇ ਦੋ ਭਰਾਵਾਂ ਹਰਜਿੰਦਰ ਸਿੰਘ ਅਤੇ ਨਰਿੰਦਰ ਸਿੰਘ ਖਿਲਾਫ ਧਾਰਾ 306 ਆਈ.ਪੀ.ਸੀ ਤਹਿਤ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.